
ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਭਾਰਤ ਵਿਚ ਹੋਣ ਵਾਲੇ ਮਹਿਲਾ ਫੀਫਾ ਅੰਡਰ-17 ਮਹਿਲਾ ਟੂਰਾਂਮੈਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ
ਨਵੀਂ ਦਿੱਲੀ : ਕਰੋਨਾ ਵਾਇਸ ਦੇ ਕਾਰਨ ਜਿਥੇ ਵੱਖ-ਵੱਖ ਦੇਸ਼ਾਂ ਵਿਚ ਲੌਕਡਾਊਨ ਕੀਤਾ ਹੋਇਆ ਹੈ ਉਥੇ ਹੀ ਇਸ ਵਾਇਰਸ ਦੇ ਪ੍ਰਭਾਵ ਕਾਰਨ ਭਾਰਤ ਵਿਚ ਹੋਣ ਵਾਲੇ ਮਹਿਲਾ ਫੀਫਾ ਅੰਡਰ-17 ਮਹਿਲਾ ਟੂਰਾਂਮੈਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੱਈਏ ਕਿ ਟੂਰਨਾਂਮੈਟ ਭਾਰਤ ਵਿਚ 2 ਤੋਂ ਲੈ ਕੇ 21 ਨਵੰਬਰ ਤੱਕ ਖੇਡਿਆ ਜਾਣਾ ਸੀ
FIFA
ਪਰ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆ ਹਾਲੇ ਇਸ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਹੈ ਅਤੇ ਫੀਫਾ-ਕਾਨਫੈਡਰੇਸ਼ਨਾਂ ਗਰੁੱਪ ਦੇ ਇਸ ਨਿਰਣੇ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਲਈ ਨਵੀਂ ਤਾਰੀਖ਼ਾਂ ਕੁਝ ਸਮੇਂ ਬਾਅਦ ਅਨਾਂਊਸ ਕਰਨਗੇ। ਭਾਵੇਂ ਕਿ ਟੂਰਨਾਂਮੈਂਟ ਵਿਚ ਹਾਲੇ ਕਾਫੀ ਮਹੀਨੇ ਬਾਕੀ ਹਨ ਪਰ ਪੂਰੇ ਸੰਸਾਰ ਵਿਚ ਚੱਲ ਰਹੇ ਇਸ ਕਰੋਨਾ ਸੰਕਟ ਦੇ ਕਾਰਨ ਕੁਝ ਹੀ ਕੁਆਲੀਫਾਈ ਈਵੈਂਟਸ ਕਰਵਾਏ ਗਏ ਹਨ।
Fifa World Cup
ਜ਼ਿਕਰਯੋਗ ਹੈ ਕਿ ਫੀਫਾ-17 ਮਹਿਲਾ ਟੂਰਨਾਂਮੈਂਨਟ 2 ਤੋਂ ਲੈ ਕੇ 21 ਨਵੰਬਰ ਤੱਕ ਦੇਸ਼ ਦੇ ਪੰਜ ਸ਼ਹਿਰਾਂ ਕੋਲਕੱਤਾ, ਭੁਵਨੇਸ਼ਵਰ, ਗੋਹਾਟੀ, ਅਹਿਮਦਾਬਾਦ ਅਤੇ ਨਵੀਂ ਮੁਬੰਈ ਵਿਚ ਆਜੋਜਿਤ ਹੋਣਾ ਸੀ । ਇਸ ਟੂਰਨਾਂਮੈਨਟ ਵਿਚ 16 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲੈਣਾ ਸੀ ਜਿਸ ਵਿਚ ਮੇਜੁਬਾਨ ਟੀਮ ਭਾਰਤ ਪਹਿਲਾ ਹੀ ਕੁਆਲੀਫਾਈ ਕਰ ਚੁੱਕੀ ਸੀ।
FIFA President
ਇਸ ਤੋਂ ਇਲਾਵਾ ਸਭ ਤੋਂ ਖਾਸ ਗੱਲ ਤਾਂ ਇਹ ਸੀ ਕਿ ਭਾਰਤ ਵਿਚ ਪਹਿਲੀ ਵਾਰ ਮਹਿਲਾ ਅੰਡਰ-17 ਟੂਰਨਾਂਮੈਂਟ ਆਜੋਜਿਤ ਹੋਣਾ ਸੀ । ਦੱਸ ਦੱਈਏ ਕਿ ਹੁਣ ਤੱਕ ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਕਾਰਨ 59,201 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8,29,694 ਦੇ ਕਰੀਬ ਲੋਕਾਂ ਹੁਣ ਤੱਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
FIFA World Cup
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।