
ਨਵੇਂ ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਬੱਲੇਬਾਜ਼ੀ ਦਾ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
ਨਵੀਂ ਦਿੱਲੀ : ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਚਲ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ 'ਚ ਅਫਰੀਕਾ ਨੇ ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦੇ ਵਲ ਕਦਮ ਵਧਾ ਲਏ ਹਨ। ਤੀਜੇ ਦਿਨ ਦੱਖਣੀ ਅਫਰੀਕਾ ਨੇ ਆਸਟਰੇਲੀਆ ਟੀਮ ਨੂੰ 221 ਦੌੜਾਂ 'ਤੇ ਹੀ ਰੋਕ ਲਿਆ ਸੀ। ਦਸ ਦਈਏ ਕਿ ਅਫਰੀਕਾ ਨੇ ਆਪਣੀ ਪਹਿਲੀ ਪਾਰੀ 'ਚ 488 ਦੌੜਾਂ ਬਣਾਈਆਂ ਅਤੇ ਉਸ ਨੂੰ ਆਪਣੀ ਪਹਿਲੀ ਪਾਰੀ 'ਚ ਆਸਟਰੇਲੀਆ 'ਤੇ 267 ਦੌੜਾਂ ਦੀ ਲੀਡ ਮਿਲੀ ਸੀ।
Tim paine
ਅਜੇ ਇਹ ਮੁਕਾਬਲਾ ਚਲ ਰਿਹਾ ਹੈ ਅਤੇ ਇਸ ਦਾ ਫੈਸਲਾ ਆਉਣਾ ਬਾਕੀ ਹੈ। ਇਸ ਮੁਕਾਬਲੇ 'ਚ ਆਸਟਰੇਲੀਆ ਦੇ ਨਵੇਂ ਕਪਤਾਨ ਟਿਮ ਪੈਨ ਦੀ ਜਿੰਮੇਦਾਰ ਪਾਰੀ ਨੇ ਸਭ ਦਾ ਦਿਲ ਜਿੱਤ ਲਿਆ। ਦਰਅਸਲ ਮੈਚ ਦੇ ਦੂਜੇ ਦਿਨ ਟਿਮ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਸੀ, ਪਰ ਟਿਮ ਨੇ ਟੁੱਟੇ ਅੰਗੂਠੇ ਨਾਲ ਹੀ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਪਾਰੀ ਦੌਰਾਨ ਉਸ ਨੇ ਅਰਧ ਸੈਂਕੜਾ ਵੀ ਲਗਾਇਆ। ਪਿਛਲੇ ਕੁਝ ਦਿਨਾਂ ਤੋਂ ਆਸਟਰੇਲੀਆ ਟੀਮ ਜਿਸ ਤਣਾਅ ਨਾਲ ਗੁਜ਼ਰ ਰਹੀ ਹੈ, ਯਕੀਨੀ ਟਿਮ ਦੀ ਇਹ ਪਾਰੀ ਖਿਡਾਰੀਆਂ 'ਚ ਉਤਸ਼ਾਹ ਭਰਨ ਦਾ ਕਮ ਕਰੇਗੀ।
Tim paine
ਐਤਵਾਰ ਨੂੰ ਸਵੇਰੇ ਟਿਮ ਨੇ ਆਪਣੀ ਪਾਰੀ 5 ਦੌੜਾਂ ਤੋਂ ਅੱਗੇ ਖੇਡਣੀ ਸ਼ੁਰੂ ਕੀਤੀ। ਉਸ ਸਮੇਂ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਕਪਤਾਨ ਟਿਮ ਜ਼ਿਆਦਾ ਦੇਰ ਕ੍ਰੀਜ਼ 'ਤੇ ਟਿਕ ਸਕਣਗੇ। ਪਰ ਟਿਮ ਨੇ ਜ਼ਿੰਮੇਦਾਰ ਪਾਰੀ ਖੇਡਦੇ ਹੋਏ ਕੰਮਿਨਸ ਨਾਲ ਮਿਲ ਕੇ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਟਿਮ ਨੇ ਇਸ ਦੌਰਾਨ 62 ਦੌੜਾਂ ਵੀ ਬਣਾਈਆਂ। ਕਪਤਾਨ ਨੇ ਮੈਚ ਦੇ ਆਖਰ 'ਚ ਕਿਹਾ ਕਿ ਜਿਸ ਤਰ੍ਹਾਂ ਦੇ ਸਾਡੇ ਕੁਝ ਦਿਨ ਨਿਕਲੇ ਹਨ ਅਸੀਂ ਉਸ ਬਾਰੇ ਹੀ ਗਲ ਕਰ ਰਹੇ ਸੀ ਅਤੇ ਥੋੜਾ ਨਿਰਾਸ਼ ਵੀ ਸੀ। ਇਸ ਨਿਰਾਸ਼ਾ ਤੋਂ ਬਾਹਰ ਆਉਣ ਲਈ ਸਾਨੂੰ ਚੰਗੀ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਸੀ।