
ਬੰਗਲਾਦੇਸ਼ ਭਾਰਤ ਲਈ ਬਣਿਆ ਚੁਣੌਤੀ?
ਨਵੀਂ ਦਿੱਲੀ: ਆਈਸੀਸੀ ਵਰਲਡ ਕੱਪ 2019 ਵਿਚ ਸੈਮੀਫ਼ਾਈਨਲ ਦੀ ਦੌੜ ਦੌਰਾਨ ਬੰਗਲਾਦੇਸ਼ ਨਾਲ ਭਾਰਤ ਦੇ ਮੁਕਾਬਲੇ 'ਤੇ ਸਭ ਦੀ ਨਜ਼ਰ ਹੈ। ਵਰਲਡ ਕੱਪ 2019 ਦੇ ਅਪਣੇ ਪਹਿਲੇ ਹੀ ਮੈਚ ਵਿਚ ਬੰਗਲਾਦੇਸ਼ ਨੇ ਸਾਉਥ ਅਫਰੀਕਾ ਦੀ ਮਜਬੂਤ ਟੀਮ ਨੂੰ 21 ਦੌੜਾਂ ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਸਾਉਥ ਅਫਰੀਕਾ ਵਿਰੁਧ ਜਿੱਤ ਨੂੰ ਵੱਡਾ ਉਲਟਫੇਰ ਕਿਹਾ ਗਿਆ ਹੈ।
India vs Bangladesh
ਇਸ ਤੋਂ ਬਾਅਦ ਟਾਈਗਰਸ ਨੇ ਵੈਸਟਇੰਡੀਜ਼ ਦੇ 322 ਦੌੜਾਂ ਦੇ ਉਦੇਸ਼ ਨੂੰ ਸਿਰਫ਼ 42ਵੇਂ ਓਵਰ ਵਿਚ 3 ਵਿਕਟਾਂ ਖੋਹ ਕੇ ਹਾਸਲ ਕਰ ਲਿਆ। ਸਾਉਥ ਅਫਰੀਕਾ ਦੀ ਟੀਮ ਵਰਲਡ ਕੱਪ ਵਿਚ ਆਉਣ ਤੋਂ ਪਹਿਲਾਂ ਹੀ ਜ਼ਿਆਦਾ ਪ੍ਰਭਾਵੀ ਨਹੀਂ ਲਗ ਰਹੀ ਸੀ ਅਤੇ ਵੈਸਟਇੰਡੀਜ਼ ਨੇ ਉਮੀਦਾਂ ਵੀ ਤੋੜ ਦਿੱਤੀਆਂ ਸਨ ਪਰ ਫਿਰ ਇਹ ਟੀਮ ਬਿਖਰ ਗਈ। ਇਸ ਦੇ ਬਾਵਜੂਦ ਇਹਨਾਂ ਜਿੱਤਾਂ ਨੂੰ ਉਲਟਫੇਰ ਦੱਸਣਾ, ਬੰਗਲਾਦੇਸ਼ ਦੀ ਕਾਬਲੀਅਤ, ਮਿਹਨਤ ਅਤੇ ਪ੍ਰਦਰਸ਼ਨ ਦੀ ਅਣਦੇਖੀ ਕਰਨਾ ਹੋਵੇਗਾ।
Team India
ਬੰਗਲਾਦੇਸ਼ ਦੇ ਹਾਲੀਆ ਪ੍ਰਦਰਸ਼ਨ ਤੋਂ ਬਾਅਦ ਹੁਣ ਇਹ ਸਵਾਲ ਉਠ ਰਿਹਾ ਹੈ ਕਿ ਕੀ ਇਹ ਟੀਮ ਅਪਣੇ ਬਚੇ ਹੋਏ ਦੋਵਾਂ ਮੈਚਾਂ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਪਰੇਸ਼ਾਨ ਕਰੇਗੀ? ਕੀ ਭਾਰਤ ਨੂੰ ਬੰਗਲਾਦੇਸ਼ ਦੇ ਹਾਲੀਆ ਪ੍ਰਦਰਸ਼ਨ 'ਤੇ ਚਿੰਤਿਤ ਹੋਣ ਦੀ ਜ਼ਰੂਰਤ ਹੈ? 2015 ਬੰਗਲਾਦੇਸ਼ ਲਈ ਵਧੀਆ ਰਿਹਾ ਸੀ। ਉਸ ਸਾਲ ਵਰਲਡ ਕੱਪ ਵਿਚ ਇੰਗਲੈਂਡ ਨੂੰ ਹਰਾ ਕੇ ਬੰਗਾਲਦੇਸ਼ ਪਹਿਲੀ ਟੂਰਨਾਮੈਂਟ ਦੀ ਨਾਕ ਆਉਟ ਸਟੇਜ ਵਿਚ ਪਹੁੰਚਿਆ ਸੀ।
ਨਾਲ ਹੀ ਉਸ ਸਾਲ ਬੰਗਲਦੇਸ਼ ਨੇ ਕਈ ਸੀਰੀਜ਼ ਵੀ ਜਿੱਤੀਆਂ। ਬੰਗਲਾਦੇਸ਼ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ 1986 ਵਿਚ ਖੇਡਿਆ। ਸ਼ੁਰੂਆਤ ਵਨਡੇ ਕ੍ਰਿਕਟ ਨਾਲ ਹੀ ਹੋਈ। ਬੰਗਲਾਦੇਸ਼ ਨੇ ਹੁਣ ਤਕ 325 ਵਨਡੇ ਮੈਚ ਖੇਡੇ ਹਨ ਜਿਸ ਵਿਚ 125 ਜਿੱਤੇ ਅਤੇ 236 ਹਾਰੇ ਸਨ। 2015 ਤੋਂ ਹੁਣ ਤਕ 74 ਮੈਚ ਖੇਡੇ ਜਿਸ ਵਿਚ 40 ਜਿੱਤੇ ਅਤੇ 31 ਹਾਰੇ। ਇਸ ਵਰਲਡ ਕੱਪ ਵਿਚ ਬੰਗਲਾਦੇਸ਼ ਦਾ ਪ੍ਰਦਰਸ਼ਨ ਹੁਣ ਤਕ ਬਿਹਤਰ ਰਿਹਾ ਹੈ।
Bangladesh Team
ਬੰਗਲਾਦੇਸ਼ ਨੇ 7 ਵਿਚੋਂ 3 ਮੈਚ ਜਿੱਤੇ ਹਨ ਅਤੇ ਇੰਨੇ ਹੀ ਹਾਰੇ ਹਨ ਜਦਕਿ ਸ਼੍ਰੀਲੰਕਾ ਵਿਰੁਧ ਇਕ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ। ਬੰਗਲਾਦੇਸ਼ ਦੇ ਇਸ ਬਿਹਤਰ ਪ੍ਰਦਰਸ਼ਨ ਪਿੱਛੇ ਇਕ ਵੱਡਾ ਬਦਲਾਅ ਜੋ ਟੀਮ ਮੈਨੇਜਮੈਂਟ ਨੇ ਕੀਤਾ ਉਹ ਹੈ ਨੰਬਰ 3 ਤੇ ਸ਼ਾਕਿਬ ਅਲ ਹਸਨ ਨੂੰ ਉਤਾਰਨ ਦਾ ਫ਼ੈਸਲਾ। ਸ਼ਾਕਿਬ ਹੁਣ ਤਕ ਇਸ ਵਰਲਡ ਕੱਪ ਦੀਆਂ 6 ਪਾਰੀਆਂ ਵਿਚ ਸੈਂਚਰੀਆਂ ਅਤੇ 3 ਅਰਧ ਸੈਂਚਰੀਆਂ ਲਗਾ ਚੁੱਕੇ ਹਨ।
ਸ਼ਾਕਿਬ ਨੇ ਇੰਗਲੈਂਡ ਅਤੇ ਵੈਸਟਇੰਡੀਜ਼ ਵਿਰੁਧ ਲਗਾਤਾਰ 2 ਸੈਂਚਰੀਆਂ ਲਗਾਈਆਂ ਸਨ। ਇਕ ਵਾਰ ਫਿਰ ਭਾਰਤ ਵਿਰੁਧ ਸ਼ਾਕਿਬ ਅਲ ਹਸਲ ਕਾਫ਼ੀ ਅਹਿਮ ਕਿਰਦਾਰ ਸਾਬਿਤ ਹੋਣਗੇ। ਭਾਰਤੀ ਟੀਮ ਦੇ ਬੱਲੇਬਾਜ਼ ਸ਼ਾਕਿਬ ਨੂੰ ਹਾਵੀ ਹੋਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ। ਹਾਲਾਂਕਿ ਐਜਬੈਸਟਨ ਦੀ ਬਾਲਰ ਫ੍ਰੈਂਡਲੀ ਪਿਚ 'ਤੇ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਲਈ ਚੁਣੌਤੀ ਆਸਾਨ ਨਹੀਂ ਹੋਣੀ।