ਦੌਹਰੀ ਚੁਣੌਤੀ ਲਈ ਤਿਆਰ ਹਾਂ : ਕੇ.ਐਲ.ਰਾਹੁਲ
Published : Jun 2, 2018, 5:21 pm IST
Updated : Jun 2, 2018, 5:21 pm IST
SHARE ARTICLE
KL Rahul
KL Rahul

ਅਫ਼ਗਾਨੀਸਤਾਨ ਵਿਰੁਧ ਇਕਲੌਤੇ ਟੈਸਟ ਮੈਚ ਵਿਚ ਵਿਕਟ ਕੀਪਿੰਗ ਦੀ ਜਿੰਮੇਵਾਰੀ ਲੋਕੇਸ਼ ਰਾਹੁਲ ਸੰਭਾਲਣਗੇ। ਜ਼ਿਕਰਯੋਗ ਹੈ ਕਿ ਰਿਧੀਮਾਨ ਸਾਹਾ ਦੇ ਸੱਟ ਲੱਗਣ ਕਾਰਨ ਬੀ.ਸੀ.ਸੀ...

ਮੁੰਬਈ : ਅਫ਼ਗਾਨੀਸਤਾਨ ਵਿਰੁਧ ਇਕਲੌਤੇ ਟੈਸਟ ਮੈਚ ਵਿਚ ਵਿਕਟ ਕੀਪਿੰਗ ਦੀ ਜਿੰਮੇਵਾਰੀ ਲੋਕੇਸ਼ ਰਾਹੁਲ ਸੰਭਾਲਣਗੇ। ਜ਼ਿਕਰਯੋਗ ਹੈ ਕਿ ਰਿਧੀਮਾਨ ਸਾਹਾ ਦੇ ਸੱਟ ਲੱਗਣ ਕਾਰਨ ਬੀ.ਸੀ.ਸੀ.ਆਈ. ਦੀ ਉਲਝਣ ਵੱਧ ਗਈ ਸੀ ਪਰ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਅਫ਼ਗਾਨੀਸਤਾਨ ਵਿਰੁਧ ਹੋਣ ਵਾਲੇ ਟੈਸਟ ਮੈਚ ਲਈ ਵਿਕਟ ਕੀਪਿੰਗ ਦੀ ਚੁਣੌਤੀ ਸਵੀਕਾਰ ਕਰ ਲਈ ਹੈ। 

Ready for a challengeReady for a challenge

ਲੋਕੇਸ਼ ਨੇ ਕਿਹਾ ਕਿ ਜੇਕਰ ਟੀਮ ਨੂੰ ਵਿਕਟ ਕੀਪਰ ਦੀ ਲੋੜ ਹੈ ਤਾਂ ਉਹ ਤਿਆਰ ਹਨ 'ਤੇ ਉਹ ਸਾਹਾ ਦੀ ਗ਼ੈਰਮੌਜੁਦਗੀ ਵਿਚ ਇਹ ਜ਼ਿੰਮੇਵਾਰੀ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਾਹੁਲ ਨੇ ਇਸ ਬਿਆਨ ਨਾਲ ਪਾਰਥਿਵ ਪਟੇਲ, ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਲਈ ਚੁਣੋਤੀ ਪੇਸ਼ ਕੀਤੀ ਹੈ। ਆਈਪੀਐਲ ਸੀਜ਼ਨ-11 ਦੇ ਕੁਆਲੀਫ਼ਾਇਰ ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ ਖੇਡੇ ਮੈਚ ਵਿਚ ਸਾਹਾ ਜ਼ਖਮੀ ਹੋ ਗਏ ਸਨ, ਜਿਸ ਕਾਰਨ 14 ਜੂਨ ਤੋਂ ਸ਼ੁਰੂ ਹੋਣ ਵਾਲੇ ਇਕਲੌਤੇ ਮੈਚ ਵਿਚ ਕੇ.ਐਲ.ਰਾਹੁਲ ਦੋਹਰੀ ਚੁਣੌਤੀ ਲਈ ਤਿਆਰ ਹੋ ਗਏ ਹਨ।

K L Rahul plays matchK L Rahul plays match

ਰਾਹੁਲ ਨੇ ਕਿਹਾ ਕਿ ਉਹ ਕਾਫ਼ੀ ਪ੍ਰੈਕਟਿਸ ਕਰ ਰਹੇ ਹਨ ਤੇ ਅਗਲੇ ਟੈਸਟ ਵਿਚ ਅਪਣਾ 100 ਫ਼ੀ ਸਦੀ ਦੇਣ ਲਈ ਤਿਆਰ ਹਨ। ਆਈਪੀਐਲ ਵਿਚ ਵੀ ਰਾਹੁਲ ਨੇ ਕਿੰਗਜ਼ ਇਲੈਵਨ ਪੰਜਾਬ ਲਈ ਵਿਕਟਕੀਪਿੰਗ ਦੇ ਨਾਲ ਨਾਲ ਟੂਰਨਾਮੈਂਟ ਵਿਚ ਸੱਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਰਹੇ ਸਨ। ਉਨ੍ਹਾਂ ਨੇ 54.91 ਦੀ ਔਸਤ ਨਾਲ 659 ਰਨ ਬਣਾਏ ਅਤੇ 14 ਪਾਰੀਆਂ ਵਿਚ ਛੇ ਅਰਧ ਸੈਂਕੜੇ ਵੀ ਬਣਾਏ।

K L Rahul match practiceK L Rahul match practice

ਰਾਹੁਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੈਂ ਦੋਹਰੀ ਭੁਮਿਕਾ ਨਿਭਾ ਰਿਹਾ ਹਾਂ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਸਰੀਰ ਲਈ ਵੀ ਮੁਸ਼ਕਲ ਹੈ ਕਿਉਂਕਿ ਉਹ ਇਹ ਰੋਜ਼ ਦਾ ਕੰਮ ਨਹੀਂ ਹੈ ਪਰ ਉਹ ਇਸ ਨੂੰ ਚੁਣੌਤੀ ਦੇ ਰੂਪ ਵਿਚ ਲੈਣਗੇ 'ਤੇ ਟੀਮ ਲਈ ਇਹ ਭੂਮਿਕਾ ਦਿਲ ਜਾਨ ਤੋਂ ਨਿਭਾਊੁਣਗੇ। ਅਫ਼ਗਾਨਿਸਤਾਨ ਕ੍ਰਿਕੇਟ ਬੋਰਡ (ਏਸੀਬੀ) ਨੇ ਇਸ ਇਕੋ-ਇਕ ਟੈਸਟ ਮੈਚ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿਚ ਜ਼ਿਆਦਾ ਫ਼ਿਰਕੀ ਗੇਂਦਬਾਜ਼ ਹਨ।

K L Rahul after matchK L Rahul after match

ਮੁਹੰਮਦ ਨਬੀ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਜ਼ਹੀਰ ਖ਼ਾਨ ਅਤੇ ਹਮਜ਼ਾ ਕੋਟਕ ਸਮੇਤ ਪੰਜ ਫ਼ਿਰਕੀ ਗੇਂਦਬਾਜ਼ ਹਨ 'ਤੇ ਹਮਜ਼ਾ ਕੋਟਕ ਹਾਲ ਹੀ ਵਿਚ ਪਹਿਲੀ ਸ਼੍ਰੇਣੀ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣੇ ਹਨ। ਰਾਹੁਲ ਨੇ ਕਿਹਾ ਕਿ ਰਾਸ਼ਿਦ ਅਤੇ ਮੁਜੀਬ ਨੇ ਸਾਰੇ ਵਿਸ਼ਵ ਨੂੰ ਅਪਣੇ ਪ੍ਰਦਰਸ਼ਨ ਨਾਲ ਹੈਰਾਨ ਕਰ ਦਿਤਾ ਹੈ। ਉਨ੍ਹਾਂ ਨੂੰ ਘੱਟ ਸਮਝਣਾ ਵੀ ਭਾਰਤੀ ਟੀਮ ਲਈ ਵੱਡੀ ਚੁਣੌਤੀ ਹੋ ਸਕਦੀ ਹੈ। ਰਸ਼ੀਦ ਨੇ ਆਈਪੀਐਲ ਵਿਚ 17 ਮੈਚਾਂ ਵਿਚ 21 ਵਿਕਟਾਂ ਲਈਆਂ ਅਤੇ ਉਸ ਨੇ ਸਨਰਾਈਜ਼ਰਸ ਹੈਦਰਾਬਾਦ ਲਈ ਫ਼ਾਈਨਲ ਤਕ ਦੇ ਸਫ਼ਰ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਮੁਜੀਬ ਨੇ ਵੀ 11 ਮੈਚਾਂ ਵਿਚ 14 ਵਿਕਟਾਂ ਲਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement