
ਪੰਜ ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤੀ
ਮੁੰਬਈ : ਭਾਰਤ ਨੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਇੰਗਲੈਂਡ ਨੂੰ ਪੰਜਵੇਂ ਅਤੇ ਆਖ਼ਰੀ ਟੀ-20 ਮੈਚ ’ਚ 150 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ।
ਅਭਿਸ਼ੇਕ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 135 ਗੇਂਦਾਂ ’ਤੇ 7 ਚੌਕੇ ਅਤੇ 13 ਛੱਕੇ ਮਾਰ ਕੇ 37 ਗੇਂਦਾਂ ’ਤੇ ਕਿਸੇ ਭਾਰਤੀ ਬੱਲੇਬਾਜ਼ ਵਲੋਂ ਦੂਜਾ ਸੱਭ ਤੋਂ ਤੇਜ਼ ਟੀ-20 ਸੈਂਕੜਾ ਬਣਾਇਆ ਜਿਸ ਨਾਲ ਮੇਜ਼ਬਾਨ ਟੀਮ ਨੇ 9 ਵਿਕਟਾਂ ’ਤੇ 247 ਦੌੜਾਂ ਬਣਾਈਆਂ।
ਭਾਰਤੀ ਗੇਂਦਬਾਜ਼ਾਂ ਮੁਹੰਮਦ ਸ਼ਮੀ (25 ਦੌੜਾਂ ’ਤੇ 3 ਵਿਕਟਾਂ), ਵਰੁਣ ਚੱਕਰਵਰਤੀ (25 ਦੌੜਾਂ ’ਤੇ 2 ਵਿਕਟਾਂ), ਸ਼ਿਵਮ ਦੂਬੇ (11 ਦੌੜਾਂ ’ਤੇ 2 ਵਿਕਟਾਂ) ਅਤੇ ਅਭਿਸ਼ੇਕ ਸ਼ਰਮਾ (2/3) ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ 9.3 ਓਵਰ ਬਾਕੀ ਰਹਿੰਦੇ 97 ਦੌੜਾਂ ’ਤੇ ਆਊਟ ਕਰ ਦਿਤਾ।
ਅਭਿਸ਼ੇਕ ਸਿਰਫ ਦੋ ਗੇਂਦਾਂ ਨਾਲ ਟੀ-20 ਆਈ ਸੈਂਕੜਾ ਬਣਾਉਣ ਵਾਲੇ ਰੋਹਿਤ ਸ਼ਰਮਾ ਦੇ ਰੀਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਏ। ਰੋਹਿਤ ਨੇ 2017 ’ਚ ਸ਼੍ਰੀਲੰਕਾ ਵਿਰੁਧ 35 ਗੇਂਦਾਂ ’ਚ ਟੀ-20 ’ਚ ਸੈਂਕੜਾ ਲਗਾਇਆ ਸੀ।
ਅਭਿਸ਼ੇਕ ਨੇ 17 ਗੇਂਦਾਂ ’ਤੇ ਅੱਧਾ ਸੈਂਕੜਾ ਵੀ ਬਣਾਇਆ, ਜੋ ਕਿ ਭਾਰਤ ਵਲੋਂ ਦੂਜਾ ਸੱਭ ਤੋਂ ਤੇਜ਼ ਅਰਧ ਸੈਂਕੜਾ ਸੀ, ਜਦੋਂ ਉਸ ਨੇ ਪੰਜਵੇਂ ਓਵਰ ’ਚ ਜੈਮੀ ਓਵਰਟਨ ਨੂੰ ਵੱਡਾ ਛੱਕਾ ਮਾਰਿਆ। ਉਸ ਨੇ ਤਿਲਕ ਵਰਮਾ (24) ਨਾਲ ਦੂਜੇ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਅਭਿਸ਼ੇਕ ਸ਼ਰਮਾ ਨੂੰ ‘ਪਲੇਅਰ ਆਫ਼ ਦ ਮੈਚ’ ਅਤੇ ਵਰੁਣ ਚੱਕਰਵਰਤੀ ਨੂੰ ‘ਪਲੇਅਰ ਆਫ਼ ਦ ਸੀਰੀਜ਼’ ਚੁਣਿਆ ਗਿਆ।
ਸੰਖੇਪ ਸਕੋਰ: ਭਾਰਤ ਨੇ 20 ਓਵਰਾਂ ’ਚ 9 ਵਿਕਟਾਂ ’ਤੇ 247 ਦੌੜਾਂ (ਅਭਿਸ਼ੇਕ ਸ਼ਰਮਾ 135, ਤਿਲਕ ਵਰਮਾ ਨੇ 24, ਸ਼ਿਵਮ ਦੂਬੇ ਨੇ 30; ਬ੍ਰਾਇਡਨ ਕਾਰਸੇ 3/38, ਮਾਰਕ ਵੁੱਡ 2/32).
ਇੰਗਲੈਂਡ 10.3 ਓਵਰਾਂ ’ਚ 97 ਦੌੜਾਂ ’ਤੇ ਆਲ ਆਊਟ ਹੋ ਗਿਆ (ਫਿਲ ਸਾਲਟ 55; ਫਿਲ ਸਾਲਟ 55) ਮੁਹੰਮਦ ਸ਼ਮੀ 3/25, ਵਰੁਣ ਚੱਕਰਵਰਤੀ 2/25, ਸ਼ਿਵਮ ਦੂਬੇ 2/11, ਅਭਿਸ਼ੇਕ ਸ਼ਰਮਾ 2/3)।