IND vs NWZ : ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ
Published : Feb 1, 2019, 11:19 am IST
Updated : Feb 1, 2019, 11:19 am IST
SHARE ARTICLE
Mithali Raj
Mithali Raj

ਭਾਰਤੀ ਮਹਿਲਾ ਕ੍ਰਿਕਟ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੇ ਵਿਚ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਹੈਮਿਲਟਨ ਦੇ ਸਡਨ ਪਾਰਕ ਕ੍ਰਿਕੇਟ ਗਰਾਉਂਡ...

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੇ ਵਿਚ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਹੈਮਿਲਟਨ ਦੇ ਸਡਨ ਪਾਰਕ ਕ੍ਰਿਕੇਟ ਗਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਦਾਨ ਉਤੇ ਟਾਸ ਲਈ ਉਤਰਦੇ ਹੀ ਮਿਤਾਲੀ ਰਾਜ ਨੇ ਇਤਹਾਸ ਰਚ ਦਿੱਤਾ। ਇਹ ਉਨ੍ਹਾਂ ਦੇ ਵਨਡੇ ਕੈਰੀਅਰ ਦਾ 200ਵਾਂ ਵਨਡੇ ਹੈ। ਇਸ ਅੰਕੜੇ ਤੱਕ ਪੁੱਜਣ  ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ ਹੈ।

Mithali Raj Mithali Raj

ਇਹੀ ਨਹੀਂ, ਇਹ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦਾ 123ਵਾਂ ਮੈਚ ਹੈ,  ਜੋ ਰਿਕਾਰਡ ਹੈ। ਉਨ੍ਹਾਂ ਨੇ ਹਾਲਾਂਕਿ ਪਿਛਲੇ ਸਾਲ ਅਪ੍ਰੈਲ ਵਿਚ ਇੰਗਲੈਂਡ ਦੀ ਸਾਬਕਾ ਕਪਤਾਨ ਚਾਰਲੋਟ ਏਡਵਰਡਸ  ਦੇ 191 ਮੈਚਾਂ ਦੇ ਵਰਲਡ ਰਿਕਾਰਡ ਨੂੰ ਪਿੱਛੇ ਛੱਡਿਆ ਸੀ। ਇਹ ਮੈਚ ਇੰਗਲੈਂਡ ਅਤੇ ਭਾਰਤ  ਦੇ ਵਿਚ ਨਾਗੁਪਰ ਵਿਚ ਖੇਡਿਆ ਗਿਆ ਸੀ। ਦੱਸ ਦਈਏ ਕਿ ਮਿਤਾਲੀ ਨੇ ਵਨਡੇ ਦੀ ਸ਼ੁਰੂਆਤ ਜੂਨ 1999 ਵਿਚ ਕੀਤੀ ਸੀ ਅਤੇ ਆਇਰਲੈਂਡ ਦੇ ਵਿਰੁੱਧ ਆਪਣੇ ਵਨਡੇ ਕੈਰੀਅਰ ਦਾ ਪਹਿਲਾ ਮੈਚ ਖੇਡਿਆ ਸੀ।

Team India Team India

ਸਭ ਤੋਂ ਜ਼ਿਆਦਾ ਵਨਡੇ ਇਸ ਤਰ੍ਹਾਂ ਮਹਿਲਾ ਅਤੇ ਪੁਰਸ਼ ਕ੍ਰਿਕੇਟ, ਦੋਨਾਂ ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਵਰਲਡ ਰਿਕਾਰਡ ਭਾਰਤੀ ਦੇ ਨਾਮ ਹੈ। ਜ਼ਿਕਰਯੋਗ ਹੈ ਕਿ ਪੁਰਸ਼ ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਵਨਡੇ ਮੈਚ ਖੇਡਣ ਦਾ ਵਰਲਡ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਮ ਹੈ। ਉਨ੍ਹਾਂ ਨੇ 463 ਮੈਚ ਵਿਚ ਭਾਰਤ ਦਾ ਨਾਮ ਚਮਕਾਇਆ ਹੈ।

Mithali Raj Mithali Raj

ਸਭ ਤੋਂ ਜਿਆਦਾ ਰਨ ਇਹੀ ਨਹੀਂ,  ਮਹਿਲਾ ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਵੀ ਮਿਤਾਲੀ ਦੇ ਹੀ ਨਾਮ ਹੈ। ਉਨ੍ਹਾਂ ਨੇ ਵਨਡੇ ਵਿਚ 6622  ਰਨ ਬਣਾਏ ਹਨ,  ਜਦੋਂ ਕਿ ਪੁਰਸ਼ ਕ੍ਰਿਕੇਟ ਵਿਚ ਸਚਿਨ ਤੇਂਦੁਲਕਰ  ਦੇ ਨਾਮ 18, 426 ਰਨ ਦਰਜ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement