ਸ਼ਿਵਾ, ਤਿੰਨ ਹੋਰ ਚੈੱਕ ਮੁੱਕੇਬਾਜ਼ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿਚ
Published : Jul 27, 2017, 4:39 pm IST
Updated : Apr 3, 2018, 12:58 pm IST
SHARE ARTICLE
Boxing
Boxing

ਏਸ਼ੀਆਈ ਚਾਂਦੀ ਤਮਗ਼ਾ ਜੇਤੂ ਸ਼ਿਵਾ ਥਾਪਾ (60 ਕਿਲੋ) ਨੇ ਚੈੱਕ ਗਣਰਾਜ 'ਚ ਚੱਲ ਰਹੇ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਪਹੁੰਚ ਕੇ..

ਨਵੀਂ ਦਿੱਲੀ, 27 ਜੁਲਾਈ: ਏਸ਼ੀਆਈ ਚਾਂਦੀ ਤਮਗ਼ਾ ਜੇਤੂ ਸ਼ਿਵਾ ਥਾਪਾ (60 ਕਿਲੋ) ਨੇ ਚੈੱਕ ਗਣਰਾਜ 'ਚ ਚੱਲ ਰਹੇ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਪਹੁੰਚ ਕੇ ਘੱਟੋ-ਘੱਟ ਇਕ ਕਾਂਸੀ ਤਮਗ਼ਾ ਪੱਕਾ ਕਰ ਲਿਆ ਹੈ ਜਦਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼ ਵੀ ਸੈਮੀਫ਼ਾਈਨਲ ਵਿਚ ਪਹੁੰਚ ਗਏ।
ਸ਼ਿਵਾ ਨੇ ਸਥਾਨਕ ਮੁੱਕੇਬਾਜ਼ ਐਰਿਕ ਹੁਲੇਵ ਨੂੰ ਹਰਾਇਆ। ਉਨ੍ਹਾਂ ਤੋਂ ਇਲਾਵਾ ਗੌਰਵ ਬਿਧੁੜੀ (56 ਕਿਲੋ), ਕਵਿੰਦਰ ਬਿਸ਼ਟ (52 ਕਿਲੋ), ਅਮਿਤ ਫਾਂਗਲ (49 ਕਿਲੋ) ਵੀ ਸੈਮੀਫ਼ਾਈਨਲ 'ਚ ਪਹੁੰਚ ਗਏ ਜਿਨ੍ਹਾਂ ਨੂੰ ਬਾਇ ਮਿਲਿਆ ਹੈ। ਸੁਮਿਤ ਸਾਂਗਵਾਨ (91 ਕਿਲੋ) ਅਤੇ ਮਨੀਸ਼ ਪੰਵਾਰ (81 ਕਿਲੋ) ਵੀ ਕੁਆਰਟਰ ਫ਼ਾਈਨਲ 'ਚ ਪਹੁੰਚ ਗਏ।
ਸੁਮਿਤ ਨੇ ਚੈੱਕ ਗਣਰਾਜ ਦੇ ਜਿਰੀ ਹੋਰਕੀ ਨੂੰ ਅਤੇ ਮਨੀਸ਼ ਨੇ ਬੈਲਜੀਅਮ ਦੇ ਯਾਸਿਨੇ ਆਈਦਿਰ ਨੂੰ ਹਰਾਇਆ। ਸਤੀਸ਼ ਕੁਮਾਰ (ਪਲੱਸ 91 ਕਿਲੋ), ਮਨੋਜ ਕੁਮਾਰ (69 ਕਿਲੋ) ਅਤੇ ਆਸ਼ੀਸ਼ ਕੁਮਾਰ (64 ਕਿਲੋ) ਨੂੰ ਵੀ ਪਹਿਲੇ ਦੌਰ 'ਚ ਬਾਇ ਮਿਲਿਆ ਹੈ। ਟੂਰਨਾਮੈਂਟ 'ਚ ਖੇਡ ਰਹੇ 9 ਵਿਚੋਂ 7 ਭਾਰਤੀ ਮੁੱਕੇਬਾਜ਼ਾਂ ਨੇ ਜਰਮਨੀ ਦੇ ਹੈਮਬਰਗ 'ਚ 25 ਅਗੱਸਤ ਤੋਂ 2 ਸਤੰਬਰ ਤਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement