IPL ਦਰਸ਼ਕਾਂ ਲਈ ਜਾਰੀ ਹੋਈ ਐਡਵਾਇਜ਼ਰੀ: ਸਟੇਡੀਅਮ ’ਚ CAA- NRC ਵਿਰੋਧੀ ਬੈਨਰ ਲਿਜਾਣ ਦੀ ਮਨਾਹੀ
Published : Apr 3, 2023, 9:13 pm IST
Updated : Apr 3, 2023, 9:56 pm IST
SHARE ARTICLE
IPL
IPL

ਇਹ ਐਡਵਾਈਜ਼ਰੀ ਉਹਨਾਂ ਫ੍ਰੈਂਚਾਈਜ਼ੀਜ਼ ਵੱਲੋਂ ਜਾਰੀ ਕੀਤੀ ਗਈ ਹੈ, ਜੋ ਆਪਣੇ-ਆਪਣੇ ਘਰੇਲੂ ਮੈਚਾਂ ਦੀ ਟਿਕਟਿੰਗ ਨੂੰ ਦੇਖਦੇ ਹਨ।

 

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਇਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਦਿੱਲੀ, ਮੁਹਾਲੀ, ਹੈਦਰਾਬਾਦ ਅਤੇ ਅਹਿਮਦਾਬਾਦ ਵਿਚ ਆਈਪੀਐਲ ਮੈਚਾਂ ਦੌਰਾਨ ਉਹਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦਾ ਵਿਰੋਧ ਕਰਨ ਵਾਲੇ ਬੈਨਰ ਚੁੱਕਣ ਦੀ ਆਗਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ: MP ਪਰਨੀਤ ਕੌਰ ਨੇ ਕੀਤੀ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਅਪੀਲ

ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼, ਗੁਜਰਾਤ ਟਾਈਟਨਸ, ਲਖਨਊ ਸੁਪਰ ਜਾਇੰਟਸ, ਸਨਰਾਈਜ਼ਰਸ ਹੈਦਰਾਬਾਦ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੇ ਟਿਕਟਿੰਗ ਪਾਰਟਨਰ 'Paytm ਇਨਸਾਈਡਰ' ਨੇ ਕੁਝ 'ਪਾਬੰਦੀਸ਼ੁਦਾ ਚੀਜ਼ਾਂ' ਦੀ ਸੂਚੀ ਜਾਰੀ ਕੀਤੀ ਹੈ ਅਤੇ ਉਹਨਾਂ ਵਿਚੋਂ ਇਕ CAA ਅਤੇ NRC ਨਾਲ ਸਬੰਧਤ ਬੈਨਰ ਹਨ। ਸਮਝਿਆ ਜਾ ਸਕਦਾ ਹੈ ਕਿ ਇਹ ਐਡਵਾਈਜ਼ਰੀ ਉਹਨਾਂ ਫ੍ਰੈਂਚਾਈਜ਼ੀਜ਼ ਵੱਲੋਂ ਜਾਰੀ ਕੀਤੀ ਗਈ ਹੈ, ਜੋ ਆਪਣੇ-ਆਪਣੇ ਘਰੇਲੂ ਮੈਚਾਂ ਦੀ ਟਿਕਟਿੰਗ ਨੂੰ ਦੇਖਦੇ ਹਨ।

ਇਹ ਵੀ ਪੜ੍ਹੋ: ਅਗਲੇ ਦੋ ਦਿਨ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਾਰਿਸ਼

ਇਹ ਆਮ ਤੌਰ 'ਤੇ ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਤਾ ਜਾਂਦਾ ਹੈ, ਕਿਉਂਕਿ ਖੇਡ ਸਮਾਗਮ ਕਿਸੇ ਵੀ ਸੰਵੇਦਨਸ਼ੀਲ ਸਿਆਸੀ ਜਾਂ ਨੀਤੀਗਤ ਮੁੱਦਿਆਂ ਦੇ ਪ੍ਰਚਾਰ ਦੀ ਇਜਾਜ਼ਤ ਨਹੀਂ ਦਿੰਦਾ ਹੈ। ਜਦੋਂ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਦੇ ਸੀਨੀਅਰ ਅਧਿਕਾਰੀ ਨੂੰ ਇਸ ਐਡਵਾਈਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ, 'ਟਿਕਟ ਦੇਣਾ ਪੂਰੀ ਤਰ੍ਹਾਂ ਫ੍ਰੈਂਚਾਈਜ਼ੀ ਦੇ ਅਧਿਕਾਰ ਖੇਤਰ 'ਚ ਹੈ। ਅਸੀਂ ਸਿਰਫ਼ ਫੈਸੀਲੀਟੇਟਰ ਹਾਂ ਜੋ ਐਡਵਾਈਜ਼ਰੀ ਨੂੰ ਸਟੇਡੀਅਮ ਪ੍ਰਦਾਨ ਕਰਦੇ ਹਨ। ਟਿਕਟ ਸੰਬੰਧੀ ਐਡਵਾਈਜ਼ਰੀ ਵਿਚ ਸਾਡੀ ਕੋਈ ਭੂਮਿਕਾ ਨਹੀਂ ਹੈ।

ਇਹ ਵੀ ਪੜ੍ਹੋ: ASI ਅਤੇ ਹੈੱਡ ਕਾਂਸਟੇਬਲ 5,000 ਰੁਪਏ ਰਿਸ਼ਵਤ ਲੈਂਦੇ ਰੰਗੇ-ਹੱਥੀਂ ਕਾਬੂ

ਇਸ ਦੇ ਨਾਲ ਹੀ ਆਈਪੀਐਲ ਦੀ ਇਕ ਫਰੈਂਚਾਈਜ਼ੀ ਦੇ ਪ੍ਰਤੀਨਿਧੀ ਨੇ ਕਿਹਾ ਕਿ ਪਾਬੰਦੀਸ਼ੁਦਾ ਚੀਜ਼ਾਂ 'ਤੇ ਕੋਈ ਵੀ ਐਡਵਾਈਜ਼ਰੀ ਹਮੇਸ਼ਾ ਬੀਸੀਸੀਆਈ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਜਾਰੀ ਕੀਤੀ ਜਾਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement