
5ਵੀਂ ਜਮਾਤ ਦੀ ਵਿਦਿਆਰਥੀ ਰਬਾਬ ਕਾਹਲੋਂ SA ਕਿਡਜ਼ ਗੋਲਫ ਜੂਨੀਅਰ ਓਪਨ ਦੇ ਜੇਤੂ ਵਜੋਂ ਉੱਭਰੀ
ਚੰਡੀਗੜ੍ਹ: ਦੱਖਣੀ ਅਫ਼ਰੀਕਾ ਡਨਬਰ ਕੱਪ ਦੇ ਗੋਲਫ਼ ਮੁਕਾਬਲਿਆਂ ’ਚ ਚੰਡੀਗੜ੍ਹ ਦੀਆਂ ਸਕੀਆਂ ਭੈਣਾਂ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਰਬਾਬ ਕਾਹਲੋਂ ਅਤੇ ਗੈਰਤ ਕੌਰ ਕਾਹਲੋਂ ਨੇ ਹਾਲ ਹੀ ਵਿਚ ਦੱਖਣੀ ਅਫਰੀਕਾ ਦੇ ਸੈਨ ਲੈਮੀਰ ਗੋਲਫ ਅਸਟੇਟ, ਡਨਬਾਰ ਵਿਖੇ ਆਯੋਜਿਤ ਮੇਜਰ ਇੰਟਰਨੈਸ਼ਨਲ ਗੋਲਫ ਈਵੈਂਟ ਵਿਚ ਕਈ ਖ਼ਿਤਾਬ ਆਪਣੇ ਨਾਂ ਕੀਤੇ।
5ਵੀਂ ਜਮਾਤ ਦੀ ਵਿਦਿਆਰਥੀ ਰਬਾਬ ਕਾਹਲੋਂ SA ਕਿਡਜ਼ ਗੋਲਫ ਜੂਨੀਅਰ ਓਪਨ ਦੇ ਜੇਤੂ ਵਜੋਂ ਉੱਭਰੀ ਅਤੇ ਜੂਨੀਅਰ ਅਫ਼ਰੀਕਾ ਚੈਲੇਂਜ ’ਚ 2nd ਰਨਰ-ਅੱਪ ਰਹੀ। ਇਸ ਦੇ ਨਾਲ ਹੀ ਰਬਾਬ ਕਾਹਲੋਂ ਟੀਮ ਈਵੈਂਟ ’ਚ ਰਨਰ ਅੱਪ ਰਹੀ।
ਜਦਕਿ ਗੈਰਤ ਕਾਹਲੋਂ ਨੇ ਇਸ ਦੌਰਾਨ ਜੂਨੀਅਰ ਅਫਰੀਕਾ ਚੈਲੇਂਜ 2022 ਵਿਚ ਭਾਗ ਲਿਆ ਅਤੇ ਗਰਲਜ਼ 7 ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਗੈਰਤ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਚੁਣੀ ਗਈ। ਇਸ ਮੌਕੇ ਭਾਰਤ, ਦੱਖਣੀ ਅਫਰੀਕਾ, ਬੋਤਸਵਾਨਾ, ਕਾਂਗੋ, ਕੀਨੀਆ, ਜ਼ਿੰਬਾਬਵੇ, ਨਾਮੀਬੀਆ ਅਤੇ ਯੂਗਾਂਡਾ ਸਮੇਤ ਦੇਸ਼ਾਂ ਦੇ 120 ਦੇ ਕਰੀਬ ਗੋਲਫਰਾਂ ਨੇ ਤਿੰਨ ਈਵੈਂਟਸ - SA ਕਿਡਜ਼ ਗੋਲਫ ਜੂਨੀਅਰ ਵਿਚ ਭਾਗ ਲਿਆ।