
ਸਚਿਨ ਨੇ ਸਾਰੇ ਭਾਰਤੀਆਂ ਤੇ ਸਾਥੀ ਖਿਡਾਰੀਆਂ ਨੂੰ 2011 ਦੇ ਵਿਸ਼ਵ ਕੱਪ ਦੀ 10 ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ।
ਮੁੰਬਈ: ਕ੍ਰਿਕਟ ਦੇ ਭਗਵਾਨ ਵਜੋਂ ਫੇਮਸ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸਚਿਨ ਨੂੰ ਹਾਲ ਹੀ ਵਿੱਚ ਕੋਰੋਨਾ ਪੌਜ਼ੇਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਕੁਆਰੰਟਿਨ ਕਰ ਲਿਆ ਸੀ ਤੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਸੀ।
Sachin Tendulkar
ਸਚਿਨ ਦਾ ਟਵੀਟ
"ਮੈਨੂੰ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਂ ਹਸਪਤਾਲ ਤੋਂ ਠੀਕ ਹੋ ਕੇ ਜਲਦੀ ਵਾਪਸ ਆ ਜਾਵਾਂਗਾ। ਤੁਸੀਂ ਸਾਰੇ ਮੇਰੇ ਲਈ ਅਰਦਾਸ ਕਰ ਰਹੇ ਹੋ ਤੇ ਮੈਂ ਤੁਹਾਡੇ ਸਾਰਿਆਂ ਦਾ ਇਸ ਲਈ ਧੰਨਵਾਦ ਕਰਦਾ ਹਾਂ।" ਦੱਸ ਦੇਈਏ ਕਿ ਸਚਿਨ ਨੇ ਸਾਰੇ ਭਾਰਤੀਆਂ ਤੇ ਸਾਥੀ ਖਿਡਾਰੀਆਂ ਨੂੰ 2011 ਦੇ ਵਿਸ਼ਵ ਕੱਪ ਦੀ 10 ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ।
sachin tendulkar