ਫਰੈਂਚ ਓਪਨ : ਫਿਜ਼ੀਕਲ ਐਜੂਕੇਸ਼ਨ 'ਚ ਪੀਐਚਡੀ ਮਿਹਾਇਲਾ ਨੇ ਵਰਲਡ ਦੀ ਨੰਬਰ 4 ਸਵਿਤੋਲਿਨਾ ਨੂੰ ਹਰਾਇਆ
Published : Jun 2, 2018, 3:37 pm IST
Updated : Jun 2, 2018, 3:37 pm IST
SHARE ARTICLE
mihaela buzarnescu
mihaela buzarnescu

ਸਵਿਤੋਲਿਨਾ ਨੂੰ ਸਿੱਧੇ ਸੇਟੋਂ ਵਿਚ 6-3, 7-5 ਤੋਂ ਹਰਾ ਕੇ ਅੰਤਮ-16 ਵਿਚ ਜਗ੍ਹਾ ਬਣਾਈ

ਪੈਰਿਸ : ਦੁਨੀਆ ਦੀ ਚੌਥੀ ਨੰਬਰ ਦੀ ਖਿਡਾਰਨ ਯੂਕਰੇਨ ਦੀ ਏਲਿਨਾ ਸਵਿਤੋਲਿਨਾ ਇੱਥੇ ਫਰੈਚ ਓਪਨ ਟੈਨਿਸ ਟੂਰਨਾਮੈਂਟ ਵਿਚ ਉਲਟਫੇਰ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੂੰ 31ਵੇਂ ਨੰਬਰ ਦੀ  ਰੋਮਾਨਿਆ ਦੀ ਮਿਹਾਇਲਾ ਬੁਜਾਰਨੇਸਕਿਊ ਨੇ ਵੂਮਨ ਸਿੰਗਲਸ ਵਿਚ ਸਵਿਤੋਲਿਨਾ ਨੂੰ ਸਿੱਧੇ ਸੇਟੋਂ ਵਿਚ 6-3, 7-5 ਤੋਂ ਹਰਾ ਕੇ ਅੰਤਮ-16 ਵਿਚ ਜਗ੍ਹਾ ਬਣਾਈ। ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿਚ ਪੀਐਚਡੀ ਮਿਹਾਇਲਾ ਨੇ ਇਹ ਮੈਚ 97 ਮਿੰਟ ਵਿਚ ਜਿੱਤ ਲਿਆ। ਹਾਲਾਂਕਿ ਵੂਮਨ ਸਿੰਗਲਸ ਵਿਚ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਕੈਰੋਲਿਨ ਵੋਜਨਿਆਕੀ ਨੂੰ ਚੌਥੇ ਦੌਰ ਵਿਚ ਪੁੱਜਣ ਵਿਚ ਸਿਰਫ਼ 78 ਮਿੰਟ ਲੱਗੇ। ਡੈਨਮਾਰਕ ਦੀ ਵੋਜਨਿਆਕੀ ਨੇ ਫ਼ਰਾਂਸ ਦੀ ਪਾਉਲਿਨ ਪਾਰਮੇਂਟਿਅਰ ਨੂੰ 6-0, 6-3 ਤੋਂ ਹਰਾਇਆ। ​mihaela buzarnescumihaela buzarnescu
ਮਿਹਾਇਲਾ ਦਾ ਅਗਲੇ ਦੌਰ ਵਿਚ ਮੁਕਾਬਲਾ ਅਮਰੀਕਾ ਦੀ ਮੈਡਿਸਨ ਕੀਜ ਨਾਲ ਹੋਵੇਗਾ। 13ਵੀ ਵਰੀਏ ਕੀਜ ਨੇ ਜਾਪਾਨ ਦੀ 21ਵਾਂ ਨੰਬਰ ਪ੍ਰਾਪਤ ਨਾਓਮੀ ਓਸਾਕਾ ਨੂੰ 6-1, 7-6 ਤੋਂ ਹਰਾਇਆ। ਮਿਹਾਇਲਾ ਨੇ 2016 ਵਿਚ ਆਪਣੀ ਪੀਐਚਡੀ ਪੂਰੀ ਕੀਤੀ ਸੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਪਿਤਾ ਵੀ ਡਾਕਟਰੇਟ ਹਨ। ਵੂਮਨ ਸਿੰਗਲਸ ਵਿਚ ਰੂਸ ਦੀ ਦਾਰਿਆ ਸਰਗੇਈਏਵਨਾ ਕਾਸਤਕਿਨਾ ਵੀ ਚੌਥੇ ਦੌਰ ਵਿਚ ਪੁੱਜਣ ਵਿਚ ਸਫ਼ਲ ਰਹੀ। ਉਨ੍ਹਾਂ ਨੇ ਗਰੀਸ ਦੀ ਮਾਰੀਆ ਸਕਾਰੀ ਨੂੰ 6-1, 1-6, 6-3 ਤੋਂ ਹਰਾਇਆ। ਅਗਲੇ ਦੌਰ ਵਿਚ ਉਨ੍ਹਾਂ ਦਾ ਮੁਕਾਬਲਾ ਵੋਜਨਿਆਕੀ ਨਾਲ ਹੋਵੇਗਾ। ਚੈੱਕ  ਲੋਕ-ਰਾਜ ਦੀ ਬਾਰਬਰਾ ਸਟਰਾਇਕੋਨਾ ਨੇ ਵਤਨੀ ਕੈਟਰੀਨਾ ਸਿਨਿਆਕੋਵਾ ਨੂੰ 82 ਮਿੰਟ ਵਿਚ ਬਾਹਰ ਦਾ ਰਸਤਾ ਦਿਖਾ ਦਿੱਤਾ। ਉਨ੍ਹਾਂ ਨੇ ਕੈਟਰੀਨਾ ਨੂੰ 6-2, 6-3 ਤੋਂ ਹਰਾਇਆ।

 Barbora StrýcováBarbora Strýcová

ਕਜਾਖਿਸਤਾਨ ਦੀ ਯੂਲੀਆ ਪੁਤੀਨਤਸੋਵਾ ਨੂੰ ਚੌਥੇ ਦੌਰ ਵਿਚ ਪੁੱਜਣ  ਲਈ 138 ਮਿੰਟ ਤਕ ਟੈਨਿਸ ਕੋਰਟ ਵਿਚ ਚੀਨ ਦੀ ਕਿਆਂਗ ਵੈਂਗ ਦੇ ਖਿਲਾਫ ਜੂਝਣਾ ਪਿਆ। ਉਨ੍ਹਾਂ ਨੇ ਵੈਂਗ ਨੂੰ 1-6, 7-5, 6-4 ਮਾਤ ਦਿਤੀ। 236 ਮਿੰਟ ਵਿਚ ਜਵੇਰੇਵ ਨੇ ਦਾਮਿਰ ਨੂੰ ਹਰਾਇਆ। ਮੇਂਸ ਸਿੰਗਲਸ ਵਿਚ ਚੌਥਾ ਨੰਬਰ ਪ੍ਰਾਪਤ ਗਰਿਗੋਰ ਦਿਮਿਤਰੋਵ ਉਲਟਫੇਰ ਦਾ ਸ਼ਿਕਾਰ ਬਣੀ। ਨੀਆ ਦੇ 5ਵੇਂ ਨੰਬਰ ਦੇ ਦਿਮਿਤਰੋਵ ਨੂੰ ਤੀਸਰੇ ਦੌਰ ਵਿਚ ਸਪੇਨ ਦੇ ਫਰਨਾਂਡੋ ਵਰਡਸਕੋ ਨੇ ਸਿੱਧੇ ਸੇਟੋਂ ਵਿਚ 7-6, 6-2, 6-4 ਤੋਂ ਹਰਾਇਆ।  ਬੁਲਗਾਰਿਆ ਦੇ ਦਿਮਿਤਰੋਵ 141 ਮਿੰਟ ਵਿਚ ਇਹ ਮੁਕਾਬਲਾ ਹਾਰ ਗਏ। 

Yulia PutintsevaYulia Putintseva

ਦੂਜੀ ਪ੍ਰਮੁੱਖਤਾ ਪ੍ਰਾਪਤ ਜਰਮਨੀ ਦੇ ਐਕਜੇਂਡਰ ਜਵੇਰੇਵ ਚੌਥੇ ਦੌਰ ਵਿਚ ਪਹੁੰਚ ਗਏ। ਉਨ੍ਹਾਂ ਨੇ 236 ਮਿੰਟ ਤਕ ਚੱਲੇ ਮੁਕਾਬਲੇ ਵਿਚ ਬੋਸਨਿਆ ਦੇ ਦਾਮਿਰ ਦੁਜਮੁਹਰ ਨੂੰ 6-2, 6-3, 4-6, 7-6, 7-5 ਨਾਲ ਹਰਾਇਆ। 20ਵੀ ਪ੍ਰਮੁੱਖਤਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਕ ਵੀ ਚੌਥੇ ਦੌਰ ਵਿਚ ਪੁੱਜਣ ਵਿਚ ਸਫ਼ਲ ਰਹੇ। ਉਨ੍ਹਾਂ ਨੇ ਸਪੇਨ ਦੇ ਰੋਬਰਟੋ ਬਾਉਤੀਸਤਾ ਅਗੁਤ ਨੂੰ 6-4, 6-7, 7-6, 6-2 ਨਾਲ ਹਰਾਇਆ। ਚੌਥੇ ਦੌਰ ਵਿਚ ਜੋਕੋਵਿਕ ਅਤੇ ਵਰਡਸਕੋ ਦੀ ਟਕਰਾਅ ਹੋਵੇਗਾ।

 Alexander ZverevAlexander Zverev

ਇਟਲੀ ਦੇ ਮਾਰਕਾਂ ਚੇਕੀਨਾਟੋ ਨੇ 10ਵਾਂ ਰੈਂਕ ਪ੍ਰਾਪਤ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਨੂੰ 2-6, 7-6, 6-3, 6-1 ਨਾਲ ਹਰਾ ਕੇ ਚੌਥੇ ਦੌਰ ਵਿਚ ਜਗ੍ਹਾ ਬਣਾਈ। ਜਾਪਾਨ ਦੇ ਕੇਈ ਨਿਸ਼ਿਕੋਰੀ ਵੀ ਚੌਥੇ ਦੌਰ ਵਿਚ ਪਹੁੰਚ ਗਏ ਹਨ। ਉਨ੍ਹਾਂ ਨੇ ਫ਼ਰਾਂਸ ਦੇ ਜਾਇਲਸ ਸਿਮੋਨ 6-3, 6-1. 6-3 ਨਾਲ ਹਰਾਇਆ। ਅਗਲੇ ਦੌਰ ਵਿਚ ਉਨ੍ਹਾਂ ਦਾ ਮੁਕਾਬਲਾ 7ਵੀ ਪ੍ਰਮੁੱਖਤਾ ਪ੍ਰਾਪਤ ਆਸਟਿਆ ਦੇ ਡੋਮੇਨਿਕ ਵਲੋਂ  ਹੋਵੇਗਾ। ਥੀਮ ਨੇ ਇਟਲੀ ਦੇ ਮੈੱਟਯੋ ਬੇਰੇੱਟਨੀ ਨੂੰ 6-3, 6-7. 6-3, 6-2 ਤੋਂ ਹਰਾਇਆ।

 Marco CecchinatoMarco Cecchinato

ਫਰੈਂਚ ਓਪਨ ਵਿਚ ਯੂਕੀ ਭਾਂਬਰੀ, ਦਿਵਿਜ ਸ਼ਰਨ ਅਤੇ ਰੋਹਨ ਬੋਪੰਨਾ ਦੇ ਹਾਰਨੇ ਦੇ ਨਾਲ ਹੀ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ। ਮੇਂਸ ਡਬਲਸ ਵਿਚ ਯੂਕੀ ਭਾਂਬਰੀ ਅਤੇ ਦਿਵਿਜ ਸ਼ਰਨ ਦੀ ਜੋੜੀ ਦੂਜੇ ਦੌਰ ਵਿਚ ਆਸਟਰੀਆ ਦੇ ਓਲਿਵਰ ਮਾਰਕ ਅਤੇ ਕਰੋਏਸ਼ਿਆ ਦੇ ਮੇਟ ਪੈਵਿਕ ਦੀ ਜੋੜੀ ਤੋਂ 7-5, 6-3 ਤੋਂ ਹਾਰ ਗਈ। ਇਹ ਮੁਕਾਬਲਾ 77 ਮਿੰਟ ਤੱਕ ਚੱਲਿਆ। ਮਿਕਸਡ ਡਬਲਜ਼ ਵਿਚ ਭਾਰਤ ਦੇ ਰੋਹਨ ਬੋਪੰਨਾ ਅਤੇ ਹੰਗਰੀ ਦੀ ਟਿਮਿਆ ਬਾਬੋਸ ਦੀ ਜੋੜੀ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਬੋਪੰਨਾ ਅਤੇ ਬਾਬੋਸ ਨੂੰ ਚੀਨ ਦੀ ਸ਼ੁਆਈ ਝੇਂਗ ਅਤੇ ਆਸਟਰੇਲਿਆ ਦੇ ਜਾਨ ਪਿਅਰਸ ਦੀ ਜੋੜੀ ਨੇ 6-2, 6-3 ਨਾਲ ਹਰਾਇਆ। ਮਿਕਸਡ ਡਬਲਜ਼ ਵਿਚ ਭਾਰਤ ਦੇ ਦਿਵਿਜ ਸ਼ਰਨ ਅਤੇ ਜਾਪਾਨ ਦੀ ਸੁੱਖੋ ਆਯੋਮਾ ਦੀ ਜੋੜੀ ਵੀ ਪਹਿਲੇ ਦੌਰ ਵਿਚ ਹੀ ਬਾਹਰ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement