
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੇਂਦਰ ਸਰਕਾਰ ਨੂੰ ਭਾਰਤ-ਪਾਕਿਸਤਾਨ ਦੋ-ਪੱਖੀ ਲੜੀ ਦੇ ਸਬੰਧ ਵਿਚ ਆਪਣੀ ਸਥਿਤੀ ਰਸਮੀ ਤੌਰ 'ਤੇ ਸਪੱਸ਼ਟ ਕਰਨ ਦੀ...
ਨਵੀਂ ਦਿੱਲੀ, 29 ਮਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੇਂਦਰ ਸਰਕਾਰ ਨੂੰ ਭਾਰਤ-ਪਾਕਿਸਤਾਨ ਦੋ-ਪੱਖੀ ਲੜੀ ਦੇ ਸਬੰਧ ਵਿਚ ਆਪਣੀ ਸਥਿਤੀ ਰਸਮੀ ਤੌਰ 'ਤੇ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਹੈ।
Indo-Pak series
ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਰਾਜਨੀਤਕ ਤਣਾਅ ਕਾਰਨ 2012 ਤੋਂ ਬਾਅਦ ਕੋਈ ਦੋ-ਪੱਖੀ ਲੜੀ ਨਹੀਂ ਖੇਡੀ ਗਈ। ਬੀ.ਸੀ.ਸੀ.ਆਈ. ਲਗਾਤਾਰ ਅਪਣੀ ਸਥਿਤੀ ਸਪੱਸ਼ਟ ਕਰਦਾ ਰਿਹਾ ਹੈ ਕਿ ਸਰਕਾਰ ਵਲੋਂ ਮਨਜ਼ੂਰੀ ਮਿਲੇ ਬਿਨਾਂ ਉਹ ਦੋ-ਪੱਖੀ ਲੜੀ ਵਿਚ ਨਹੀਂ ਖੇਡ ਸਕਦਾ। ਪਤਾ ਲੱਗਾ ਹੈ ਕਿ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ 'ਆਈ.ਸੀ.ਸੀ. ਵਿਵਾਦ ਨਿਵਾਰਣ ਮੰਚ' ਉਤੇ ਜਾਣ ਤੋਂ ਪਹਿਲਾਂ ਸਰਕਾਰ ਤੋਂ ਰਸਮੀ ਸੰਦੇਸ਼ ਚਾਹੁੰਦਾ ਹੈ।
Indo-Pak series match
ਬੀ.ਸੀ.ਸੀ.ਆਈ. ਨੇ ਆਈ.ਸੀ.ਸੀ. ਵਿਵਾਦ ਨਿਵਾਰਣ ਮੰਚ 'ਤੇ ਪੀ.ਸੀ.ਬੀ. ਦੇ 7 ਕਰੋੜ ਡਾਲਰ ਦੇ ਮੁਆਵਜ਼ੇ ਵਿਰੁਧ ਅਪਣਾ ਪੱਖ ਰੱਖਣਾ ਹੈ। ਪੀ.ਸੀ.ਬੀ. ਨੇ 2014 ਵਿਚ ਦੋਵਾਂ ਬੋਰਡਾਂ ਵਿਚਾਲੇ ਹੋਏ ਸਮਝੌਤੇ ਦਾ ਸਨਮਾਨ ਨਾ ਕਰਨ ਕਰ ਕੇ ਇਹ ਦਾਅਵਾ ਠੋਕਿਆ ਹੈ।