
ਕੋਚ ਬਣਨ ਦੀ ਦੌੜ 'ਚ ਇਹ ਦਿੱਗਜ ਖਿਡਾਰੀ ਵੀ ਸ਼ਾਮਲ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਟੀਮ ਇੰਡੀਆ ਦੇ ਮੁੱਖ ਕੋਚ ਸਹਿਤ ਬਾਕੀ ਸਪੋਰਟ ਸਟਾਫ਼ ਲਈ ਅਰਜ਼ੀਆਂ ਸੱਦੀਆਂ ਸਨ, ਜਿਸ ਦੀ ਆਖ਼ਰੀ ਮਿਤੀ ਨਿਕਲ ਗਈ ਹੈ। ਇਸ ਦੌਰਾਨ ਬੀ.ਸੀ.ਸੀ.ਆਈ. ਨੂੰ ਟੀਮ ਇੰਡੀਆ ਦੇ ਮੁੱਖ ਕੋਚ ਲਈ ਇਕ ਜਾਂ ਦੋ ਜਾਂ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਅਰਜ਼ੀਆਂ ਮਿਲੀਆਂ ਹਨ। ਖ਼ਬਰਾਂ ਮੁਤਾਬਕ ਬੀ.ਸੀ.ਸੀ.ਆਈ ਅਤੇ ਵਿਰਾਟ ਕੋਹਲੀ ਨੂੰ ਕੰਪਨੀ ਦੇ ਮੁੱਖ ਕੋਚ ਅਹੁਦੇ ਲਈ 2000 ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ ਹਨ।
BCCI
ਹਾਲਾਂਕਿ ਇਨ੍ਹਾਂ ਖ਼ਬਰਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ 2000 ਤੋਂ ਜ਼ਿਆਦਾ ਲੋਕਾਂ 'ਚ ਕੋਈ ਵੀ ਅਜਿਹਾ ਕੋਚ ਨਜ਼ਰ ਨਹੀਂ ਆ ਰਿਹਾ ਹੈ ਜੋ ਮੌਜੂਦਾ ਹੈੱਡ ਕੋਚ ਰਵੀ ਸ਼ਾਸਤਰੀ ਦੇ ਮੁਕਾਬਲੇ ਖੜ੍ਹਾ ਹੋ ਸਕੇ। ਅਜਿਹੇ 'ਚ ਇਕ ਵਾਰ ਰਵੀ ਸ਼ਾਸਤਰੀ ਦੇ ਟੀਮ ਇੰਡੀਆ ਦੇ ਮੁੱਖ ਕੋਚ ਬਣਨ ਦੀਆਂ ਸੰਭਾਵਨਾਵਾਂ ਜ਼ਿਆਦਾ ਹੋ ਗਈਆਂ ਹਨ।
BCCI receives over 2000 applications for Team India head coach
ਜ਼ਿਕਰਯੋਗ ਹੈ ਕਿ ਆਸਟਰੇਲੀਆਈ ਟੀਮ ਦੇ ਹਰਫ਼ਨਮੌਲਾ ਟਾਮ ਮੂਡੀ ਤੋਂ ਇਲਾਵਾ ਨਿਊਜ਼ੀਲੈਂਡ ਦੇ ਟੀਮ ਦੇ ਹੈੱਡ ਕੋਚ ਮਾਈਕ ਹੇਸਨ ਨੇ ਵੀ ਮੁੱਖ ਕੋਚ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟਰਾਂ 'ਚ ਰੋਬਿਨ ਸਿੰਘ ਅਤੇ ਲਾਲਚੰਦ ਰਾਜਪੂਤ ਵੀ ਟੀਮ ਇੰਡੀਆ ਦੇ ਮੁੱਖ ਕੋਚ ਦੇ ਲਈ ਅਪਲਾਈ ਕਰ ਚੁੱਕੇ ਹਨ। ਇਨ੍ਹਾਂ ਸਾਰੇ ਮਹਾਨ ਖਿਡਾਰੀਆਂ 'ਚੋਂ ਮੁੱਖ ਕੋਚ ਦੀ ਚੋਣ ਕ੍ਰਿਕਟ ਐਡਵਾਈਜ਼ਰੀ ਕਮੇਟੀ ਭਾਵ ਸੀ.ਏ.ਸੀ. ਨੂੰ ਕਰਨੀ ਹੈ ਜਿਸ ਦੇ ਮੁੱਖੀ ਕਪਿਲ ਦੇਵ ਹਨ।