
ਭਾਰਤੀ ਟੈਸਟ ਟੀਮ ਦੇ ਵਿਕੇਟਕੀਪਰ ਰਿਧੀਮਾਨ ਸਾਹਾ ਅਫ਼ਗਾਨਿਸਤਾਨ ਦੇ ਵਿਰੁਧ ਹੋਣ ਵਾਲੇ ਇਕ ਮਾਤਰ ਟੈਸਟ ਤੋਂ ਬਾਹਰ ਹੋ ਗਏ ਹਨ। ਇਹ ਮੈਚ .....
ਮੁੰਬਈ : ਭਾਰਤੀ ਟੈਸਟ ਟੀਮ ਦੇ ਵਿਕੇਟਕੀਪਰ ਰਿਧੀਮਾਨ ਸਾਹਾ ਅਫ਼ਗਾਨਿਸਤਾਨ ਦੇ ਵਿਰੁਧ ਹੋਣ ਵਾਲੇ ਇਕ ਮਾਤਰ ਟੈਸਟ ਤੋਂ ਬਾਹਰ ਹੋ ਗਏ ਹਨ। ਇਹ ਮੈਚ 14 ਤੋਂ 18 ਜੂਨ ਨੂੰ ਬੰਗਲੁਰੂ ਵਿਚ ਖੇਡਿਆ ਜਾਵੇਗਾ। ਸਾਹਾ ਨੂੰ ਆਈਪੀਐਲ ਦੇ ਦੌਰਾਨ ਸੱਜੇ ਹੱਥ ਦੇ ਅੰਗੂਠੇ ਵਿਚ ਚੋਟ ਲੱਗੀ ਸੀ। ਉਨ੍ਹਾਂ ਨੂੰ ਬੀਸੀਸੀਆਈ ਦੇ ਮੈਡੀਕਲ ਸਟਾਫ਼ ਦੇ ਦੇਖਰੇਖ ਵਿਚ ਰੱਖਿਆ ਗਿਆ ਸੀ। ਬੋਰਡ ਨੇ ਇੰਗਲੈਂਡ ਦੌਰੇ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਕਾਰਤਕ ਦੀ 8 ਸਾਲ ਬਾਅਦ ਟੀਮ ਇੰਡੀਆ ਵਿਚ ਵਾਪਸੀ ਹੋਈ ਹੈ।
dinesh kartik25 ਮਈ ਨੂੰ ਆਈਪੀਐਲ ਕਵਾਲੀਫਾਇਰ-2 ਵਿਚ ਕੋਲਕਾਤਾ ਨਾਈਟਰਾਈਡਰਸ ਦੇ ਵਿਰੁਧ ਮੈਚ ਵਿਚ ਸ਼ਿਵਮ ਮਾਵੀ ਦੀ ਬਾਉਂਸਰ ਉਤੇ ਸਾਹਾ ਚੋਟਿਲ ਹੋ ਗਏ ਸਨ। ਸ਼ਿਵਮ ਦੀ ਗੇਂਦ ਸਾਹਾ ਦੇ ਸੱਜੇ ਹੱਥ ਦੇ ਅੰਗੂਠੇ ਵਿਚ ਲੱਗੀ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਸੀ| ਉਹ ਛੇਤੀ ਹੀ ਆਉਟ ਵੀ ਹੋ ਗਏ ਸਨ। ਉਹ ਪਹਿਲਾਂ ਵੀ ਮੋਡੇ ਵਿਚ ਦਰਦ ਦੇ ਕਾਰਨ ਆਈਪੀਐਲ ਦੇ 6 ਮੈਚ ਨਹੀਂ ਖੇਡ ਸਕੇ ਸਨ। ਸਾਹਾ ਨੇ ਭਾਰਤ ਲਈ ਹੁਣ ਤਕ 32 ਟੈਸਟ ਖੇਡੇ ਹਨ। ਉਨ੍ਹਾਂ ਨੇ 3 ਸੈਂਕੜਾ ਅਤੇ 5 ਅਰਧ-ਸੈਂਕੜਾ ਦੀ ਮਦਦ ਨਾਲ 1164 ਰਨ ਬਣਾਏ ਹਨ।
MS Dhoniਸਾਹਾ ਨੇ 75 ਕੈਚ ਲੈਣ ਦੇ ਨਾਲ 10 ਖਿਲਾੜੀਆਂ ਨੂੰ ਸਟੰਪ ਆਉਟ ਵੀ ਕੀਤਾ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਪਿਛਲੇ 3 ਸਾਲ ਤੋਂ ਉਹ ਟੀਮ ਇੰਡੀਆ ਲਈ ਟੈਸਟ ਕ੍ਰਿਕਟ ਵਿਚ ਵਿਕੇਟ ਕੀਪਿੰਗ ਦੀ ਜ਼ਿੰਮੇਦਾਰੀ ਸੰਭਾਲ ਰਹੇ ਹਨ। ਚੋਟਿਲ ਸਾਹਾ ਦੀ ਜਗ੍ਹਾ ਅਫ਼ਗਾਨਿਸਤਾਨ ਦੇ ਵਿਰੁਧ ਦਿਨੇਸ਼ ਕਾਰਤਿਕ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਕਾਰਤਕ ਦੀ 8 ਸਾਲ ਬਾਅਦ ਟੈਸਟ ਟੀਮ ਵਿਚ ਵਾਪਸੀ ਹੋ ਰਹੀ ਹੈ।ਉਨ੍ਹਾਂ ਨੇ ਆਖਰੀ ਵਾਰ 2010 ਵਿਚ ਬੰਗਲਾਦੇਸ਼ ਦੇ ਵਿਰੁਧ ਟੈਸਟ ਮੈਚ ਖੇਡਿਆ ਸੀ। ਉਨ੍ਹਾਂ ਨੇ ਭਾਰਤ ਲਈ 23 ਟੈਸਟ ਖੇਡੇ ਹਨ। ਉਨ੍ਹਾਂ ਨੇ 1 ਸੈਂਕੜਾ ਅਤੇ 3 ਅਰਧ- ਸੈਂਕੜਾ ਦੀ ਮਦਦ ਨਾਲ 1000 ਰਨ ਬਣਾਏ ਹਨ। ਉਹ 51 ਕੈਚ ਅਤੇ 5 ਖਿਲਾੜੀਆਂ ਨੂੰ ਸਟੰਪ ਕਰ ਚੁੱਕੇ ਹਨ।
Wriddhiman sahaਕਾਰਤਿਕ ਦੇ ਆਖ਼ਰੀ ਟੈਸਟ ਤੋਂ ਬਾਅਦ ਟੀਮ ਇੰਡੀਆ ਨੇ 87 ਮੈਚ ਖੇਡੇ। ਜੇਕਰ ਉਹ ਅਫ਼ਗਾਨਿਸਤਾਨ ਦੇ ਵਿਰੁਧ ਬੰਗਲੁਰੂ ਟੈਸਟ ਵਿਚ ਖੇਡਦੇ ਹਨ ਤਾਂ ਸਭ ਤੋਂ ਜ਼ਿਆਦਾ ਮੈਚ ਨਾ ਖੇਡਣ ਦੇ ਬਾਅਦ ਵਾਪਸੀ ਕਰਨ ਵਾਲੇ ਖਿਡਾਰੀ ਬਣ ਜਾਣਗੇ। ਫ਼ਿਲਹਾਲ ਇਹ ਰਿਕਾਰਡ ਪਾਰਥਿਵ ਪਟੇਲ ਦੇ ਕੋਲ ਹੈ। ਉਨ੍ਹਾਂ ਨੇ ਟੀਮ ਦੇ 83 ਟੈਸਟ ਮੈਚ ਖੇਡਣ ਤੋਂ ਬਾਅਦ ਵਾਪਸੀ ਕੀਤੀ ਸੀ। ਕਾਰਤਿਕ ਨੇ 2007 ਵਿਚ ਇੰਗਲੈਂਡ ਦੇ ਵਿਰੁਧ ਟੈਸਟ ਮੈਚ ਖੇਡਿਆ ਸੀ। ਉਸ ਦੌਰਾਨ ਉਨ੍ਹਾਂ ਨੇ 3 ਅਰਧ-ਸੈਂਕੜਾ ਲਗਾਏ ਸਨ। ਲਾਰਡਸ ਵਿਚ 60, ਨਾਟਿੰਘਮ ਵਿਚ 77 ਅਤੇ ਉਵਲ ਵਿਚ 91 ਰਨ ਦੀ ਪਾਰੀ ਖੇਡੀ ਸੀ।