Advertisement
  ਖ਼ਬਰਾਂ   ਖੇਡਾਂ  25 Dec 2019  ਵਿਰਾਟ ਕੋਹਲੀ ਨੂੰ ਚੁਣਿਆ ਇਸ ਸਾਲ ਦਾ ਬੈਸਟ ਕ੍ਰਿਕਟਰ

ਵਿਰਾਟ ਕੋਹਲੀ ਨੂੰ ਚੁਣਿਆ ਇਸ ਸਾਲ ਦਾ ਬੈਸਟ ਕ੍ਰਿਕਟਰ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Dec 25, 2019, 6:20 pm IST
Updated Dec 25, 2019, 6:20 pm IST
ਵਿਰਾਟ ਕੋਹਲੀ ਨੇ ਇਸ ਸਾਲ ਵਿੱਚ ਯਾਨੀ ਸਾਲ 2010 ਤੋਂ ਲੈ ਕੇ 2019 ਦੇ ਵਿੱਚ ਕ੍ਰਿਕੇਟ ਦੇ ਤਿੰਨਾਂ...
Kohli
 Kohli

ਨਵੀਂ ਦਿੱਲੀ: ਵਿਰਾਟ ਕੋਹਲੀ ਨੇ ਇਸ ਸਾਲ ਵਿੱਚ ਯਾਨੀ ਸਾਲ 2010 ਤੋਂ ਲੈ ਕੇ 2019 ਦੇ ਵਿੱਚ ਕ੍ਰਿਕੇਟ ਦੇ ਤਿੰਨਾਂ ਸ਼੍ਰੇਣੀਆਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਖਿਤਾਬ ਹਾਂਸਲ ਕੀਤਾ। ਇਸ ਸਾਲ ਵਿੱਚ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵਿਰਾਟ ਦੇ ਆਲੇ-ਦੁਆਲੇ ਕੋਈ ਵੀ ਬੱਲੇਬਾਜ ਨਹੀਂ ਰਿਹਾ। ਵਿਰਾਟ ਦੀ ਇਸ ਕਮਾਲ ਦੀ ਉਪਲਬਧੀ ਤੋਂ ਬਾਅਦ ਇੰਗਲੈਂਡ ਦੀ ਕ੍ਰਿਕੇਟ ਮੈਗਜੀਨ ‘ਦ ਕਰਿਕੇਟਰ’ ਨੇ ਉਨ੍ਹਾਂ ਨੂੰ ਇਸ ਸਾਲ ਦਾ ਸਭ ਤੋਂ ਉੱਤਮ ਕਰਿਕਟਰ ਐਲਾਨਿਆਂ ਹੈ।  ‘ਦ ਕਰਿਕੇਟਰ ਮੈਗਜੀਨ ਨੇ ਇਸ ਦਸ਼ਕ ਦੇ ਬੇਸਟ ਦਸ ਕਰਿਕੇਟਰਾਂ ਦਾ ਸੰਗ੍ਰਹਿ ਕੀਤਾ।

Virat KohliVirat Kohli

ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਕਰਿਕੇਟਰਾਂ ਵਿੱਚ ਭਾਰਤੀ ਟੀਮ ਨੂੰ ਦੋ-ਦੋ ਵਾਰ ਵਿਸ਼ਵ ਕੱਪ ਖਿਤਾਬ ਦਵਾਉਣ ਵਾਲੇ ਕਪਤਾਨ MS Dhoni ਦਾ ਨਾਮ ਸ਼ਾਮਿਲ ਨਹੀਂ ਹੈ। ਇਸ ਮੈਗਜੀਨ ਨੇ ਇਸ ਸਾਲ ਦੇ ਬੇਸਟ ਕਰਿਕਟਰ ਵਿੱਚ ਸਿਰਫ ਇੱਕ ਭਾਰਤੀ ਖਿਡਾਰੀ ਵਿਰਾਟ ਕੋਹਲੀ ਨੂੰ ਹੀ ਸ਼ਾਮਿਲ ਕੀਤਾ ਹੈ। ‘ਦ ਕਰਿਕਟਰ ਮੈਗਜੀਨ ਨੇ ਪਿਛਲੇ ਦਸ ਸਾਲ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 50 ਕਰਿਕਟਰਾਂ ਦੀ ਇੱਕ ਲਿਸਟ ਤਿਆਰ ਦੀਆਂ ਜਿਸ ਵਿੱਚ ਮਰਦ ਅਤੇ ਮਹਿਲਾ ਦੋਨਾਂ ਕਰਿਕਟਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਲਿਸਟ ਵਿੱਚ ਪਹਿਲੇ ਸਥਾਨ ‘ਤੇ ਵਿਰਾਟ ਕੋਹਲੀ ਹਨ।

Virat KohliVirat Kohli

ਮੈਗਜੀਨ ਦੇ ਮੁਤਾਬਕ ਵਿਰਾਟ ਦਾ ਸੰਗ੍ਰਹਿ ਸਭ ਦੀ ਸਹਿਮਤੀ ਨਾਲ ਕੀਤਾ ਗਿਆ ਜਿਨ੍ਹਾਂ ਨੇ ਪਿਛਲੇ ਸਾਲ ਵਿੱਚ ਸਭ ਤੋਂ ਜ਼ਿਆਦਾ 20,960 ਦੌੜਾਂ ਬਣਾਈਆਂ। ਉਥੇ ਹੀ ਇਸ ਸਾਲ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਸਥਾਨ ‘ਤੇ ਦੱਖਣ ਅਫਰੀਕਾ ਦੇ ਸਾਬਕਾ ਓਪਨਰ ਬੱਲੇਬਾਜ ਹਾਸ਼ਿਮ ਅਮਲਾ ਰਹੇ। ਅਮਲਾ ਨੇ ਬੀਤੇ ਦਸ ਸਾਲ ਵਿੱਚ ਵਿਰਾਟ ਤੋਂ ਲੱਗਭੱਗ 5000 ਘੱਟ ਰਣ ਬਣਾਏ ਸਨ। ਭਾਰਤ ਵੱਲੋਂ ਇਸ ਲਿਸਟ ਵਿੱਚ ਆਰ ਅਸ਼ਵਿਨ ਨੂੰ 14ਵੇਂ, ਰੋਹੀਤ ਸ਼ਰਮਾ ਨੂੰ 15ਵੇਂ,  MS Dhoni ਨੂੰ 35ਵੇਂ, ਰਵੀਂਦਰ ਜਡੇਜਾ ਨੂੰ 36ਵੇਂ ਜਦ ਕਿ ਮਹਿਲਾ ਕਰਿਕਟਰ ਮਿਤਾਲੀ ਰਾਜ ਨੂੰ 40ਵੇਂ ਸਥਾਨ ਉੱਤੇ ਰੱਖਿਆ ਗਿਆ। 

ਦ ਕਰਿਕਟਰਸ  ਦੇ ਮੁਤਾਬਕ ਇਸ ਸਾਲ ਦੇ ਟਾਪ 10 ਕਰਿਕਟਰ

1 .  ਵਿਰਾਟ ਕੋਹਲੀ

2 .  ਜੇੰਸ ਏੰਡਰਸਨ

3 .  ਏਲਿਸ ਪੇਰੀ

4 .  ਸਟੀਵ ਸਮਿਥ

5 .  ਹਾਸ਼ਿਮ ਅਮਲਾ

6 .  ਕੇਨ ਵਿਲਿਅਮਸਨ

7 .  ਏਬੀ ਡਿਵਿਲਿਅਰਸ

8 .  ਕੁਮਾਰ ਸੰਗਕਾਰਾ

9 .  ਡੇਵਿਡ ਵਾਰਨਰ

10 .  ਡੇਲ ਸਟੇਨ

ਵਿਰਾਟ ਕੋਹਲੀ ਨੇ ਕਪਤਾਨ ਦੇ ਤੌਰ ਉੱਤੇ ਕ੍ਰਿਕੇਟ ਦੇ ਤਿੰਨਾਂ ਸ਼੍ਰੇਣੀਆਂ ਵਿੱਚ ਹੁਣ ਤੱਕ ਕੁਲ 166 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਦਾ ਔਸਤ 66.88 ਦਾ ਰਿਹਾ ਹੈ।

Advertisement
Advertisement

 

Advertisement
Advertisement