
ਹਰ ਫ਼ੋਨ ਪਿੱਛੇ ਲਿਖਿਆ ਹੈ ਖਿਡਾਰੀ ਦਾ ਨਾਮ ਅਤੇ ਜਰਸੀ ਨੰਬਰ
ਫੀਫਾ ਵਿਸ਼ਵ ਕੱਪ 2022 ਜਿੱਤਣ ਵਾਲੇ ਕਪਤਾਨ ਲਿਓਨਲ ਮੇਸੀ ਨੇ ਆਪਣੀ ਚੈਂਪੀਅਨ ਟੀਮ ਅਰਜਨਟੀਨਾ ਨੂੰ ਖਾਸ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਮੇਸੀ ਨੇ ਆਪਣੀ ਟੀਮ ਦੇ ਮੈਂਬਰਾਂ ਅਤੇ ਸਪੋਰਟ ਸਟਾਫ ਲਈ 35 ਗੋਲਡ ਆਈਫੋਨ ਆਰਡਰ ਕੀਤੇ ਸਨ। ਇਹ ਆਈਫੋਨ ਪੂਰੀ ਤਰ੍ਹਾਂ ਵਿਅਕਤੀਗਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਰਜਨਟੀਨਾ ਦੇ ਕਪਤਾਨ ਨੇ ਸ਼ਨੀਵਾਰ ਨੂੰ ਇਹਨਾਂ ਨੂੰ ਪੈਰਿਸ ਦੇ ਆਪਣੇ ਅਪਾਰਟਮੈਂਟ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਐਕਸਪੋਰਟ ਕੌਂਸਲ ’ਚ ਭਾਰਤੀ ਮੂਲ ਦੇ ਦੋ ਮਾਹਿਰ ਸ਼ਾਮਲ
ਦੱਸ ਦੇਈਏ ਕਿ ਲਿਓਨੇਲ ਮੇਸੀ ਦੀ ਕਪਤਾਨੀ ਵਿਚ ਅਰਜਨਟੀਨਾ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤਿਆ ਸੀ। ਇਸ ਜਿੱਤ ਨੇ ਮੇਸੀ ਨੂੰ ਬਹੁਤ ਭਾਵੁਕ ਕੀਤਾ ਸੀ, ਕਿਉਂਕਿ ਉਸ ਨੇ ਇਸ ਦੇ ਲਈ ਦੋ ਦਹਾਕਿਆਂ ਤੋਂ ਵੱਧ ਸਮਾਂ ਇੰਤਜ਼ਾਰ ਕੀਤਾ ਸੀ। ਦਰਅਸਲ ਇਹ 20 ਸਾਲਾਂ ਵਿਚ ਪਹਿਲੀ ਵਾਰ ਸੀ ਜਦੋਂ ਕਿਸੇ ਗੈਰ ਯੂਰਪੀਅਨ ਟੀਮ ਨੇ ਵਿਸ਼ਵ ਕੱਪ ਜਿੱਤਿਆ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ MIT ਪ੍ਰੋਫੈਸਰ ਹਰੀ ਬਾਲਕ੍ਰਿਸ਼ਨਨ ਨੂੰ ਮਿਲਿਆ ਮਾਰਕੋਨੀ ਪੁਰਸਕਾਰ
ਮੇਸੀ ਇਸ ਜਿੱਤ ਤੋਂ ਇੰਨੇ ਖੁਸ਼ ਹਨ ਕਿ ਉਹਨਾਂ ਨੇ ਜੇਤੂ ਟੀਮ ਦੇ ਲੋਕਾਂ ਨੂੰ ਇਹ ਖਾਸ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। 'ਦਿ ਸਨ' ਦੀ ਰਿਪੋਰਟ ਮੁਤਾਬਕ ਆਈਫੋਨ ਦੀ ਕੀਮਤ 175,000 ਪੌਂਡ (ਕਰੀਬ 1.73 ਕਰੋੜ ਰੁਪਏ) ਹੈ। ਰਿਪੋਰਟ 'ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਲਿਓਨੇਲ ਆਪਣੇ ਸਭ ਤੋਂ ਮਾਣਮੱਤੇ ਪਲ ਦਾ ਜਸ਼ਨ ਮਨਾਉਣ ਲਈ ਕੁਝ ਕਰਨਾ ਚਾਹੁੰਦੇ ਸੀ, ਪਰ ਘੜੀਆਂ ਵਰਗਾ ਸਾਧਾਰਨ ਤੋਹਫਾ ਨਹੀਂ ਚਾਹੁੰਦੇ ਸਨ। ਇਸ ਦੇ ਲਈ ਉਹ ਉਦਯੋਗਪਤੀ ਬੇਨ ਲਿਓਨ ਨਾਲ ਜੁੜੇ ਅਤੇ ਉਹਨਾਂ ਨੇ ਮਿਲ ਕੇ ਇਸ ਵਿਚਾਰ ਬਾਰੇ ਸੋਚਿਆ।"
ਇਹ ਵੀ ਪੜ੍ਹੋ: ਵਿਅਕਤੀ ਨੇ ਦਾੜ੍ਹੀ ਵਿਚ 2470 ਈਅਰ ਬਡਜ਼ ਚਿਪਕਾ ਕੇ ਬਣਾਇਆ ਅਜੀਬ ਵਿਸ਼ਵ ਰਿਕਾਰਡ, ਗਿਨੀਜ਼ ਬੁੱਕ ’ਚ ਨਾਂਅ ਦਰਜ
ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਹਰੇਕ ਆਈਫੋਨ ਵਿਚ ਹਰੇਕ ਖਿਡਾਰੀ ਦਾ ਨਾਮ ਅਤੇ ਅਰਜਨਟੀਨਾ ਦਾ ਲੋਗੋ ਹੈ। ਆਈਫੋਨ ਦੇ ਪਿਛਲੇ ਪਾਸੇ ਹਰੇਕ ਖਿਡਾਰੀ ਦਾ ਨਾਮ ਅਤੇ ਉਹਨਾਂ ਦਾ ਜਰਸੀ ਨੰਬਰ ਹੈ। ਸਾਰੇ ਆਈਫੋਨ 'ਤੇ ਵਿਸ਼ਵ ਚੈਂਪੀਅਨ ਵੀ ਲਿਖਿਆ ਹੋਇਆ ਹੈ। ਇਸ ਫੋਨ ਨੂੰ iDesign ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। iDesign ਦੇ ਸੀਈਓ ਨੇ ਮੇਸੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਬਹੁਤ ਚੰਗੇ ਗਾਹਕਾਂ ਵਿਚੋਂ ਇਕ ਹਨ। ਉਸ ਕਿਹਾ ਕਿ ਵਿਸ਼ਵ ਕੱਪ ਫਾਈਨਲ ਤੋਂ ਕੁਝ ਮਹੀਨਿਆਂ ਬਾਅਦ ਮੇਸੀ ਨੇ ਸਾਡੇ ਨਾਲ ਸੰਪਰਕ ਕੀਤਾ ਸੀ।