
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰਿਸ਼ਭ ਪੰਤ ਨੇ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮਾਰਗ-ਦਰਸ਼ਕ ਮੰਨਦੇ ਹਨ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਵਿਕਟ ਕ੍ਰੀਪਰ, ਬੱਲੇਬਾਜ਼ ਰਿਸ਼ਭ ਪੰਤ ਨੇ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮਾਰਗ-ਦਰਸ਼ਕ ਮੰਨਦੇ ਹੋਏ ਕਿਹਾ ਕਿ ਵਿਸ਼ਵ ਕੱਪ ਜੇਤੂ ਕਪਤਾਨ ਧੋਨੀ ਆਪਣੇ ਤਰੀਕੇ ਨਾਲ ਨਵੇਂ ਖਿਡਾਰੀਆਂ ਦੀ ਮਦਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਉਹ ਕਿਸੇ ਸਮੱਸਿਆ ਦਾ ਪੂਰਨ ਹੱਲ ਦੇਣ ਦੀ ਬਜਾਏ ਦੂਜੇ ਖਿਡਾਰੀ ਨੂੰ ਆਪ ਹੱਲ ਲੱਭਣ ਲਈ ਪ੍ਰੇਰਿਤ ਕਰਦੇ ਹਨ।
Rishabh Pant
ਦੱਸ ਦੱਈਏ ਕਿ 22 ਸਾਲ ਦੇ ਰਿਸ਼ਭ ਪੰਤ ਨੂੰ ਧੋਨੀ ਦਾ ਉਤਰਾ ਅਧਿਕਾਰੀ ਮੰਨਿਆ ਜਾ ਰਿਹਾ ਸੀ, ਪਰ ਸੀਮਿਤ ਓਵਰਾਂ ਦੇ ਫਾਰਮੈਟ ਵਿਚ ਕੇ.ਐੱਲ ਰਾਹੁਲ ਨੇ ਉਸ ਦੀ ਜਗ੍ਹਾ ਲੈ ਲਈ। ਜਿਸ ਕਰਕੇ ਇਸ ਨੌਜਵਾਨ ਖਿਡਾਰੀ ਨੂੰ ਹੁਣ ਅੰਤਿਮ ਗਿਆਰਾਂ ਵਿਚ ਆਪਣੀ ਜਗ੍ਹਾਂ ਬਣਾਉਂਣ ਦੇ ਲਈ ਸ਼ੰਘਰਸ਼ ਕਰਨਾ ਪੈ ਰਿਹਾ ਹੈ।
MS Dhoni
ਉਧਰ ਪੰਤ ਨੇ ਇੰਡੀਅਨ ਪੀਮੀਅਰ ਲੀਗ (IPL) ਦੀ ਟੀਮ ਦਿੱਲੀ ਕੈਪੀਟਲਸ ਨਾਲ ਇੰਸਟਾਗ੍ਰਾਮ ਤੇ ਗੱਲ ਕਰਦੇ ਹੋਏ ਕਿਹਾ ਕਿ ਧੋਨੀ ਮੈਦਾਨ ਦੇ ਅੰਦਰ ਅਤੇ ਬਾਹਰ ਦੋਵੇਂ ਜਗ੍ਹਾ ਮੇਰੇ ਮਾਰਗਦਰਸ਼ਕ ਦੀ ਤਰ੍ਹਾਂ ਹਨ। ਇਸ ਲਈ ਮੈਂ ਕਿਸੇ ਵੀ ਸਮੱਸਿਆਂ ਆਉਂਣ ਤੇ ਉਨ੍ਹਾਂ ਨਾਲ ਹੀ ਸੰਪਰਕ ਕਰਦਾ ਹਾਂ, ਪਰ ਉਹ ਮੈਂਨੂੰ ਕਦੇ ਵੀ ਪੂਰਨ ਹੱਲ ਨਹੀਂ ਦਿੰਦੇ।
Rishabh Pant
ਕਿਉਂਕਿ ਅਜਿਹਾ ਇਸ ਲਈ ਵੀ ਹੈ ਕਿ ਮੈਂ ਪੂਰੀ ਤਰ੍ਹਾਂ ਉਨ੍ਹਾਂ ਤੇ ਹੀ ਨਿਰਭਰ ਨਾ ਰਹਾਂ। ਉਨ੍ਹਾਂ ਦੁਆਰਾ ਮੈਨੂੰ ਕੇਵਲ ਸੰਕੇਤ ਹੀ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਮੈਂਨੂੰ ਸਮੱਸਿਆ ਦੇ ਹੱਲ ਵਿਚ ਕਾਫ਼ ਸਹਿਯੋਗ ਮਿਲਦਾ ਹੈ। ਇਸ ਤੋਂ ਇਲਾਵਾ ਉਹ ਬੱਲੇਬਾਜ਼ੀ ਵਿਚ ਮੇਰੇ ਪੰਸਦ ਦੇ ਜੋੜੀਦਾਰਾਂ ਵਿਚੋਂ ਇਕ ਹਨ ਪਰ ਉਨ੍ਹਾਂ ਨਾਲ ਬੱਲੇਬਾਜ਼ੀ ਕਰਨ ਦਾ ਮੌਕਾ ਘੱਟ ਹੀ ਮਿਲਦਾ ਹੈ।
Dhoni
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।