
ਗਿੱਦੜਬਾਹਾ ਦੇ ਨੌਜਵਾਨ ਰੋਹਿਤ ਸਿੰਗਲਾ ਨੇ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਪੱਧਰ ਦੇ ਅੰਪਾਇਰਿੰਗ ਵਿਚ ਜਗ੍ਹਾ ਬਣਾ ਲਈ ਹੈ....
ਗਿੱਦੜਬਾਹਾ : ਗਿੱਦੜਬਾਹਾ ਦੇ ਨੌਜਵਾਨ ਰੋਹਿਤ ਸਿੰਗਲਾ ਨੇ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਪੱਧਰ ਦੇ ਅੰਪਾਇਰਿੰਗ ਵਿਚ ਜਗ੍ਹਾ ਬਣਾ ਲਈ ਹੈ। ਇਸ ਸੰਬੰਧੀ ਗਿੱਦੜਬਾਹਾ ਦੇ ਰਹਿਣ ਵਾਲੇ ਰੋਹਿਤ ਸਿੰਗਲਾ ਪੁੱਤਰ ਸੰਦੀਪ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਬੀ.ਸੀ.ਸੀ.ਆਈ. ਦੇ ਰਾਸ਼ਟਰ ਪੱਧਰੀ ਅੰਪਾਇਰਿੰਗ ਲਈ ਹੋਈ ਲੈਵਲ-2 ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਹ ਅੰਤਰਰਾਜੀ ਕ੍ਰਿਕਟ ਮੈਚਾਂ ਵਿਚ ਬਤੌਰ ਅੰਪਾਇਰ ਕੰਮ ਕਰੇਗਾ।
Gidderbaha Rohit singla umpire
ਰੋਹਿਤ ਸਿੰਗਲਾ ਨੇ ਦੱਸਿਆ ਕਿ ਉਸਨੇ ਆਪਣੀ ਮੁਢਲੀ ਸਿੱਖਿਆ ਐੱਸ.ਡੀ. ਮੈਮੋਰੀਅਲ ਸਕੂਲ ਗਿੱਦੜਬਾਹਾ ਤੋਂ ਪ੍ਰਾਪਤ ਕੀਤੀ ਅਤੇ ਸਾਲ 2015 'ਚ ਉਸਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਯੋਜਿਤ ਅੰਪਾਇਰਿੰਗ ਟੈਸਟ ਪਾਸ ਕੀਤਾ ਅਤੇ ਅੰਤਰ ਜਿਲ੍ਹਾ ਕ੍ਰਿਕਟ ਮੈਚਾਂ ਵਿਚ ਅੰਪਾਇਰਿੰਗ ਕੀਤੀ। ਸਾਲ 2016 ਵਿਚ ਉਨ੍ਹਾਂ ਬੀ.ਸੀ.ਸੀ.ਆਈ. ਦਾ ਲੇਵਲ-1 ਦਾ ਪਹਿਲਾ ਟੈਸਟ ਪਾਸ ਕੀਤਾ, ਫਿਰ ਸਾਲ 2017 ਵਿਚ ਲੇਵਲ-1 ਦਾ ਦੂਜਾ ਟੈਸਟ ਪੂਰੇ ਨਾਰਥ ਜੋਨ ਵਿਚੋਂ ਟਾਪ ਤੇ ਰਹਿੰਦੇ ਹੋਏ ਪਾਸ ਕਰਦਿਆਂ ਲੇਵਲ-2 ਦੇ ਟੈਸਟ ਲਈ ਕੁਆਲੀਫਾਈ ਕੀਤਾ।
Gidderbaha Rohit singla umpire
ਉਨ੍ਹਾਂ ਦੱਸਿਆ ਕਿ ਮਈ 2019 ਨੂੰ ਨੈਸ਼ਨਲ ਅਕੈਡਮੀ ਆਫ ਅੰਪਾਇਰਿੰਗ, ਨਾਗਪੁਰ ਵਿਖੇ ਹੋਈ ਲੇਵਲ-2 ਦੀ ਪਹਿਲੀ ਪ੍ਰੀਖਿਆ ਵਿਚ ਉਨ੍ਹਾਂ 98.5 ਫੀਸਦੀ ਅੰਕਾਂ ਨਾਲ ਪੂਰੇ ਭਾਰਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਬੈਂਗਲੋਰ ਵਿਖੇ ਬੀਤੇ ਮਹੀਨੇ ਹੋਈ ਲੇਵਲ-2 ਦੀ ਦੂਜੀ ਪ੍ਰੀਖਿਆ ਪਾਸ ਕਰਕੇ ਹੁਣ ਰਾਸ਼ਟਰ ਪੱਧਰੀ ਅੰਪਾਇਰਿੰਗ ਕਰਨ ਦੇ ਯੋਗ ਹੋ ਗਿਆ।
Gidderbaha Rohit singla umpire
ਉਨ੍ਹਾਂ ਦੱਸਿਆ ਕਿ ਉਕਤ ਲੇਵਲ-2 ਦੀ ਦੂਜੀ ਪ੍ਰੀਖਿਆ ਵਿਚ ਕੁੱਲ 17 ਉਮੀਦਵਾਰ ਪਾਸ ਹੋਏ ਪੰਜਾਬ ਵਿਚੋਂ ਉਹ ਇੱਕਲੇ ਹੀ ਇਸਨੂੰ ਪਾਸ ਕਰਨ ਵਾਲੇ ਵਿਅਕਤੀ ਹਨ ਰੋਹਿਤ ਨੇ ਕਿਹਾ ਕਿ ਉਸਦਾ ਟੀਚਾ ਅੰਤਰਰਾਸ਼ਟਰੀ ਅੰਪਾਇਰ ਬਣਨ ਦਾ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ ਸੰਦੀਪ ਕੁਮਾਰ, ਮਾਤਾ ਊਸ਼ਾ ਰਾਣੀ, ਮਿੱਤਰ ਤੇ ਸਹਿਪਾਠੀ ਸਾਹਿਬ ਬਾਂਸਲ, ਪੁਸ਼ਪ ਗੋਇਲ, ਅੰਕਿਤ ਬਾਂਸਲ, ਗਗਨ ਗੋਇਲ, ਅਨਮੋਲ ਸੇਠੀ,ਦਵਿੰਦਰ ਬਾਂਸਲ ਅਤੇ ਲੱਕੀ ਬਾਂਸਲ ਆਦਿ ਵੀ ਮੌਜੂਦ ਸਨ।