
ਚੁਣੌਤੀ ਭਰਪੂਰ ਹਲਾਤ ਵਿਚ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ ਗੋਢੇ ਢੇਰ ਕਰਨ ਵਾਲੀ ਭਾਰਤੀ ਟੀਮ ਮਹਿੰਦਰ ਸਿੰਘ ਧੋਨੀ...
ਵੇਲਿੰਗਟਨ : ਚੁਣੌਤੀ ਭਰਪੂਰ ਹਲਾਤ ਵਿਚ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ ਗੋਢੇ ਢੇਰ ਕਰਨ ਵਾਲੀ ਭਾਰਤੀ ਟੀਮ ਮਹਿੰਦਰ ਸਿੰਘ ਧੋਨੀ ਦੀ ਵਾਪਸੀ ਤੋਂ ਬਾਅਦ ਵਧੇ ਹੋਏ ਆਤਮ ਵਿਸ਼ਵਾਸ ਦੇ ਨਾਲ ਨਿਊਜੀਲੈਂਡ ਨੂੰ ਪੰਜਵੇਂ ਅਤੇ ਆਖਰੀ ਇਕ ਦਿਨਾਂ ਮੈਚ ਵਿਚ ਹਰਾ ਕੇ ਜਿੱਤ ਦੇ ਨਾਲ ਵਨਡੇ ਲੜੀ ਖਤਮ ਕਰਨਾ ਚਾਹੇਗੀ। ਭਾਰਤ ਦੇ ਸਭ ਤੋਂ ਵਧਿਆ ਵਨਡੇ ਖਿਡਾਰੀ ਧੋਨੀ ਮਾਂਸਪੇਸ਼ੀ ਵਿਚ ਸੱਟ ਦੇ ਕਾਰਨ ਪਿਛਲੇ ਦੋ ਮੈਚ ਨਹੀਂ ਖੇਡ ਸਕੇ। ਚੌਥੇ ਵਨਡੇ ਵਿਚ ਭਾਰਤੀ ਟੀਮ ਦੇ 92 ਦੌੜਾਂ ਉਤੇ ਢੇਰ ਹੋਣ ਤੋਂ ਬਾਅਦ ਹੁਣ ਆਖਰੀ ਮੈਚ ਵਿਚ ਉਨ੍ਹਾਂ ਦੀ ਵਾਪਸੀ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ।
Dhoni
ਧੋਨੀ ਦੇ ਆਉਣ ਨਾਲ ਮੱਧਕਰਮ ਨੂੰ ਮਜਬੂਤੀ ਮਿਲੇਗੀ ਜੋ ਕਪਤਾਨ ਵਿਰਾਟ ਕੋਹਲੀ ਦੀ ਗੈਰ ਮੌਜੂਦਗੀ ਵਿਚ ਕਮਜੋਰ ਲੱਗ ਰਿਹਾ ਹੈ। ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਨੇ ਇਸ ਦੀ ਪੁਸ਼ਟੀ ਕੀਤੀ ਕਿ ਧੋਨੀ ਇਹ ਮੈਚ ਖੇਡਣਗੇ। ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨੌਜਵਾਨ ਸ਼ੁਭਮਨ ਗਿੱਲ ਨੂੰ ਇਕ ਵਾਰ ਫਿਰ ਆਖਰੀ ਦਸਾਂ ਵਿਚ ਜਗ੍ਹਾ ਮਿਲ ਸਕਦੀ ਹੈ। ਹੈਮਿਲਟਨ ਵਿਚ ਅੰਬਾਤੀ ਰਾਇਡੂ, ਕੇਦਾਰ ਜਾਧਵ ਅਤੇ ਦਿਨੇਸ਼ ਕਾਰਤਿਕ ਨਾਕਾਮ ਰਹੇ।
New Zealand vs India
ਤਿੰਨ ਮੈਚਾਂ ਦੀ ਟੀ20 ਲੜੀ ਤੋਂ ਪਹਿਲਾਂ ਭਾਰਤ ਨੂੰ ਅਪਣੀਆਂ ਕਮਜੋਰੀਆਂ ਤੋਂ ਕੁਝ ਸਿਖਣਾ ਹੋਵੇਗਾ ਹਾਲਾਂਕਿ ਵਿਸ਼ਵ ਕੱਪ ਵੀ ਨੇੜੇ ਹੈ। ਇੰਗਲੈਂਡ ਵਿਚ ਵੀ ਇਸ ਤਰ੍ਹਾਂ ਦੇ ਹਲਾਤ ਹੋਣਗੇ ਜਿਥੇ ਸਵਿੰਗ ਗੇਂਦਬਾਜਾਂ ਨੂੰ ਮਦਦ ਮਿਲੇਗੀ। ਰੋਹਿਤ ਇਸ ਨੂੰ ਹੁਣ ਤੱਕ ਦੇ ਬਹਿਤਰੀਨ ਬੱਲੇਬਾਜੀ ਪ੍ਰਦਰਸ਼ਨ ਵਿਚੋਂ ਇਕ ਕਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਸ਼ਿਖਰ ਧਵਨ ਦੇ ਨਾਲ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਦੀ ਉਮੀਦ ਹੋਵੇਗੀ। ਹਾਰਦਿਕ ਪਾਂਡਿਆ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣਾ ਚਹੁਣਗੇ।