
Gautam Gambhir News : ਕਿਹਾ, ਕੋਚ ਤੇ ਖਿਡਾਰੀਆਂ ਵਿਚਾਲੇ ਡਰੈਸਿੰਗ ਰੂਮ ਦੀ ਚਰਚਾ ਬਾਹਰ ਨਹੀਂ ਆਉਣੀ ਚਾਹੀਦੀ
Gautam Gambhir speaks on Dressing Room Controversy Latest News in Punjabi : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਵਾਸਕਰ ਟਰਾਫ਼ੀ ਦਾ ਪੰਜਵਾਂ ਅਤੇ ਆਖ਼ਰੀ ਮੈਚ ਸ਼ੁਕਰਵਾਰ (3 ਜਨਵਰੀ) ਤੋਂ ਸਿਡਨੀ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਸੀਰੀਜ਼ 'ਚ 1-2 ਨਾਲ ਪਿੱਛੇ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਟੀਮ ਇੰਡੀਆ ਨੂੰ ਸਿਡਨੀ ਟੈਸਟ ਜਿੱਤਣਾ ਹੋਵੇਗਾ। ਹਾਲਾਂਕਿ ਫਿਰ ਵੀ ਸ਼੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਸੀਰੀਜ਼ ਦੇ ਨਤੀਜਿਆਂ 'ਤੇ ਵੀ ਨਿਰਭਰ ਕਰਨਾ ਹੋਵੇਗਾ।
ਡਰੈਸਿੰਗ ਰੂਮ ਵਿਵਾਦ ਦੀ ਗੱਲ ਕਰੀਏ ਤਾਂ ਬੁਧਵਾਰ ਨੂੰ ਇਕ ਅੰਗਰੇਜ਼ੀ ਵੈੱਬਸਾਈਟ ਨੇ ਖ਼ੁਲਾਸਾ ਕੀਤਾ ਕਿ ਟੀਮ ਇੰਡੀਆ 'ਚ ਸੱਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਮੈਲਬੌਰਨ 'ਚ ਹਾਰ ਤੋਂ ਬਾਅਦ ਗੌਤਮ ਗੰਭੀਰ ਖਿਡਾਰੀਆਂ 'ਤੇ ਭੜਕ ਉੱਠੇ। ਸੀਨੀਅਰ ਖਿਡਾਰੀ ਵੀ ਉਸ ਦੇ ਨਿਸ਼ਾਨੇ 'ਤੇ ਸਨ। ਰਿਪੋਰਟ ਮੁਤਾਬਕ ਗੰਭੀਰ ਨੇ ਕਿਹਾ ਸੀ ਕਿ ਬਹੁਤ ਹੋ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਰਿਪੋਰਟ 'ਚ ਇਹ ਵੀ ਦਸਿਆ ਗਿਆ ਕਿ ਕੁੱਝ ਸੀਨੀਅਰ ਨਹੀਂ ਚਾਹੁੰਦੇ ਸਨ ਕਿ ਜਸਪ੍ਰੀਤ ਬੁਮਰਾਹ ਪਰਥ ਟੈਸਟ 'ਚ ਕਪਤਾਨੀ ਕਰੇ। ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਪਹਿਲਾ ਟੈਸਟ ਪਰਥ 'ਚ ਹੀ ਖੇਡਿਆ ਗਿਆ ਸੀ। ਬੁਮਰਾਹ ਨੇ ਉਸ ਮੈਚ ਦੀ ਕਪਤਾਨੀ ਕੀਤੀ ਸੀ। ਰੋਹਿਤ ਸ਼ਰਮਾ ਨਿੱਜੀ ਕਾਰਨਾਂ ਕਰ ਕੇ ਇਹ ਮੈਚ ਨਹੀਂ ਖੇਡ ਸਕੇ ਸੀ। ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਸੀ।
ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਡਰੈਸਿੰਗ ਰੂਮ ਵਿਵਾਦ 'ਤੇ ਬਿਆਨ ਦਿਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਕੋਚ ਅਤੇ ਖਿਡਾਰੀਆਂ ਵਿਚਾਲੇ ਡਰੈਸਿੰਗ ਰੂਮ ਦੀ ਚਰਚਾ ਸਿਰਫ਼ ਡਰੈਸਿੰਗ ਰੂਮ ਤਕ ਸੀਮਤ ਹੋਣੀ ਚਾਹੀਦੀ ਹੈ। ਜਦੋਂ ਤਕ ਡਰੈਸਿੰਗ ਰੂਮ ਵਿਚ ਇਮਾਨਦਾਰ ਲੋਕ ਹਨ, ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਹੈ। ਸਿਰਫ਼ ਇਕ ਚੀਜ਼ ਤੁਹਾਨੂੰ ਟੀਮ ਵਿਚ ਰੱਖ ਸਕਦੀ ਹੈ ਅਤੇ ਉਹ ਹੈ ਪ੍ਰਦਰਸ਼ਨ। ਉਨ੍ਹਾਂ ਅੱਗੇ ਕਿਹਾ ਕਿ ਟੀਮ ਭਾਵਨਾ ਸੱਭ ਤੋਂ ਪਹਿਲਾਂ ਮਾਇਨੇ ਰੱਖਦੀ ਹੈ।
(For more Punjabi news apart from Gautam Gambhir speaks on Dressing Room Controversy Latest News in Punjabi stay tuned to Rozana Spokesman)