ਵਿਦੇਸ਼ੀ ਮੁੱਕੇਬਾਜ਼ਾਂ ਲਈ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ : ਮੈਰੀ ਕਾਮ
Published : Nov 1, 2018, 2:14 pm IST
Updated : Nov 1, 2018, 2:14 pm IST
SHARE ARTICLE
Pollution issue for foreign boxers
Pollution issue for foreign boxers

ਦਿੱਲੀ ਵਿਚ ਪ੍ਰਦੂਸ਼ਣ ਦੀ ਖ਼ਤਰਨਾਕ ਸਥਿਤੀ ਤੋਂ ਹਰ ਕੋਈ ਚਿੰਤਤ ਹੈ ਅਤੇ ਅਜਿਹੇ ਵਿਚ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਭਾਰਤੀ...

ਨਵੀਂ ਦਿੱਲੀ (ਭਾਸ਼ਾ) : ਦਿੱਲੀ ਵਿਚ ਪ੍ਰਦੂਸ਼ਣ ਦੀ ਖ਼ਤਰਨਾਕ ਸਥਿਤੀ ਤੋਂ ਹਰ ਕੋਈ ਚਿੰਤਤ ਹੈ ਅਤੇ ਅਜਿਹੇ ਵਿਚ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਭਾਰਤੀ (ਔਰਤ) ਮੁੱਕੇਬਾਜ਼ੀ ਐਮਸੀ ਮੇਰੀ ਕਾਮ ਨੇ ਇਥੇ ਇੰਦਰਾ ਗਾਂਧੀ ਸਟੇਡੀਅਮ ਵਿਚ 15 ਤੋਂ 24 ਨਵੰਬਰ ਤੱਕ ਹੋਣ ਵਾਲੀ ਆਇਬਾ (ਔਰਤ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਆਉਣ ਵਾਲੇ ਵਿਦੇਸ਼ੀ ਖਿਡਾਰੀਆਂ ਲਈ ਅਪਣੀ ਚਿੰਤਾ ਵਿਅਕਤ ਕੀਤੀ ਹੈ।

Delhi's PollutionDelhi Pollution ​ਇਸ ਚੈਂਪੀਅਨਸ਼ਿਪ ਵਿਚ 70 ਦੇਸ਼ਾਂ ‘ਚੋਂ 300 ਤੋਂ ਜ਼ਿਆਦਾ ਮੁੱਕੇਬਾਜ਼ ਭਾਗ ਲੈਣਗੇ। ਪ੍ਰਦੂਸ਼ਣ ਦੇ ਕਾਰਨ ਹੀ ਦਿੱਲੀ ਹਾਫ ਮੈਰਾਥਨ ਨੂੰ ਨਵੰਬਰ ਦੀ ਜਗ੍ਹਾ ਅਕਤੂਬਰ ਵਿਚ ਆਯੋਜਿਤ ਕੀਤਾ ਗਿਆ ਸੀ। ਉਥੇ ਹੀ, ਸੱਤ ਨਵੰਬਰ ਨੂੰ ਦਿਵਾਲੀ ਹੈ ਅਤੇ ਅਜਿਹੇ ਵਿਚ ਪਟਾਕਿਆਂ ਨਾਲ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਵੇਗਾ। ਇਸ ਚੈਂਪੀਅਨਸ਼ਿਪ ਲਈ ਬੁੱਧਵਾਰ ਨੂੰ ਲੋਗੋ ਦਾ ਉਦਘਾਟਨ ਕੀਤਾ ਗਿਆ ਸੀ।

ਇਸ ਦੌਰਾਨ ਮੈਰੀ ਕਾਮ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਦਿੱਲੀ ਵਿਚ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਚੁੱਕਿਆ ਹੈ। ਇਥੇ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੈ ਅਤੇ ਪਿਛਲੇ ਸਾਲ ਵੀ ਅਜਿਹਾ ਹੀ ਸੀ। ਰਾਤ ਵਿਚ ਇਹ ਹੋਰ ਵੀ ਵੱਧ ਖ਼ਤਰਨਾਕ ਹੋ ਜਾਂਦਾ ਹੈ। ਅਸੀਂ ਇਥੇ ਅਭਿਆਸ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਇਥੇ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ ਪਰ ਵਿਦੇਸ਼ੀ ਮੁੱਕੇਬਾਜ਼ਾਂ ਲਈ ਇਹ ਵੱਡੀ ਸਮੱਸਿਆ ਹੈ। ਇਹ ਠੀਕ ਹੋਵੇਗਾ ਜੇਕਰ ਖਿਡਾਰੀ ਟੂਰਨਾਮੈਂਟ ਤੋਂ ਚਾਰ ਜਾਂ ਪੰਜ ਦਿਨ ਪਹਿਲਾਂ ਇਥੇ ਆ ਜਾਣ,

ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਇਥੋਂ ਦੇ ਵਾਤਾਵਰਨ ਨਾਲ ਤਾਲਮੇਲ ਬਿਠਾਉਣ ਵਿਚ ਸੌਖ ਹੋਵੇਗੀ। ਰਨ ਫਾਰ ਯੂਨਿਟੀ ਦੌੜ ਵੀ ਚੰਗੀ ਹੈ ਜਿਸ ਵਿਚ ਹਰ ਕੋਈ ਭੱਜਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੈ। ਭਾਰਤੀ ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਤੋਂ ਫ਼ਿਕਰ ਕਰਨ ਦੀ ਕੋਈ ਗੱਲ ਨਹੀਂ ਹੈ। ਉਹ ਚੰਗੇ ਹੋਟਲ ਵਿਚ ਰੁਕਣਗੇ। ਏ.ਸੀ. ਬੱਸ ‘ਤੇ ਆਉਣ ਅਤੇ ਜਾਣਗੇ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਆਵੇਗੀ।

ਜੇਕਰ ਹਾਲਾਤ ਜ਼ਿਆਦਾ ਖ਼ਰਾਬ ਹੋਣਗੇ ਤਾਂ ਉਸ ਦੇ ਅਨੁਸਾਰ ਹੀ ਕੰਮ ਕਰਨਗੇ। ਇਕ ਹੋਰ ਤਜ਼ਰਬੇਕਾਰ ਭਾਰਤੀ ਮੁੱਕੇਬਾਜ਼ ਸਰਿਤਾ ਦੇਵੀ ਨੇ ਕਿਹਾ ਕਿ ‘ਇਸ ਸਟੇਡੀਅਮ ਵਿਚ ਕਈ ਦਰੱਖਤ ਹਨ। ਇਥੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਪਰ ਜੇਕਰ ਤੁਸੀ ਇਥੋਂ ਬਾਹਰ ਜਾਉਗੇ ਤਾਂ ਹਵਾ ਨੁਕਸਾਨ ਪਹੁੰਚਾਏਗੀ।’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement