14 ਸਾਲ ਦੀ ਉਮਰ ਵਿਚ ਬਣਾਇਆ ਅਨੋਖਾ ਰਿਕਾਰਡ
Published : Nov 1, 2018, 10:26 am IST
Updated : Nov 1, 2018, 10:30 am IST
SHARE ARTICLE
Cricket
Cricket

ਭਾਰਤੀ ਟੇਸਟ ਟੀਮ ਵਿਚ ਜਗ੍ਹਾ ਬਣਾ ਚੁੱਕੇ ਪ੍ਰਿਥਵੀ ਸ਼ਾਅ 14 ਸਾਲ ਦੀ ਉਮਰ ਵਿਚ 546 ਦੌੜਾਂ ਦੀ ਪਾਰੀ.....

ਗੁਜਰਾਤ ( ਭਾਸ਼ਾ ): ਭਾਰਤੀ ਟੇਸਟ ਟੀਮ ਵਿਚ ਜਗ੍ਹਾ ਬਣਾ ਚੁੱਕੇ ਪ੍ਰਿਥਵੀ ਸ਼ਾਅ 14 ਸਾਲ ਦੀ ਉਮਰ ਵਿਚ 546 ਦੌੜਾਂ ਦੀ ਪਾਰੀ ਖੇਡ ਕਰ ਸੁਰਖੀਆਂ ਵਿਚ ਆਏ ਸਨ ਅਤੇ ਹੁਣ ਇਨ੍ਹੇ ਹੀ ਸਾਲ ਦੇ ਇਕ ਹੋਰ ਮੁੰਡੇ ਨੇ ਹੈਰਾਨ ਕੀਤਾ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਉਸ ਨੇ ਦੋ ਦਿਨਾਂ ਟੂਰਨਾਮੇਂਟ ਵਿਚ ਕਮਾਲ ਦੀ ਪਾਰੀ ਖੇਡੀ। ਡੀ.ਕੇ ਗਾਇਕਵਾੜ ਅੰਡਰ-14 ਕ੍ਰਿਕੇਟ ਟੂਰਨਾਮੇਂਟ ਵਿਚ ਬੜੌਦਾ ਦੇ ਪ੍ਰਿਆਸ਼ੁ ਮੋਲਿਆ ਨੇ 556 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਹੈ। ਮੋਹਿੰਦਰ ਲਾਲਾ ਅਮਰਨਾਥ ਕ੍ਰਿਕੇਟ ਐਕੇਡਮੀ ਵਲੋਂ ਖੇਡਦੇ ਹੋਏ ਪ੍ਰਿਆਸ਼ੁ ਨੇ ਅਪਣੀ ਪਾਰੀ ਵਿਚ 98 ਚੌਕੇ ਜੜੇ। ਹਾਲਾਂਕਿ ਉਸ ਦੇ ਬੱਲੇ ਤੋਂ ਇਕ ਹੀ ਛੱਕਾ ਨਿਕਲ ਪਾਇਆ।

CricketCricket

ਪ੍ਰਿਆਸ਼ੁ ਦੀ ਇਸ ਪਾਰੀ ਨਾਲ ਅਮਰਨਾਥ ਐਕੇਡਮੀ ਨੇ ਯੋਗੀ ਕ੍ਰਿਕੇਟ ਐਕੇਡਮੀ ਦੀ ਪਾਰੀ ਅਤੇ 690 ਦੌੜਾਂ ਨਾਲ ਹਰਾਇਆ। ਯੋਗੀ ਕ੍ਰਿਕੇਟ ਐਕੇਡਮੀ ਦੀ ਪਹਿਲੀ ਪਾਰੀ ਨੂੰ 52 ਦੌੜਾਂ ਉਤੇ ਸਮੇਟਣ  ਤੋਂ ਬਾਅਦ ਅਮਰਨਾਥ ਕ੍ਰਿਕੇਟ ਐਕੇਡਮੀ ਨੇ ਪ੍ਰਿਆਸ਼ੁ ਦੀ 319 ਗੇਦਾਂ ਵਾਲੀ ਵਿਸ਼ਾਲ ਪਾਰੀ ਦੀ ਬਦੌਲਤ 4 ਵਿਕੇਟ ਉਤੇ 826 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕੀਤੀ ਅਤੇ ਇਸ ਦੇ ਬਾਅਦ ਯੋਗੀ ਐਕੇਡਮੀ ਦੀ ਦੂਜੀ ਪਾਰੀ 84 ਦੌੜਾਂ ਉਤੇ ਢੇਰ ਹੋਈ। ਪ੍ਰਿਆਸ਼ੁ ਨੇ ਦੋਹਰਾ ਪ੍ਰਦਰਸ਼ਨ ਕਰ ਦੇ ਹੋਏ ਅਪਣੀ ਆਫ਼ ਸਪਿਨ ਦੇ ਸਹਾਰੇ ਪਹਿਲੀ ਪਾਰੀ ਵਿਚ 4 ਅਤੇ ਦੂਜੀ ਪਾਰੀ ਵਿਚ 2 ਵਿਕੇਟ ਚਟਕਾਏ।

CricketCricket

1983 ਵਰਲਡ ਕਪ  ਦੇ ਜੇਤੂ ਕਰਿਕੇਟਰ ਮੋਹਿੰਦਰ ਅਮਰਨਾਥ ਨੇ ਅਪਣੇ ਆਪ ਪ੍ਰਿਆਸ਼ੁ ਦੀ ਤਾਰੀਫ਼ ਕਰਦੇ ਹੋਏ ਕਿਹਾ  ਮੈਂ ਉਸ ਨੂੰ ਪਹਿਲੀ ਵਾਰ ਜਦੋਂ ਦੇਖਿਆ ਸੀ ਤਾਂ ਮੈਨੂੰ ਪਤਾ ਸੀ ਕਿ ਮੈਂ ਕੁਝ ਖਾਸ ਦੇਖ ਰਿਹਾ ਹਾਂ। ਉਹ ਪ੍ਰਤੀਸ਼ਾਲੀ ਹੈ ਅਤੇ ਸਮੇਂ ਦੇ ਨਾਲ ਮੌਕੇ ਮਿਲਦੇ ਰਹਿਣ ਤਾਂ ਉਸ ਵਿਚ ਕਾਫ਼ੀ ਨਿਖਾਰ ਆਵੇਗਾ। ਮੈਨੂੰ ਉਸ ਦਾ ਜਨੂੰਨ ਪਸੰਦ ਹੈ। ਮੈਚ ਤੋਂ ਬਾਅਦ ਪ੍ਰਿਆਸ਼ੁ ਨੇ ਦੱਸਿਆ ਕਿ ਇਸ ਟੂਰਨਾਮੇਂਟ ਵਿਚ ਉਨ੍ਹਾਂ ਦਾ ਪਿਛਲਾ ਸਭ ਤੋਂ ਵੱਡਾ ਸਕੋਰ 254 ਦੌੜਾਂ ਦਾ ਸੀ ਜੋ ਉਨ੍ਹਾਂ ਨੇ ਪਿਛਲੇ ਸਾਲ ਬਣਾਇਆ ਸੀ ।

CricketCricket

ਪ੍ਰਿਆਸ਼ੁ ਨੇ ਇਹ ਵੀ ਕਿਹਾ ਕਿ ਮੈਂ ਅਪਣੇ ਕੁਦਰਤੀ ਖੇਡ ਖੇਡ ਰਿਹਾ ਸੀ ਕਿਉਂ ਕਿ ਗੇਂਦਬਾਜੀ ਦਾ ਹਮਲਾ ਕਾਫ਼ੀ ਵਧਿਆ ਸੀ। ਹਾਲਾਂਕਿ ਮੈਂ ਚਾਰ-ਪੰਜ ਮੌਕੀਆਂ ਉਤੇ ਆਉਂਟ ਹੋਣੋ ਵੀ ਬਚਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement