
ਵਿਕਟ ਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਅੰਗੂਠੇ 'ਤੇ ਲੱਗੀ ਸੱਟ ਕਾਰਨ ਅਫ਼ਗਾਨਿਸਤਾਨ ਵਿਰੁਧ 14 ਜੂਨ ਤੋਂ ਬੰਗਲੌਰ 'ਚ ਖੇਡੇ ਜਾਣ ਵਾਲੇ ......
ਮੁੰਬਈ, 2 ਜੂਨ: ਵਿਕਟ ਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਅੰਗੂਠੇ 'ਤੇ ਲੱਗੀ ਸੱਟ ਕਾਰਨ ਅਫ਼ਗਾਨਿਸਤਾਨ ਵਿਰੁਧ 14 ਜੂਨ ਤੋਂ ਬੰਗਲੌਰ 'ਚ ਖੇਡੇ ਜਾਣ ਵਾਲੇ ਇਕਲੌਤੇ ਟੈਸਟ ਮੈਚ 'ਚ ਨਹੀਂ ਖੇਡ ਸਕੇਗਾ ਅਤੇ ਉਸ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਮੌਕਾ ਦਿਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਸਕੱਤਰ ਅਮਿਤਾਭ ਚੌਧਰੀ ਨੇ ਇਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ। ਇਹ ਅਫ਼ਗਾਨਿਸਤਾਨ ਦਾ ਪਹਿਲਾ ਟੈਸਟ ਮੈਚ ਹੋਵੇਗਾ।
Wriddhiman sahaਸਾਹਾ ਨੂੰ 24 ਮਈ ਨੂੰ ਕਲਕੱਤਾ 'ਚ ਕਲਕੱਤਾ ਨਾਈਟ ਰਾਈਡਰਜ਼ ਵਿਰੁਧ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫ਼ਾਇਰ ਮੁਕਾਬਲੇ ਦੌਰਾਨ ਸੱਟ ਲੱਗੀ ਸੀ। ਸਾਹਾ ਆਈ.ਪੀ.ਐਲ. 'ਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦਾ ਸੀ। ਸਾਹਾ ਨੂੰ ਅਫ਼ਗਾਨਿਸਤਾਨ ਨਾਲ ਹੋਣ ਵਾਲੇ ਟੈਸਟ ਮੈਚ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ।
Dinesh Karthik ਭਾਰਤੀ ਟੀਮ ਦੀ ਮੈਡੀਕਲ ਟੀਮ ਇਸ ਸੱਟ ਤੋਂ ਬਾਅਦ ਲਗਾਤਾਰ ਸਾਹਾ 'ਤੇ ਨਜ਼ਰ ਰੱਖ ਰਹੀ ਸੀ ਅਤੇ ਅੱਜ ਉਸ ਨੇ ਫ਼ੈਸਲਾ ਕੀਤਾ ਕਿ ਇੰਗਲੈਂਡ ਨਾਲ ਹੋਣ ਵਾਲੀ ਅਹਿਮ ਟੈਸਟ ਲੜੀ ਤੋਂ ਪਹਿਲਾਂ ਸਾਹਾ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਲਈ ਆਰਾਮ ਦਿਤਾ ਜਾਣਾ ਜ਼ਰੂਰੀ ਹੈ। (ਏਜੰਸੀ)