
ਸੇਵਾਮੁਕਤ ਲੋਕਪਾਲ ਜਸਟਿਸ ਬਦਰ ਦੁਰੇਜ ਅਹਿਮਦ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਇਹ ਆਦੇਸ਼ ਦਿੱਤਾ ਸੀ
ਨਵੀਂ ਦਿੱਲੀ : 2019 ਅੰਡਰ-19 ਵਰੱਲਡ ਕੱਪ ਭਾਰਤ ਨੂੰ ਜਿਤਾਉਣ ਵਾਲੇ ਕ੍ਰਿਕਟਰ ਮਨਜੋਤ ਕਾਲਰਾ ਨੂੰ ਆਪਣੀ ਉਮਰ ਬਾਰੇ ਗਲਤ ਜਾਣਕਾਰੀ ਦੇਣ ਕਾਰਨ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਡੀਡੀਸੀਏ ਦੇ ਰਿਟਾ. ਲੋਕਪਾਲ ਨੇ ਕਾਲਰਾ 'ਤੇ ਕਾਰਵਾਈ ਕਰਦਿਆ ਅਗਲੇ 1 ਸਾਲ ਦੇ ਲਈ ਰਣਜੀ ਟਰਾਫੀ ਖੇਡਣ 'ਤੇ ਬੈਨ ਲਗਾ ਦਿੱਤਾ ਹੈ।
File Photo
ਦਰਅਸਲ ਰਿਟਾਇਰਡ ਲੋਕਪਾਲ (ਸੇਵਾਮੁਕਤ) ਜਸਟਿਸ ਬਦਰ ਦੁਰੇਜ ਅਹਿਮਦ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਇਹ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕਾਲਰਾ ਨੂੰ ਉਮਰ ਵਰਗ ਕ੍ਰਿਕਟ ਵਿਚ 2 ਸਾਲ ਦੇ ਲਈ ਖੇਡਣ 'ਤੇ ਪਾਬੰਦੀ ਲਗਾਈ ਹੈ ਪਰ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਨੂੰ ਇਸ ਸੀਜਨ ਵਿਚ ਰਣਜੀ ਟਰਾਫੀ ਖੇਡਣ ਤੋਂ ਰੋਕ ਦਿੱਤਾ ਗਿਆ ਹੈ।
File Photo
ਬੀਸੀਸੀਆਈ ਰਿਕਾਰਡ ਅਨੁਸਾਰ ਕਾਲਰਾ ਦਾ ਉਮਰ 20 ਸਾਲ 351 ਦਿਨ ਹੈ। ਉਹ ਪਿਛਲੇ ਹਫ਼ਤੇ ਅੰਡਰ-23 ਵਿਚ ਦਿੱਲੀ ਵੱਲੋਂ ਬੰਗਾਲ ਵਿਰੁੱਧ ਖੇਡੇ ਸਨ ਜਿਸ ਵਿਚ ਉਨ੍ਹਾਂ ਨੇ 80 ਦੋੜਾ ਬਣਾਈਆਂ ਸਨ। ਮੀਡੀਆ ਰਿਪੋਰਟਾ ਅਨੁਸਾਰ ਉਹ ਰਣਜੀ ਟਰਾਫੀ ਵਿਚ ਸ਼ਿਖਰ ਧਵਨ ਦੀ ਥਾ ਲੈਣ ਲਈ ਲਾਈਨ ਵਿਚ ਸਨ ਪਰ ਹੁਣ ਉਹ ਖੇਡ ਨਹੀਂ ਪਾਉਣਗੇ।ਹਾਲਾਕਿ ਇਸ ਤਰ੍ਹਾਂ ਦੇ ਆਰੋਪ ਵਿਚ ਦਿੱਲੀ ਦੀ ਸੀਨੀਅਰ ਟੀਮ ਦੇ ਉੱਪ ਕਪਤਾਨ ਨਿਤੀਸ਼ ਰਾਣਾ ਨੂੰ ਕੁੱਝ ਸਮੇਂ ਲਈ ਛੱਡਿਆ ਗਿਆ ਹੈ ਕਿਉਂਕਿ ਉਨ੍ਹਾਂ ਤੋਂ ਉਮਰ ਸਾਬਤ ਕਰਨ ਦੇ ਲਈ ਵੱਧ ਦਸਤਾਵੇਜ਼ਾ ਦੀ ਮੰਗ ਕੀਤੀ ਗਈ ਹੈ
File Photo
ਰਾਣਾ ਦੇ ਮਾਮਲੇ ਵਿਚ ਲੋਕਪਾਲ ਨੇ ਡੀਡੀਸੀਏ ਨੂੰ ਉਨ੍ਹਾਂ ਦੇ ਸਕੂਲ ਤੋਂ ਪੁੱਛਤਾਛ ਕਰਨ ਦੇ ਲਈ ਕਿਹਾ ਹੈ। ਰਾਣਾ ਨੂੰ ਜਨਮ ਸਰਟੀਫਿਕੇਟ ਨਾਲ ਸਬੰਧਤ ਵਿਸ਼ੇਸ਼ ਦਸਤਾਵੇਜ਼ ਲਿਆਉਣ ਅਤੇ ਉਨ੍ਹਾਂ ਨੂੰ ਅਗਲੀ ਸੁਣਵਾਈ ਵਿਚ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ।
File Photo
ਪਰ ਸਵਾਲ ਇਹ ਹੈ ਕਿ ਜਦੋਂ ਪੁਰਾਣੇ ਲੋਕਪਾਲ ਨਹੀਂ ਹਨ ਤਾਂ ਲੋਕਪਾਲ ਦੇ ਅਹੁਦੇ 'ਤੇ ਲਗਾਏ ਗਏ ਜਸਟਿਸ ਦੀਪਕ ਵਰਮਾ ਨਵੇਂ ਸਿਰੇ ਤੋਂ ਜਾਂਚ ਕਰਨਗੇ। ਕਿਸੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਾਲਰਾ ਨੂੰ ਉੱਮਰ ਵਿਚ ਧੋਖਾਧੜੀ ਦੇ ਲਈ ਸੀਨੀਅਰ ਪੱਧਰ ਦੀ ਕ੍ਰਿਕਟ ਖੇਡਣ ਤੋਂ ਕਿਉਂ ਰੋਕਿਆ ਗਿਆ ਹੈ?