
ਅੱਜ ਤੋਂ ਛੇ ਸਾਲ ਪਹਿਲਾਂ ਭਾਰਤ ਨੇ ਅੱਜ ਦੇ ਹੀ ਦਿਨ (2 ਅਪ੍ਰੈਲ) 2011 'ਚ ਦੂਜੀ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ ਸੀ। 1983 'ਚ ਭਾਰਤ ਨੇ ਪਹਿਲੀ ਵਾਰ...
ਨਵੀਂ ਦਿੱਲੀ : ਅੱਜ ਤੋਂ ਛੇ ਸਾਲ ਪਹਿਲਾਂ ਭਾਰਤ ਨੇ ਅੱਜ ਦੇ ਹੀ ਦਿਨ (2 ਅਪ੍ਰੈਲ) 2011 'ਚ ਦੂਜੀ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਕੀਤਾ ਸੀ। 1983 'ਚ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਅਪਣੇ ਨਾਂ ਕੀਤਾ ਸੀ ਅਤੇ 28 ਸਾਲ ਬਾਅਦ 2011 'ਚ ਭਾਰਤ ਇਕ ਵਾਰ ਫਿਰ ਵਿਸ਼ਵ ਕੱਪ ਜਿੱਤਣ 'ਚ ਕਾਮਯਾਬ ਹੋਇਆ ਸੀ। ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਅਤੇ ਆਸਟਰੇਲੀਆ ਤੋਂ ਬਾਅਦ ਤੀਜੀ ਅਜਿਹੀ ਟੀਮ ਬਣੀ ਜਿਸ ਨੇ ਇਕ ਤੋਂ ਵੱਧ ਵਿਸ਼ਵ ਕੱਪ ਅਪਣੇ ਨਾਂ ਕੀਤਾ ਹੋਵੋ।
india win
2011 'ਚ ਵਾਨਖੇੜੇ ਸਟੇਡੀਅਮ 'ਚ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ 'ਚ ਭਾਰਤ ਅਤੇ ਸ਼੍ਰੀਲੰਕਾ ਦੀ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ। ਜਿਥੇ ਭਾਰਤ ਨੇ ਇਸ ਮੈਚ 'ਚ ਸ਼੍ਰੀਲੰਕਾ ਨੂੰ ਹਰਾ ਕੇ ਕਈ ਰਿਕਾਰਡ ਤੋੜੇ ਉਥੇ ਹੀ ਭਾਰਤੀ ਟੀਮ ਪਹਿਲੀ ਅਜਿਹੀ ਟੀਮ ਬਣੀ ਜਿਸ ਨੇ ਮੇਜ਼ਬਾਨੀ ਕਰਦੇ ਹੋਏ ਵਿਸ਼ਵ ਕੱਪ ਜਿੱਤਿਆ ਹੋਵੇ। ਭਾਰਤੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਣੇ ਵਿਸ਼ਵ ਕੱਪ ਜਿੱਤਣ ਵਾਲੀ ਤੀਜੀ ਟੀਮ ਵੀ ਬਣੀ। ਇਸ ਮੈਚ 'ਚ ਸ਼੍ਰੀਲੰਕਾ ਟੀਮ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਫ਼ਾਈਨਲ ਖੇਡ ਰਹੀ ਸੀ। ਭਾਰਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੂੰ 10 ਗੇਂਦਾਂ ਰਹਿੰਦੇ 6 ਵਿਕਟਾਂ ਨਾਲ ਮਾਤ ਦਿੱਤੀ ਸੀ।
india win
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀਆਂ ਸ਼ੁਰੂਆਤ 'ਚ ਹੀ 31 ਦੌੜਾਂ 'ਤੇ 2 ਵਿਕਟਾਂ ਡਿੱਗ ਗਈਆਂ ਸਨ। ਇਸ ਤੋਂ ਬਾਅਦ ਕਪਤਾਨ ਧੋਨੀ ਨੇ ਟੀਮ ਦੀ ਕਮਾਨ ਸੰਭਾਲਣ ਦਾ ਕੰਮ ਕੀਤਾ। ਇਕ ਸਮੇਂ ਅਜਿਹਾ ਸੀ ਕਿ 114 ਦੌੜਾਂ 'ਤੇ ਭਾਰਤੀ ਟੀਮ 3 ਵਿਕਟਾਂ ਗੁਆ ਚੁਕੀ ਸੀ। ਸਲਾਮੀ ਬੱਲੇਬਾਜ਼ ਗੋਤਮ ਗੰਭੀਰ ਕ੍ਰੀਜ਼ 'ਤੇ ਸਨ ਅਤੇ ਉਸ ਦਾ ਸਾਥ ਦੇਣ ਯੁਵਰਾਜ ਸਿੰਘ ਨੇ ਕ੍ਰੀਜ਼ 'ਤੇ ਆਉਣਾ ਸੀ, ਪਰ ਸਭ ਨੂੰ ਹੈਰਾਨੀ 'ਚ ਪਾਉਂਦੇ ਹੋਏ ਕਪਤਾਨ ਧੋਨੀ ਕ੍ਰੀਜ਼ 'ਤੇ ਆ ਗਏ।
india win
ਇਸ ਤੋਂ ਬਾਅਦ ਧੋਨੀ ਨੇ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾ ਦਿਤੀ। ਇਸ ਮੈਚ 'ਚ ਕਪਤਾਨ ਧੋਨੀ 'ਮੈਨ ਆਫ ਦਾ ਮੈਚ' ਵੀ ਰਹੇ ਸਨ।ਧੋਨੀ ਨੇ ਗੰਭੀਰ ਦੇ ਨਾਲ ਮਿਲ ਕੇ 109 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਮੈਚ 'ਚ ਗੰਭੀਰ ਨੇ 97 ਦੌੜਾਂ ਦੀ ਮਜ਼ਬੂਤ ਪਾਰੀ ਖੇਡੀ ਅਤੇ ਕਪਤਾਨ ਧੋਨੀ ਨੇ 79 ਗੇਂਦਾਂ 'ਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਧੋਨੀ ਇਸ ਮੈਚ 'ਚ ਬੈਸਟ ਫਿਨਿਸ਼ਰ ਦੀ ਪਰਿਭਾਸ਼ਾ 'ਤੇ ਖਰੇ ਉਤਰੇ ਅਤੇ ਛਿੱਕਾ ਮਾਰ ਕੇ ਵਿਸ਼ਵ ਕੱਪ ਭਾਰਤ ਦੀ ਝੋਲੀ 'ਚ ਪਾ ਦਿਤਾ।