
ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੇ ਤੀਜੇ ਦਿਨ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ...
ਨਵੀਂ ਦਿੱਲੀ: ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੇ ਤੀਜੇ ਦਿਨ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ। ਕਪਿਲ ਦੇਵ ਨੇ ਨਿਜ਼ੀ ਹਸਪਤਾਲ ਫੋਰਟਿਸ ਵਿਚ ਟੀਕਾ ਲਗਵਾਇਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੇ ਅਹਿਮਦਾਬਾਦ ਦੇ ਇਕ ਹਸਪਤਾਲ ਵਿਚ ਕੋਵਿਡ-19 ਦਾ ਟੀਕਾ ਲਗਵਾਇਆ ਸੀ।
Kapil Dev
ਰਵੀ ਸ਼ਾਸ਼ਤਰੀ ਨੇ ਅਪੋਲੋ ਹਸਪਤਾਲ ਵਿਚ ਟੀਕਾ ਲਗਵਾਇਆ ਸੀ। ਉਨ੍ਹਾਂ ਨੇ ਸਹਿਯੋਗ ਅਤੇ ਸਮਰਥਨ ਲਈ ਅਪੋਲੋ ਹਸਪਤਾਲ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਰਵੀ ਸ਼ਾਸ਼ਤਰੀ 58 ਸਾਲ ਦੇ ਹਨ। ਸ਼ਾਸ਼ਤਰੀ ਨੇ ਸਿਹਤ ਕਰਮਚਾਰੀਆਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਹਾਂਮਰੀ ਖਿਲਾਫ਼ ਭਾਰਤੀ ਝੰਡਾ ਚੁੱਕਿਆ ਸੀ।
Ravi Sastri
ਭਾਰਤ ਵਿਚ, ਟੀਕਾ ਕਰਨ ਅਭਿਆਨ ਦਾ ਦੂਜਾ ਪੜਾਅ 1 ਮਾਰਚ ਤੋਂ ਸ਼ੁਰੂ ਹੋਇਆ ਹੈ, ਜਿਸ ਵਿਚ ਗੰਭੀਰ ਬਿਮਾਰੀਆਂ ਨਾਲ ਸੀਨੀਅਰ ਨਾਗਰਿਕਾਂ ਅਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਕਵਰੇਜ ਦਿੱਤਾ ਜਾ ਰਿਹਾ ਹੈ।