ਆਸਟ੍ਰੇਲੀਆਈ ਬੱਲੇਬਾਜ ਨੇ ਕੀਤੀ ਉਲਟ ਪਾਸਿਓ ਬੱਲੇਬਾਜੀ, ਦੇਖ ਹੋ ਜਾਵੋਗੇ ਹੈਰਾਨ
Published : Nov 3, 2018, 10:16 am IST
Updated : Nov 3, 2018, 10:16 am IST
SHARE ARTICLE
George Bailey
George Bailey

ਕ੍ਰਿਕਟ ਦੇ ਤੇਜ਼ੀ ਤੋਂ ਬਦਲਾਅ ਰੂਪ ਵਿਚ ਕਈਂ ਬੱਲੇਬਾਜ ਅਜਿਹੇ ਸ਼ਾਟ ਲਗਾਉਣ ਲੱਗੇ ਹਨ, ਜਿਨ੍ਹਾਂ ਨੂੰ ਤੁਸੀਂ ਦੇਖ ਤੁਸੀਂ ਹੈਰਾਨ ਹੋ...

ਨਵੀਂ ਦਿੱਲੀ (ਪੀਟੀਆਈ) : ਕ੍ਰਿਕਟ ਦੇ ਤੇਜ਼ੀ ਤੋਂ ਬਦਲਾਅ ਰੂਪ ਵਿਚ ਕਈਂ ਬੱਲੇਬਾਜ ਅਜਿਹੇ ਸ਼ਾਟ ਲਗਾਉਣ ਲੱਗੇ ਹਨ, ਜਿਨ੍ਹਾਂ ਨੂੰ ਤੁਸੀਂ ਦੇਖ ਤੁਸੀਂ ਹੈਰਾਨ ਹੋ ਜਵੋਗੇ। ਆਸਟ੍ਰੇਲੀਆ ਦੌਰੇ ਉਤੇ ਗਈ ਦੱਖਣੀ ਅਫ਼ਰੀਕਾ ਦੀ ਟੀਮ ਦੇ ਖ਼ਿਲਾਫ਼ ਕੰਗਾਰੂ ਬੱਲੇਬਾਜ ਜਾਰਜ ਬੈਲੀ ਨੇ ਬਹੁਤ ਹੀ ਵੱਖਰੇ ਢੰਗ ਨਾਲ ਬੱਲੇਬਾਜੀ ਕੀਤੀ ਹੈ। ਉਨ੍ਹਾਂ ਨੇ ਲੂੰਗੀ ਸਾਨੀ ਏਗੰਡੀ ਦੇ ਇਕ ਓਵਰ ਵਿਚ ਇਹ ਬੱਲੇਬਾਜੀ ਕੀਤੀ, ਉਹਨਾਂ ਦਾ ਇਹ ਅੰਦਾਜ਼ ਦੇਖ ਕੇ ਅਫ਼ਰੀਕੀ ਟੀਮ ਦੇ ਖਿਡਾਰੀ ਵੀ ਹੱਸਣ ਤੋਂ ਨਹੀਂ ਰਹਿ ਪਾਏ। ਅਸਲੀਅਤ ‘ਚ ਦੱਖਣੀ ਅਫ਼ਰੀਕਾ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਲੇਵਨ ਤੋਂ ਸੀ।

George BaileyGeorge Bailey

ਪਹਿਲੇ ਖੇਡਦੇ ਹੋਏ ਅਫ਼ਰੀਕਾ ਦੀ ਟੀਮ ਨੇ 173 ਰਨ ਬਣਾ ਦਿਤੇ ਸੀ। ਇਸ ਦੇ ਜਵਾਬ ਵਿਚ ਜਦੋਂ ਕੰਗਾਰੂ ਟੀਮ ਉੱਤਰੀ ਤਾਂ ਲੁੰਗੀ ਏਗੰਡੀ ਦੇ 10ਵੇਂ ਓਵਰ ਵਿਚ ਟੀਮ ਦੇ ਕਪਤਾਨ ਜਾਰਜ ਬੈਲੀ ਨੇ ਅਪਣੀ ਬੱਲੇਬਾਜੀ ਦਾ ਅਜਿਹਾ ਅੰਦਾਜ਼ ਦਿਖਾਇਆ  ਕਿ ਉਹਨਾਂ ਦੀ ਬੱਲੇਬਾਜੀ ਦੇਖ ਕੇ ਅਫ਼ਰੀਕਾ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਵੀ ਹੱਸਣ ਲੱਗੇ। 174 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੰਗਾਰੂ ਟੀਮ ਨੇ ਇਹ ਮੁਕਾਬਲਾ 4 ਵਿਕਟ ਨਾਲ ਜਿੱਤ ਲਿਆ। ਸਭ ਤੋਂ ਜ਼ਿਆਦਾ ਰਨ ਵੀ ਜਾਰਜ ਬੈਲੀ ਨੇ ਹੀ ਬਣਾਏ। ਪਰ ਉਹਨਾਂ ਦੀ ਬੱਲੇਬਾਜੀ ਦਾ ਅੰਦਾਜ਼ ਇਸ ਮੈਚ ਵਿਚ ਚਰਚਾ ਦਾ ਕੇਂਦਰ ਬਣ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਅਤੇ ਅਫ਼ਰੀਕਾ ਦੇ ਵਿੱਚ ਵਨ-ਡੇ ਸੀਰੀਜ਼ 4 ਨਵੰਬਰ ਤੋਂ ਸ਼ੁਰੂ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement