
ਨੀਦਰਲੈਂਡ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 46.2 ਓਵਰਾਂ ’ਚ 179 ਦੌੜਾਂ ਬਣਾਈਆਂ।
Cricket World Cup: ਅੱਜ ਅਫ਼ਗ਼ਾਨਿਸਤਾਨ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਮੁਕਾਬਲੇ ’ਚ ਅਫ਼ਗ਼ਾਨਿਸਤਾਨ ਨੇ 7 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ ਹੈ। ਨੀਦਰਲੈਂਡ ਦੀ ਟੀਮ ਵਲੋਂ ਦਿਤੇ ਗਏ 180 ਦੌੜਾਂ ਦੇ ਟੀਚਾ ਅਫ਼ਗ਼ਾਨਿਸਤਾਨ ਟੀਮ ਨੇ ਸਿਰਫ਼ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 ਦਾ 34ਵਾਂ ਮੈਚ ਅੱਜ ਨੀਦਰਲੈਂਡ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਲਖਨਊ ਦੇ ਇਕਾਨਾ ਸਟੇਡੀਅਮ ਵਿਖੇ ਖੇਡਿਆ ਗਿਆ। ਨੀਦਰਲੈਂਡ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 46.2 ਓਵਰਾਂ ’ਚ 179 ਦੌੜਾਂ ਬਣਾਈਆਂ। ਨੀਦਰਲੈਂਡ ਦੇ ਸਾਈਬਰੈਂਡ ਐਂਗਲਬਰੈਟ ਨੇ 58 ਤੇ ਓ ਦਾਉਦ ਨੇ 42 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਕੁੱਝ ਜ਼ਿਆਦਾ ਨਹੀਂ ਕਰ ਸਕਿਆ।
ਅਫ਼ਗ਼ਾਨਿਸਤਾਨ ਵਲੋਂ ਮੁਹੰਮਦ ਨਬੀ ਨੇ 9.3 ਓਵਰਾਂ ’ਚ ਸੱਭ ਤੋਂ ਵੱਧ 3 ਵਿਕਟਾਂ ਲਈਆਂ ਤੇ ਨੂਰ ਅਹਿਮਦ ਨੇ 9 ਓਵਰਾਂ ’ਚ 31 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਨੀਦਰਲੈਂਡ ਦੇ 4 ਬੱਲੇਬਾਜ਼ ਰਨ ਆਊਟ ਹੋਏ। ਇਸ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗ਼ਾਨਿਸਤਾਨ ਦੀ ਟੀਮ ਦੇ ਓਪਨਰ ਰਹਿਮਾਨੁੱਲਾ ਗੁਰਬਾਜ਼ 10 ਦੌੜਾਂ ਬਣਾ ਕੇ ਲੋਗਨ ਵਾਨ ਵਿਕ ਦੀ ਗੇਂਦ ’ਤੇ ਵਿਕਟ ਪਿਛੇ ਕੈਚ ਆਉਟ ਹੋ ਗਿਆ। ਇਸ ਤੋੋਂ ਬਾਅਦ ਇਬਰਾਹਿਮ ਜ਼ਾਦਰਾਨ ਵੀ 20 ਦੌੜਾਂ ਬਣਾ ਕੇ ਵੈਨ ਡਰ ਮਰਵੀ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਰਹਿਮਤ ਸ਼ਾਹ 52 ਦੌੜਾਂ ਬਣਾ ਕੇ ਆਊਟ ਹੋਇਆ ਤੇ ਕਪਤਾਨ ਸ਼ਹੀਦੀ ਨੇ ਨਾਬਾਦ 56 ਦੌੜਾਂ ਬਣਾਈਆਂ ਤੇ ਅੰਤ ਜਿੱਤ ਹਾਸਲ ਕੀਤੀ।