
ਇੰਗਲਿਸ਼ ਖੱਬੇ ਹੱਥ ਦੇ ਯੁਵਾ ਗੇਂਦਬਾਜ ਸੈਮ ਕੁਰੇਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀਆਂ ਖਿਡਾਰੀਆਂ ਲਈ
ਬਰਮਿੰਘਮ: ਇੰਗਲਿਸ਼ ਖੱਬੇ ਹੱਥ ਦੇ ਯੁਵਾ ਗੇਂਦਬਾਜ ਸੈਮ ਕੁਰੇਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀਆਂ ਖਿਡਾਰੀਆਂ ਲਈ ਵੱਡੀ ਦਹਸ਼ਤ ਸਾਬਤ ਹੋਏ। ਇਸ ਜਵਾਨ ਗੇਂਦਬਾਜ ਨੇ ਆਪਣੀ ਬੇਹਤਰੀਨ ਗੇਂਦਬਾਜੀ ਨਾਲ ਭਾਰਤੀ ਸਿਖਰ ਕਰਮ ਨੂੰ ਤਹਸ - ਨਹਸ ਕਰਦੇ ਹੋਏ ਰਿਕਾਰਡ ਵਿਸ਼ੇਸ਼ ਆਪਣੇ ਖ਼ਾਤੇ ਵਿਚ ਜਮਾਂ ਕਰ ਲਿਆ।
sam curran ਤੁਹਾਨੂੰ ਦਸ ਦੇਈਏ ਕੇ ਭਾਰਤੀ ਬੱਲੇਬਾਜ਼ਾਂ ਨੇ ਜਦੋ ਪਹਿਲੇ ਵਿਕੇਟ ਲਈ ਪੰਜਾਹ ਰਣ ਜੋੜੇ, ਤਾਂ ਲਗਾ ਕਿ ਭਾਰਤ ਅੰਗਰੇਜਾਂ ਨੂੰ ਕਰਾਰਾ ਜਵਾਬ ਦੇਣ ਜਾ ਰਿਹਾ ਹੈ ,ਪਰ 14ਵੇਂ ਓਵਰ ਵਿੱਚ ਕੁਰੇਨ ਨੇ ਮੁਰਲੀ ਵਿਜੈ ਨੂੰ ਕੀ ਆਊਟ ਕੀਤਾ ਕਿ ਇੱਕ ਦੇ ਬਾਅਦ ਇਕ ਝਟਕੇ ਦੇ ਕੇ ਕੁਰੇਨ ਨੇ ਚਾਰ ਵਿਕੇਟ ਲੈ ਕੇ ਖਾਸ ਰਿਕਾਰਡ ਆਪਣੇ ਖ਼ਾਤੇ ਵਿੱਚ ਜਮਾਂ ਕਰ ਲਿਆ।
sam curranਇਸੇ ਮੈਚ ਹੀ ਭਾਰਤੀ ਕਪਤਾਨ ਨੇ ਇਕ ਰਿਕਾਰਡ ਆਪਣੇ ਨਾਮ ਕੀਤਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਖਿਲਾਫ ਇੱਕ ਹਜਾਰ ਰਣ ਪੂਰੇ ਕੀਤੇ। ਤੁਹਾਨੂੰ ਦਸ ਦੇਈਏ ਕੇ ਕੋਹਲੀ ਅਜਿਹਾ ਕਰਣ ਵਾਲੇ 13ਵੇਂ ਭਾਰਤੀ ਬੱਲੇਬਾਜ ਬਣੇ ਗਏ। ਨਾਲ ਹੀ ਹਾਰਦਿਕ ਪੰਡਿਆ ਨੂੰ ਆਉਟ ਕਰਦੇ ਹੋਏ ਸਟੋਕਸ ਨੇ ਟੈਸਟ ਕ੍ਰਿਕੇਟ ਵਿੱਚ ਆਪਣਾ 100ਵਾਂ ਵਿਕੇਟ ਲਿਆ। ਅਤੇ ਉਹ ਢਾਈ ਹਜਾਰ ਰਣ ਅਤੇ 100 ਵਿਕੇਟ ਦਾ ਲੈਣ ਵਾਲੇ ਇੰਗਲੈਂਡ ਦੇ ਪੰਜਵੇਂ ਖਿਡਾਰੀ ਬਣ ਗਏ।
virat kohli ਤੁਹਾਨੂੰ ਦਸ ਦੇਈਏ ਕੇ ਸਟੋਕਸ ਤੋਂਪਹਿਲਾਂ ਟੋਨੀ ਗਰੇਗ , ਇਯਾਨ ਬਾਥਮ , ਐਡਰਿਊ ਫਲਿੰਟਾਫ ਅਤੇ ਸਟੂਅਰਟ ਬਰਾਡ ਹੀ ਇਸ ਕਾਰਨਾਮੇ ਨੂੰ ਅੰਜਾਮ ਦੇ ਸਕੇ ਹਨ। ਜੇ ਗਲੱਲ ਕਰੀਏ ਕੁਰੈਨ ਦੀ ਤਾ ਇਸ ਯੁਵਾ ਗੇਂਦਬਾਜ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਦੇ ਨਾਲ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਗੇਂਦਬਾਜ ਨੇ ਭਾਰਤੀ ਟੀਮ ਦੇ ਸਤੰਭ ਕਹਿਲਾਉਣ ਵਾਲੇ ਬੱਲੇਬਾਜ਼ਾਂ ਨੂੰ ਆਊਟ ਕਰ ਆਪਣੇ ਨਾਮ ਇਕ ਨਵੇਕਲਾ ਰਿਕਾਰਡ ਦਰਜ਼ ਕਰਵਾ ਦਿਤਾ ਹੈ।
sam curranਕਿਹਾ ਜ ਰਿਹਾ ਹੈ ਕੇ ਇਸ ਯੁਵਾ ਗੇਂਦਬਾਜ਼ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਕਾਫੀ ਪ੍ਰਸ਼ੰਸਕ ਆਪਣੇ ਖੇਮੇ `ਚ ਕਰ ਲੈ ਹਨ। ਨਾਲ ਹੀ ਤੁਹਾਨੂੰ ਦਸ ਦੇਈਏ ਕੇ ਇੰਗਲੈਂਡ ਦੇ ਸਭ ਤੋਂ ਜਵਾਨ ਗੇਂਦਬਾਜ ਮਹਿਜ਼ 20 ਸਾਲ ਅਤੇ 60 ਦਿਨ ਦਾ ਹੀ ਹੈ। ਦਸਿਆ ਜਾ ਰਿਹਾ ਹੈ ਕੇ ਕੁਰੇਨ ਤੋਂ ਪਹਿਲਾਂ ਇਹ ਕਾਰਨਾਮਾ ਬਿਲ ਵੋਸ ਨੇ ਕੀਤਾ ਸੀ।ਉਸ ਸਮੇਂ ਬਿਲ ਵੋਸ ਦੀ ਉਮਰ 20 ਸਾਲ 170 ਦਿਨ ਸੀ। ਤਦ ਉਨ੍ਹਾਂ ਨੇ 79 ਰਣ ਦੇ ਕੇ ਚਾਰ ਵਿਕੇਟ ਚਟਕਾਏ ਸਨ। ਇਹ ਕਾਰਨਾਮਾ ਉਹਨਾਂ ਨੇ 1930 `ਚ ਕੀਤਾ ਸੀ।