ਫਰੈਂਚ ਓਪਨ : ਨਡਾਲ, ਸ਼ਾਰਾਪੋਵਾ, ਸੇਰੇਨਾ ਤੇ ਹਾਲੇਪ ਦੀ ਜੇਤੂ ਮੁਹਿੰਮ ਜਾਰੀ
Published : Jun 3, 2018, 1:56 pm IST
Updated : Jun 3, 2018, 1:58 pm IST
SHARE ARTICLE
novak
novak

ਲਾਲ ਬਜਰੀ ਦੇ ਬਾਦਸ਼ਾਹ ਰਾਫੇਲ ਨਡਾਲ ਦਾ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਫ਼ਤਹਿ ਅਭਿਆਨ ਜਾਰੀ ਹੈ। ਉਹ ਮੇਂਸ ਸਿੰਗਲਸ ਦੇ ਚੌਥੇ ਦੌਰ .....

ਪੈਰਿਸ : ਲਾਲ ਬਜਰੀ ਦੇ ਬਾਦਸ਼ਾਹ ਰਾਫੇਲ ਨਡਾਲ ਦਾ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਫ਼ਤਹਿ ਅਭਿਆਨ ਜਾਰੀ ਹੈ। ਉਹ ਮੇਂਸ ਸਿੰਗਲਸ ਦੇ ਚੌਥੇ ਦੌਰ ਵਿਚ ਪਹੁੰਚ ਗਏ ਹਨ। ਉਥੇ ਹੀ ਵੁਮੇਂਸ ਸਿੰਗਲਸ ਵਿਚ ਸਿਮੋਨਾ ਹਾਲੇਪ, ਮਾਰਿਆ ਸ਼ਾਰਾਪੋਵਾ, ਸੇਰੇਨਾ ਵਿਲਿਅੰਸ, ਕੈਰੋਲਿਨ ਗਰਾਸਿਆ, ਸਲੋਨ ਸਟੀਫੇਂਸ, ਗਾਰਬਾਇਨ ਮੁਗੁਰੁਜਾ ਅਗਲੇ ਦੌਰ ਵਿਚ ਪੁੱਜਣ ਵਿਚ ਸਫ਼ਲ ਰਹੇ। ਹਾਲਾਂਕਿ 8ਵੀਂ ਰੈਂਕ ਪ੍ਰਾਪਤ ਚੈਕ ਲੋਕਰਾਜ ਦੀ ਪੇਟਰਾ ਕਵਿਤੋਵਾ ਉਲਟਫੇਰ ਦਾ ਸ਼ਿਕਾਰ ਹੋ ਗਈ।

Rafael NadalRafael Nadalਉਨ੍ਹਾਂ ਨੂੰ ਐਸਨਿਟੋਆ ਦੀ ਐਨੇਟ ਕੋਂਟਾਵੇਟ ਨੇ ਸਿੱਧੇ ਸੈੱਟਾ ਵਿਚ 7-6, 7-6 ਤੋਂ ਹਰਾ ਕੇ ਬਾਹਰ ਦਾ ਰਸਤਾ ਦਿਖਾ ਦਿਤਾ। ਮੇਂਸ ਸਿੰਗਲਸ ਵਿਚ ਨਡਾਲ ਨੇ ਫ਼ਰਾਂਸ ਦੇ ਰਿਚਰਡ ਗਾਸਕੇ ਨੂੰ 6-3, 6-2, 6-2 ਤੋਂ ਹਰਾਇਆ। ਹੁਣ ਚੌਥੇ ਦੌਰ ਵਿਚ ਉਨ੍ਹਾਂ ਦਾ ਮੁਕਾਬਲਾ ਜਰਮਨੀ ਦੇ ਮੈਕਸੀਮਿਲੀਅਨ ਮਾਰਟਰਰ ਨਾਲ ਹੋਵੇਗਾ। ਮੈਕਸੀਮਿਲੀਅਨ ਦੁਨੀਆਂ ਦੇ 70ਵੇਂ ਨੰਬਰ ਦੇ ਖਿਡਾਰੀ ਹਨ। ਸਪੇਨ ਦੇ ਐਲਬਰਟ ਰਾਮੋਸ ਵਿਨੋਲਸ ਨੂੰ ਹਰਾ ਕੇ 5ਵੀਂ ਰੈਂਕ ਪ੍ਰਾਪਤ ਅਰਜੇਂਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਵੀ ਚੌਥੇ ਦੌਰ ਵਿਚ ਪਹੁੰਚ ਗਏ ਹਨ। 

Del PotroDel Potroਡੇਲ ਪੋਤਰੋ ਨੇ ਰਾਮੋਸ ਨੂੰ 7-5, 6-4, 6-1 ਤੋਂ ਹਰਾਇਆ। 6ਵੀਂ ਰੈਂਕ ਪ੍ਰਾਪਤ ਦੱਖਣ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਜਰਮਨੀ ਦੇ ਮਿਸਚਾ ਜਵੇਰੇਵ ਨੂੰ 2 ਘੰਟੇ 47 ਮਿੰਟ ਤੱਕ ਚਲਦੇ ਮੁਕਾਬਲੇ ਵਿਚ 6-1, 6-7, 6-3, 7-6 ਤੋਂ ਹਰਾ ਕੇ ਚੌਥੇ ਦੌਰ ਵਿਚ ਜਗ੍ਹਾ ਬਣਾਈ। ਹੁਣ ਉਨ੍ਹਾਂ ਦਾ ਮੁਕਾਬਲਾ 11ਵੀਂ ਰੈਂਕ ਅਰਜੇਂਟੀਨਾ ਦੇ ਡਿਆਗੋ ਸੈਬੇਸ਼ਚਿਅਨ ਸ਼ਵਾਰਟਜਮੈਨ ਨਾਲ ਹੋਵੇਗਾ। 8ਵੀਂ ਰੈਂਕ ਪ੍ਰਾਪਤ ਬੈਲਜ਼ੀਅਮ ਦੇ ਡੇਵਿਡ ਗਾਫਿਨ ਨੇ 32ਵੀਂ ਰੈਂਕ ਵਾਲੇ ਫ਼ਰਾਂਸ ਦੇ ਗੇਲ ਸੇਬਸਟੀਅਨ ਮੋਨਫਿਲਸ ਨੂੰ 6-7, 6-3, 4-6, 7-5, 6-3 ਤੋਂ ਹਰਾਇਆ।

SharapovaSharapovaਇਹ ਮੁਕਾਬਲਾ ਕਰੀਬ 4 ਘੰਟੇ ਤੱਕ ਚੱਲਿਆ। ਹੁਣ ਚੌਥੇ ਦੌਰ ਵਿਚ ਗਾਫਿਨ ਦਾ ਮੁਕਾਬਲਾ ਗੈਰ ਵਰੀਏ ਇਟਲੀ ਦੇ ਮਾਰਕਾਂ ਚੇਚਿਨਾਟੋ ਨਾਲ ਹੋਵੇਗਾ। ਤੀਜੀ ਰੈਂਕ ਹਾਸਿਲ ਕਰੋਏਸ਼ੀਆ ਦੇ ਮਾਰਿਨ ਸਿਲਿਚ ਨੇ ਤੀਸਰੇ ਦੌਰ ਵਿਚ ਅਮਰੀਕਾ ਦੇ ਸਟੀਵ ਜੋਹਾਨਸਨ ਜੂਨੀਅਰ ਨੂੰ ਸਿੱਧੇ ਸੈੱਟਾ ਵਿਚ 6-3, 6-2, 6-4 ਤੋਂ ਹਰਾਇਆ। ਇਹ ਮੈਚ 94 ਮਿੰਟ ਵਿਚ ਖ਼ਤਮ ਹੋ ਗਿਆ। ਸਿਲਿਕ ਦਾ ਚੌਥੇ ਦੌਰ ਵਿਚ 18ਵੀਂ ਰੈਂਕ ਪ੍ਰਾਪਤ ਇਟਲੀ ਦੇ ਫਾਬਯੋ ਫਾਗਨਿਨੀ ਨਾਲ ਮੁਕਾਬਲਾ ਹੋਵੇਗਾ। ਉਥੇ ਹੀ 20ਵੀਂ ਰੈਂਕ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਕ ਦਾ ਚੌਥੇ ਦੌਰ ਵਿਚ 30ਵੀਂ ਰੈਂਕ ਵਾਲੇ ਸਪੇਨ ਦੇ ਫਰਨਾਂਡੋ ਵਰਡਸਕੋ ਨਾਲ ਮੁਕਾਬਲਾ ਹੋਵੇਗਾ।

NovakNovak7ਵੀਂ ਰੈਂਕ ਵਾਲੇ ਆਸਟਰੀਆ ਦੇ ਡੋਮਿਨਿਕ ਥੀਮ ਦਾ ਅਗਲੇ ਦੌਰ ਵਿਚ 19ਵੀਂ ਰੈਂਕ ਪ੍ਰਾਪਤ ਜਾਪਾਨ ਦੇ ਕੇਈ ਨਿਸ਼ਿਕੋਰੀ ਦੇ ਖ਼ਿਲਾਫ਼ ਖੇਡਣਗੇ। ਵੁਮੇਂਸ ਸਿੰਗਲਸ ਵਿਚ ਪ੍ਰਮੁੱਖ ਪ੍ਰਾਮਿਕਤਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ 88 ਮਿੰਟ ਵਿਚ ਜਰਮਨੀ ਦੀ ਐਂਡਰਿਆ ਪੇਟਕੋਵਿਕ ਨੂੰ 7-5. 6-0 ਤੋਂ ਹਰਾਇਆ। ਲੰਬੇ ਸਮੇਂ ਤੋਂ ਟੈਨਿਸ ਤੋਂ ਦੂਰ ਰਹਿਣ ਦੇ ਕਾਰਨ ਅਮਰੀਕਾ ਦੀ ਸੇਰੇਨਾ ਨੂੰ ਇਸ ਵਾਰ ਇਸ ਟੂਰਨਾਮੈਂਟ ਵਿਚ ਕੋਈ ਪ੍ਰਮੁੱਖਤਾ ਨਹੀਂ ਮਿਲੀ ਹੈ। ਹਾਲਾਂਕਿ 11ਵੀਂ ਪ੍ਰਮੁੱਖਤਾ ਪ੍ਰਾਪਤ ਜਰਮਨੀ ਦੀ ਜੂਲਿਆ ਗੋਰਜੇਸ ਨੂੰ 75 ਮਿੰਟ ਵਿਚ 6-3, 6-4 ਤੋਂ ਹਰਾ ਕੇ ਜਿਤਾ ਦਿਤਾ ਕਿ ਉਨ੍ਹਾਂ ਨੇ ਇੰਜ ਹੀ 23 ਗਰੈਂਡ ਸਲੈਮ ਨਹੀਂ ਜਿੱਤੇ ਹਨ।

french openplayers in french openਅਮਰੀਕਾ ਦੀ ਸਲੋਨ ਸਟੀਫੇਂਸ ਨੇ ਇਟਲੀ ਦੀ ਕੈਮਿਲਾ ਜਿਓਰਗੀ ਨੂੰ 4-6, 6-1, 8-6 ਤੋਂ ਹਰਾਇਆ| ਸਟੀਫੇਂਸ ਨੂੰ ਇਹ ਮੈਚ ਜਿੱਤਣ ਵਿਚ 146 ਮਿੰਟ ਲੱਗੇ| ਰੂਸ ਦੀ ਸ਼ਾਰਾਪੋਵਾ ਨੇ ਕੈਰੋਲਿਨਾ ਪਲਿਸਕੋਵਾ ਨੂੰ ਹਰਾਉਣ ਵਿਚ ਸਿਰਫ 59 ਮਿੰਟ ਲਈ। ਉਨ੍ਹਾਂ ਨੇ ਚੇਕ ਲੋਕ-ਰਾਜ ਦੀ ਇਸ ਖਿਡਾਰੀ ਨੂੰ 6-2, 6-1 ਤੋਂ ਹਰਾਇਆ। 7ਵੀ ਰੈਂਕ ਪ੍ਰਾਪਤ ਫ਼ਰਾਂਸ ਦੀ ਕੈਰੋਲਿਨ ਗਰਾਸਿਆ ਨੇ ਰੋਮਾਨਿਆ ਦੀ ਇਰਿਨਾ-ਕੈਮਿਲਾ ਬੇਗੁ ਨੂੰ 6-1, 6-3 ਤੋਂ ਹਰਾਇਆ। ਇਹ ਮੈਚ 1 ਘੰਟਾ 19 ਮਿੰਟ ਤਕ ਚਲਿਆ। ਸਪੇਨਿਸ਼ ਮੂਲ ਦੀ ਵੇਨੇਜੁਏਲਾਈ ਖਿਡਾਰੀ ਗਾਰਬਾਇਨ ਮੁਗੁਰੁਜਾ ਨੇ ਆਸਟਰੇਲਿਆ ਦੀ ਸਮਾਂਥਾ ਸਟੋਸੁਰ ਨੂੰ 6-0, 6-2 ਤੋਂ ਹਰਾਇਆ| ਉਨ੍ਹਾਂ ਨੇ ਇਹ ਮੁਕਾਬਲਾ ਸਿਰਫ਼ 62 ਮਿੰਟ ਵਿਚ ਜਿੱਤ ਲਿਆ।

rafelrafel

ਮੇਂਸ ਡਬਲਸ ਵਿਚ ਰੋਹਨ ਬੋਪੰਨਾ ਅਤੇ ਫ਼ਰਾਂਸ ਦੇ ਅੇਡੁਆਰਡ ਰੋਜਰ ਵੇਸੇਲਿਨ ਦੀ ਜੋੜੀ ਕੁਆਟਰ ਫਾਇਨਲ ਵਿਚ ਪਹੁੰਚ ਗਈ ਹੈ। ਬੋਪੰਨਾ-ਵੇਸੇਲਿਨ ਦੀ 13ਵੀਂ ਰੈਂਕ ਪ੍ਰਾਪਤ ਜੋੜੀ ਨੇ ਤੀਸਰੇ ਦੌਰ ਵਿਚ ਸਿਖਰ ਨੰਬਰ ਵਾਲੇ ਬ੍ਰਾਜੀਲ ਦੇ ਮਾਰਸੇਲੋ ਪਿਨਹੀਰੋ ਡੇਵੀ ਡਿ ਮੇਲੋ ਅਤੇ ਪੋਲੈਂਡ ਦੇ ਲੁਕਾਸ ਕੁਬੋਤ ਨੂੰ 6-4, 7-4 ਤੋਂ ਹਰਾਇਆ। ਕੁਆਟਰ ਫਾਈਨਲ ਵਿਚ ਬੋਪੰਨਾ ਅਤੇ ਵੇਸੇਲਿਨ ਦਾ ਮੁਕਾਬਲਾ 8ਵੀਂ ਰੈਂਕ ਪ੍ਰਾਪਤ ਕਰੋਏਸ਼ੀਆ ਦੇ ਨਿਕੋਲੇ ਮੇਕਟਿਕ ਅਤੇ ਆਸਟਰੀਆ ਦੇ ਐਲੇਕਜੇਂਡਰ ਪੇਆ ਦੀ ਜੋੜੀ ਨਾਲ ਹੋਵੇਗਾ। ਬੋਪੰਨਾ ਨੇ ਪਿਛਲੇ ਸਾਲ ਕਨਾਡਾ ਦੀ ਗੈਬਰਿਲਾ ਦਾਬਰੋਸਕੀ ਦੇ ਨਾਲ ਮਿਲ ਕੇ ਮਿਕਸਡ ਡਬਲਸ ਦਾ ਖਿਤਾਬ ਜਿਤਿਆ ਸੀ। ਬੋਪੰਨਾ ਇਸ ਵਾਰ ਮਿਕਸਡ ਡਬਲਸ ਵਿਚ ਹੰਗਰੀ ਦੀ ਟਿਮਿਆ ਬਾਬੋਸ ਦੇ ਨਾਲ ਜੋੜੀ ਬਣਾ ਕੇ ਉਤਰੇ ਸਨ। ਹਾਲਾਂਕਿ, ਉਦੋ ਬੋਪੰਨਾ ਅਤੇ ਬਾਬੋਸ ਨੂੰ ਚੀਨ ਦੀ ਸ਼ੁਆਈ ਝੇਂਗ ਅਤੇ ਆਸਟਰੇਲੀਆ  ਦੇ ਜਾਨ ਪਿਅਰਸ ਦੀ ਜੋੜੀ ਨੇ 6-2, 6-3 ਤੋਂ ਹਰਾ ਦਿਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement