
ਨਵੀਂ ਦਿੱਲੀ : ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਸਕਾਟਲੈਂਡ ਨੂੰ 5 ਦੌੜਾਂ ਨਾਲ ਹਰਾ ਕੇ 2019 ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ। ਦੱਸ ਦਈਏ ਕਿ ਇੰਡੀਜ਼ ਨੇ ਸਕਾਟਲੈਂਡ
ਨਵੀਂ ਦਿੱਲੀ : ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਸਕਾਟਲੈਂਡ ਨੂੰ 5 ਦੌੜਾਂ ਨਾਲ ਹਰਾ ਕੇ 2019 ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ। ਦੱਸ ਦਈਏ ਕਿ ਇੰਡੀਜ਼ ਨੇ ਸਕਾਟਲੈਂਡ ਨੂੰ ਡਕਵਰਥ ਲੁਈਸ ਨਿਯਮ ਤਹਿਤ ਹਰਾਇਆ। ਵਿਸ਼ਵ ਕੱਪ ਵਿਚ ਕੁਆਲੀਫਾਈ ਕਰ ਕੇ ਵਿੰਡੀਜ਼ ਖਿਡਾਰੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ। ਉਸ ਦੀ ਟੀਮ ਨੇ ਵਿਸ਼ਵ ਕੱਪ ਕੁਆਲੀਫਾਈ ਵਿਚ ਖੇਡੇ 5 ਮੈਚਾਂ ਵਿਚੋਂ 4 ਮੈਚਾਂ 'ਤੇ ਜਿੱਤ ਦਰਜ ਕਰਕੇ ਟਾਪ ਪੁਜ਼ੀਸ਼ਨ ਬਣਾਈ।
Chris Gayle announced retirement after world cup 2019
ਮੈਚ ਤੋਂ ਬਾਅਦ ਓਪਨਰ ਕ੍ਰਿਸ ਗੇਲ ਨੇ ਅਪਣੇ ਐਲਾਨ ਨਾਲ ਸਾਰੇ ਫੈਨਜ਼ ਨੂੰ ਹੈਰਾਨ ਕਰ ਦਿਤਾ। ਉਨ੍ਹਾਂ ਨੇ ਜਿੱਤ ਤੋਂ ਬਾਅਦ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕ੍ਰਿਕਟ ਕਰੀਅਰ ਘੱਟ ਹੀ ਬਚਿਆ ਹੈ। ਮੈਚ ਜਿੱਤਣ ਤੋਂ ਬਾਅਦ ਗੇਲ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਕੁਆਲੀਫਾਈ ਕਰਨ 'ਤੇ ਮੈਂ ਬਹੁਤ ਖ਼ੁਸ਼ ਹਾਂ। ਮੈਂ ਹੁਣ ਫਿੱਟ ਰਹਿਣਾ ਚਾਹੁੰਦਾ ਹਾਂ ਅਤੇ ਹੁਣ ਸਾਡੇ ਕੋਲ ਇਕ ਨੌਜਵਾਨ ਟੀਮ ਹੈ ਪਰ ਇਹ ਨਿਸ਼ਚਿਤ ਰੂਪ ਨਾਲ ਮੇਰਾ ਆਖ਼ਰੀ ਵਰਲਡ ਕੱਪ ਹੋਵੇਗਾ, ਜਿਸ ਦੇ ਲਈ ਮੈਂ ਬੇਹੱਦ ਉਤਸੁਕ ਹਾਂ। ਮਿਸ਼ਨ ਨਿਸ਼ਚਿਤ ਤੌਰ 'ਤੇ ਪੂਰਾ ਹੋ ਚੁੱਕਿਆ ਹੈ। ਇਹ ਇਕ ਲੰਬੀ ਪ੍ਰਕਿਰਿਆ ਰਹੀ, ਜਿਸ ਨੂੰ ਅਸੀਂ ਪੂਰਾ ਕੀਤਾ।
Chris Gayle announced retirement after world cup 2019
ਗੇਲ ਨੇ ਇਸ ਤੋਂ ਪਹਿਲਾਂ ਵੀ ਬਿਆਨ ਦੇ ਕੇ ਕਿਹਾ ਸੀ ਕਿ ਉਹ ਸਾਲ 2019 ਵਿਚ ਇੰਗਲੈਂਡ ਵਿਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਵਿਚ ਆਪਣੀ ਟੀਮ ਦੇ ਲਈ ਯੋਗਦਾਨ ਦੇਣਾ ਚਾਹੁੰਦੇ ਹਨ ਅਤੇ ਇਸ ਸਮੇਂ ਉਨ੍ਹਾਂ ਨੇ ਅਪਣੇ ਕਰੀਅਰ ਦੇ ਲਈ ਇਹੀ ਟੀਚਾ ਵੀ ਸੈੱਟ ਕੀਤਾ ਹੈ। ਵਿੰਡੀਜ਼ ਟੀਮ ਵੱਲੋਂ ਗੇਲ ਸਭ ਤੋਂ ਖ਼ਤਰਨਾਕ ਖਿਡਾਰੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਸਿਰਫ਼ ਟੀ-20 ਟੈਸਟ ਮੈਚਾਂ ਵਿਚ 7215 ਦੌੜਾਂ ਬਣਾਈਆਂ ਹਨ, ਜਿਸ ਵਿਚ ਉਨ੍ਹਾਂ ਨੇ 15 ਸੈਂਕੜੇ ਅਤੇ 37 ਅਰਧ ਸੈਂਕੜੇ ਵੀ ਜੜੇ ਹਨ। ਇਸ ਦੇ ਨਾਲ ਹੀ ਵਨ ਡੇ ਵਿਚ ਗੇਲ ਦੇ ਨਾਂਅ 280 ਮੈਚਾਂ ਵਿਚ 9575 ਸਕੋਰ ਦਰਜ ਹਨ। ਇਸ ਦੌਰਾਨ ਉਨ੍ਹਾਂ ਨੇ 23 ਸੈਂਕੜੇ ਅਤੇ 48 ਅਰਧ ਸੈਂਕੜੇ ਲਗਾਏ ਹਨ।