ਫ਼ੀਫ਼ਾ ਵਿਸ਼ਵ ਕੱਪ : 44 ਸਾਲ ਬਾਅਦ ਟੇਲਸਟਰ ਗੇਂਦ ਦੀ ਵਾਪਸੀ, ਪਾਕਿਸਤਾਨ ਵਿਚ ਬਣੀ ਇਹ ਗੇਂਦ
Published : Jun 4, 2018, 1:16 pm IST
Updated : Jun 4, 2018, 3:59 pm IST
SHARE ARTICLE
Telstar ball
Telstar ball

ਰੂਸ 'ਚ 14 ਜੂਨ ਤੋਂ 21ਵੇਂ ਫ਼ੁਟਬਾਲ ਵਿਸ਼ਵਕਪ ਦੀ ਸ਼ੁਰੂਆਤ ਹੋ ਜਾਵੇਗੀ। 32 ਦੇਸ਼ਾਂ ਦੇ ਖਿਡਾਰੀ 12 ਸਟੇਡਿਅਮ ਵਿਚ ਟੂਰਨਾਮੈਂਟ ਜਿੱਤਣ ਲਈ ਮੈਦਾਨ 'ਤੇ ਉਤਰਣਗੇ....

ਨਵੀਂ ਦਿੱਲੀ : ਰੂਸ 'ਚ 14 ਜੂਨ ਤੋਂ 21ਵੇਂ ਫ਼ੁਟਬਾਲ ਵਿਸ਼ਵਕਪ ਦੀ ਸ਼ੁਰੂਆਤ ਹੋ ਜਾਵੇਗੀ। 32 ਦੇਸ਼ਾਂ ਦੇ ਖਿਡਾਰੀ 12 ਸਟੇਡਿਅਮ ਵਿਚ ਟੂਰਨਾਮੈਂਟ ਜਿੱਤਣ ਲਈ ਮੈਦਾਨ 'ਤੇ ਉਤਰਣਗੇ। ਹਰ ਵਾਰ ਵਿਸ਼ਵਕਪ ਤੋਂ ਪਹਿਲਾਂ ਮੈਚਾਂ ਦੌਰਾਨ ਇਸਤੇਮਾਲ 'ਚ ਲਿਆਈ ਜਾਣ ਵਾਲੀ ਗੇਂਦ ਦੀਆਂ ਚਰਚਾਵਾਂ ਤੇਜ਼ ਹੋ ਜਾਂਦੀਆਂ ਹਨ। ਵਿਸ਼ਵਕਪ ਗੇਂਦ ਦੇ ਡਿਜ਼ਾਇਨ 'ਚ ਸਮੇਂ ਦੇ ਨਾਲ - ਨਾਲ ਬਹੁਤ ਬਦਲਾਅ ਹੋਇਆ।

FIFA World Cup TrophyFIFA World Cup Trophy 2010 'ਚ ਦੱਖਣ ਅਫ਼ਰੀਕਾ ਵਿਚ ਜਾਬੁਲਾਨੀ ਤਾਂ 2014 'ਚ ਬ੍ਰਾਜ਼ੀਲ ਵਿਚ ਬਰਾਜ਼ੂਕਾ ਗੇਂਦ ਫ਼ੁਟਬਾਲ ਮਾਹਰਾਂ 'ਚ ਚਰਚਾ ਵਿਚ ਰਹੀ। ਉਥੇ ਹੀ, ਇਸ ਵਾਰ 1970 ਅਤੇ 1974 ਵਿਸ਼ਵਕਪ 'ਚ ਇਸਤੇਮਾਲ ਕੀਤੇ ਗਏ ਟੇਲਸਟਰ ਬਾਲ ਦੀ ਵਾਪਸੀ ਹੋਈ ਹੈ। ਇਸ 'ਚ 32 ਜੀ ਜਗ੍ਹਾ 6 ਪੈਨਲ ਹੋਣਗੇ। ਸੱਭ ਤੋਂ ਖ਼ਾਸ ਗੱਲ ਤਾਂ ਇਹ ਹੈ ਕਿ ਇਸ ਵਿਚ ਚਿਪ ਲਗਾਈ ਗਈ ਹੈ। ਇਸ ਦੇ ਜ਼ਰੀਏ ਗੇਂਦ ਨੂੰ ਸਮਾਰਟਫ਼ੋਨ ਨਾਲ ਜੋੜ ਕੇ ਖੇਡ ਨਾਲ ਜੁਡ਼ੇ ਕਈ ਅਹਿਮ ਸਟੈਟ ਹਾਸਲ ਕੀਤੇ ਜਾ ਸਕਦੇ ਹਨ। 

FIFA World Cup TrophyFIFA World Cup Trophyਇਹ ਗੇਂਦ ਆਮ ਲੋਕਾਂ ਅਤੇ ਖਿਡਾਰੀਆਂ ਦੇ ਖ਼ਰੀਦਣ ਲਈ ਉਪਲਬਧ ਹੈ। ਇਸ ਨੂੰ ਪਾਕਿਸਤਾਨ ਵਿਚ ਬਣਾਇਆ ਗਿਆ ਹੈ। ਟੇਲਸਟਰ-18 ਦੀ ਵਰਤੋਂ ਰੂਸ 'ਚ ਵਰਲਡਕਪ ਮੈਚਾਂ ਦੌਰਾਨ ਕੀਤਾ ਜਾਵੇਗਾ। 1970 ਟੇਲਸਟਰ ਗੇਂਦ ਦੀ ਤਰ੍ਹਾਂ ਹੀ ਇਸ ਦਾ ਡਿਜ਼ਾਇਨ ਕੀਤਾ ਗਿਆ ਹੈ। ਗੇਂਦ 'ਚ ਸਿਰਫ਼ ਛੇ ਪੈਨਲ ਤਹਿਆਂ ਹਨ ਜਦਕਿ ਪੁਰਾਣੇ ਟੇਲਸਟਰ ਵਿਚ 32 ਪੈਨਲ ਤਹਿਆਂ ਇਕੱਠੀਆਂ ਸਨ। ਇਸ ਵਾਰ ਇਸ ਦੀ ਤਹਿਆਂ ਨੂੰ ਵੀ 3ਡੀ ਡਿਜ਼ਾਇਨ ਵਿਚ ਬਣਾਇਆ ਗਿਆ ਹੈ। ਟੇਲਸਟਰ-18 ਵਿਚ ਐਨਐਫ਼ਸੀ ਮਾਈਕ੍ਰੋਚਿਪ ਲਗਿਆ ਹੋਇਆ ਹੈ।

Ball TestingBall Testing

 ਇਸ ਨਾਲ ਐਡਿਡਾਸ ਕੰਪਨੀ ਦੇ ਖ਼ਪਤਕਾਰ ਮੋਬਾਇਲ ਨੂੰ ਸਿੱਧੇ ਗੇਂਦ ਨਾਲ ਜੋੜ ਸਕਦੇ ਹਨ, ਜੋਕਿ ਉਨ੍ਹਾਂ ਨੂੰ ਪੈਰ ਤੋਂ ਲੱਗੇ ਸ਼ਾਟ ਅਤੇ ਹੈਡਰ ਸਮੇਤ ਹੋਰ ਜਾਣਕਾਰੀਆਂ ਦੇਵੇਗਾ। 1994 ਵਿਚ ਅਮਰੀਕਾ 'ਚ ਹੋਏ ਵਿਸ਼ਵਕਪ ਤੋਂ ਬਾਅਦ ਪਹਿਲੀ ਵਾਰ ਗੇਂਦ ਸਿਰਫ਼ ਕਾਲੇ ਅਤੇ ਚਿੱਟੇ ਰੰਗ ਵਿਚ ਹੋਵੇਗਾ। ਗੇਂਦ ਵਿਚ ਛੇ ਪੈਨਲ ਵਾਲ ਹੋਣ ਨਾਲ ਉਸ ਦੀ ਫ਼ਲਾਇਟ ਸਥਿਰਤਾ ਵੱਧ ਜਾਵੇਗੀ।  ਮੰਨਿਆ ਇਹ ਵੀ ਜਾ ਰਿਹਾ ਹੈ ਕਿ 3ਡੀ ਤਹਿਆਂ ਹੋਣ ਕਾਰਨ ਗੇਂਦ ਨੂੰ ਕਾਬੂ ਕਰਨਾ ਅਸਾਨ ਹੋਵੇਗਾ।

ball testing in Russiaball testing in Russiaਕਾਲੇ ਅਤੇ ਚਿੱਟੇ ਰੰਗ ਕਾਰਨ ਗੇਂਦ ਟੀਵੀ 'ਤੇ ਸਾਫ਼ - ਸਾਫ਼ ਦਿਖੇਗੀ ਅਤੇ ਦਰਸ਼ਕਾਂ ਦੀਆਂ ਅੱਖਾਂ ਨੂੰ ਰਾਹਤ ਦੇਵੇਗੀ। ਟੇਲਸਟਰ-18 ਕਿਕ ਲੱਗਣ ਤੋਂ ਬਾਅਦ ਹਵਾ ਵਿਚ ਕਾਫ਼ੀ ਦੇਰ ਤਕ ਲਹਰਾਵੇਗੀ, ਜਿਸ ਨਾਲ ਇਸ ਦੀ ਰਫ਼ਤਾਰ ਨੂੰ ਪਰਖ਼ਣਾ ਆਸਾਨ ਨਹੀਂ ਹੋਵੇਗਾ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement