Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ
Published : Aug 30, 2021, 10:00 am IST
Updated : Aug 30, 2021, 10:04 am IST
SHARE ARTICLE
Tokyo Paralympics 2021
Tokyo Paralympics 2021

ਅੱਜ ਸਵੇਰੇ ਹੀ ਟੋਕੀਉ ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ 4 ਮੈਡਲ ਭਾਰਤ ਦੀ ਝੋਲੀ ਪਾਏ।

ਟੋਕੀਉ: ਪੈਰਾਲੰਪਿਕ ਖੇਡਾਂ (Tokyo Paralympics Games) ਦੇ ਚਲਦਿਆਂ ਅੱਜ ਟੋਕੀਉ ਤੋਂ ਭਾਰਤ ਲਈ ਚੰਗੀ ਖ਼ਬਰ ਆਈ ਹੈ। ਦਰਅਸਲ ਅੱਜ ਸਵੇਰੇ ਹੀ ਟੋਕੀਉ ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ 4 ਮੈਡਲ ਭਾਰਤ ਦੀ ਝੋਲੀ ਪਾਏ। ਇਸ ਦੌਰਾਨ ਭਾਰਤ ਦੀ ਅਵਨੀ ਲੇਖਾਰਾ (Avani Lekhara wins gold) ਨੇ ਮਹਿਲਾਵਾਂ ਦੀ 10 ਮੀਟਰ ਏਆਰ ਰਾਈਫਲ ਫਾਈਨਲ ਵਿਚ ਸੋਨ ਤਮਗਾ ਜਿੱਤਿਆ।

Indian Shooter Avani Lekhara wins goldIndian Shooter Avani Lekhara wins gold

ਹੋਰ ਪੜ੍ਹੋ: Tokyo Paralympics: ਭਾਰਤ ਦੀ ਅਵਨੀ ਲੇਖਾਰਾ ਨੇ ਰਚਿਆ ਇਤਿਹਾਸ, ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗਾ

ਉਹਨਾਂ ਨੇ ਫਾਈਨਲ ਵਿਚ 249.6 ਅੰਕ ਹਾਸਲ ਕੀਤੇ, ਜੋ ਕਿ ਦਸੰਬਰ 2018 ਵਿਚ ਯੂਕਰੇਨ ਦੀ ਇਰੀਨਾ ਸ਼ੇਟਨਿਕ ਵੱਲੋਂ ਬਣਾਏ ਗਏ ਵਿਸ਼ਵ ਰਿਕਾਰਡ ਦੇ ਬਰਾਬਰ ਹਨ। ਉੱਥੇ ਹੀ ਭਾਰਤ ਦੇ ਯੋਗੇਸ਼ ਕਥੁਨੀਆ (Yogesh Kathuniya wins silver) ਨੇ F56 ਡਿਸਕਸ ਥਰੋਅ (Discus Throw) ਇਵੈਂਟ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ।

Yogesh Kathuniya Yogesh Kathuniya

ਹੋਰ ਪੜ੍ਹੋ: ਸਿੱਧੂ ਨੇ ਕੈਪਟਨ ਸਰਕਾਰ ਨੂੰ ਦਿੱਤੀ ਸਲਾਹ, ਦੱਸਿਆ ਕਿਵੇਂ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਬਿਜਲੀ

ਸੋਮਵਾਰ ਨੂੰ ਉਹਨਾਂ ਨੇ ਅਪਣੇ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿਚ ਅਪਣਾ ਸਰਬੋਤਰ ਥਰੋਅ ਕੀਤਾ ਅਤੇ ਮੈਡਲ ਨੂੰ ਅਪਣੇ ਨਾਂਅ ਕੀਤਾ। ਇਸ ਤੋਂ ਇਲਾਵਾ ਜੈਵਲਿਨ ਥਰੋਅ (Javelin throw) ਵਿਚ ਦਵਿੰਦਰ ਝਾਝਰੀਆ (Devendra Jhajharia won silver) ਨੇ ਵੀ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਸੁੰਦਰ ਸਿੰਘ (Sundar Singh Gurjar bagged bronze) ਨੇ ਇਸੇ ਇਵੈਂਟ ਵਿਚ 64.01 ਦੇ ਸਰਬੋਤਮ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ।

Devendra Jhajharia and Sundar SinghDevendra Jhajharia and Sundar Singh

ਹੋਰ ਪੜ੍ਹੋ: ਦਿੱਲੀ ਵਾਂਗ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਵੀ ਸਰਗਰਮੀ ਵਧਣ ਲੱਗੀ 

ਦੱਸ ਦਈਏ ਕਿ ਜਪਾਨ ਦੇ ਟੋਕੀਉ ਵਿਚ ਜਾਰੀ ਪੈਰਾਲੰਪਿਕ ਖੇਡਾਂ ਵਿਚ ਭਾਰਤ ਦੇ ਖਿਡਾਰੀ ਇਤਿਹਾਸ ਸਿਰਜ ਰਹੇ ਹਨ। ਸੋਸ਼ਲ ਮੀਡੀਆ ਉੱਤੇ ਹਰ ਕੋਈ ਇਹਨਾਂ ਖਿਡਾਰੀਆਂ ਦੀਆਂ ਤਾਰੀਫਾਂ ਕਰ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਹਸਤੀਆਂ ਇਹਨਾਂ ਖਿਡਾਰੀਆਂ ਨੂੰ ਵਧਾਈ ਦੇ ਰਹੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement