1867 ’ਚ ਭਾਰਤ ਦੇ ਜੰਗਲਾਂ ’ਚੋਂ ਕੀਤਾ ਸੀ ਰੈਸਕਿਊ
ਸ਼ਾਹ : ਤੁਸੀਂ ਸਾਰਿਆਂ ਨੇ ਮਸ਼ਹੂਰ ਕਾਰਟੂਨ ਸੀਰੀਅਲ ‘ਜੰਗਲ ਬੁੱਕ’ ਤਾਂ ਦੇਖਿਆ ਹੀ ਹੋਵੇਗੀ, ਜਿਸ ਵਿਚ ਇਕ ਬੱਚਾ ਜੰਗਲ ਵਿਚ ਜੰਗਲ ਵਿਚ ਗੁਆਚ ਜਾਂਦੈ ਅਤੇ ਉਸ ਦਾ ਪਾਲਣ ਪੋਸ਼ਣ ਬਘਿਆੜਾਂ ਵੱਲੋਂ ਕੀਤਾ ਜਾਂਦੈ,, ਇਸ ਕਾਰਟੂਨ ਸੀਰੀਅਲ ਵਿਚ ਤਾਂ ਭਾਵੇਂ ਮੋਗਲੀ ਨੂੰ ਜੰਗਲ ਵਿਚ ਨੱਚਦੇ ਟੱਪਦੇ ਅਤੇ ਕਾਫ਼ੀ ਖ਼ੁਸ਼ ਦਿਖਾਇਆ ਗਿਆ ਏ,, ਪਰ ਕੀ ਤੁਸੀਂ ਅਸਲੀ ਮੋਗ਼ਲੀ ਬਾਰੇ ਜਾਣਦੇ ਹੋ,, ਜੋ ਇਸ ਮੋਗਲੀ ਵਰਗਾ ਬਿਲਕੁਲ ਵੀ ਨਹੀਂ ਸੀ ਕਿਉਂਕਿ ਉਸ ਨੇ ਆਪਣੇ ਆਖ਼ਰੀ ਸਾਹ ਤੱਕ ਇਕ ਸ਼ਬਦ ਵੀ ਬੋਲ ਕੇ ਨਹੀਂ ਦੇਖਿਆ ਸੀ,, ਉਹ ਬਹੁਤ ਜ਼ਿਆਦਾ ਗੰਭੀਰ ਸੀ ਅਤੇ ਬਘਿਆੜਾਂ ਵਾਂਗ ਗੁਰਰਾਉਂਦਾ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਸੀ ਅਸਲੀ ਮੋਗ਼ਲੀ ਅਤੇ ਕੀ ਐ ਉਸ ਦੀ ਪੂਰੀ ਕਹਾਣੀ?
ਭਾਰਤੀ ਜੰਗਲਾਂ ਦੀਆਂ ਗਹਿਰਾਈਆਂ ਵਿਚ ਇਕ ਅਜਿਹੀ ਕਹਾਣੀ ਛੁਪੀ ਹੋਈ ਐ, ਜਿਸ ਨੇ ਪੀੜ੍ਹੀਆਂ ਤੋਂ ਲੋਕਾਂ ਦੀਆਂ ਕਲਪਨਾਵਾਂ ਨੂੰ ਸੁਰਜੀਤ ਕਰਨ ਦਾ ਕੰਮ ਕੀਤਾ,, ਯਾਨੀ ਕਿ ਜੋ ਕਹਾਣੀ ਅਸੀਂ ਅੱਜ ਮਸ਼ਹੂਰ ਕਾਰਟੂਨ ਸੀਰੀਅਲ ‘ਜੰਗਲ ਬੁੱਕ’ ਦੇ ਵਿਚ ਮੋਗ਼ਲੀ ਦੀ ਦੇਖਦੇ ਆਂ,,ਉਹ ਕਹਾਣੀ ਸੱਚ ਐ,, ਹਾਲਾਂਕਿ ਉਸ ਵਿਚ ਕਾਫ਼ੀ ਕੁੱਝ ਵੱਖਰਾ ਜ਼ਰੂਰ ਐ। ਜੀ ਹਾਂ,, ਇਹ ਕਹਾਣੀ ਐ ਦੀਨਾ ਸਨਿਚਰ ਦੀ ਜੋ ਮੋਗ਼ਲੀ ਦੇ ਵਾਂਗ ਹੀ ਜੰਗਲ ਵਿਚ ਬਘਿਆੜਾਂ ਦੇ ਨਾਲ ਰਹਿੰਦਾ ਸੀ,,ਉਨ੍ਹਾਂ ਦੀ ਤੁਰਦਾ, ਉਨ੍ਹਾਂ ਦੀ ਤਰ੍ਹਾਂ ਗੁਰਰਾਉਂਦਾ ਅਤੇ ਉਨ੍ਹਾਂ ਦੇ ਵਾਂਗ ਹੀ ਮਾਸ ਖਾਂਦਾ ਸੀ।

ਦੀਨਾ ਸਨਿਚਰ ਦੀ ਕਹਾਣੀ ਸੰਨ 1867 ਵਿਚ ਭਾਰਤੀ ਜੰਗਲਾਂ ਦੇ ਵਿਚਕਾਰ ਤੋਂ ਸ਼ੁਰੂ ਹੁੰਦੀ ਐ, ਜਿੱਥੇ ਕੁੱਝ ਯਾਤਰੀਆਂ ਨੂੰ ਉਸ ਦੀ ਹੋਂਦ ਬਾਰੇ ਪਤਾ ਚੱਲਿਆ। ਜਿਵੇਂ ਹੀ ਉਸ ਦੀ ਖੋਜ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਬਘਿਆੜਾਂ ਦੇ ਝੁੰਡ ਵਿਚ ਪਾਇਆ ਗਿਆ,, ਦੀਨਾ ਸਨਿਚਰ ਦਾ ਰੰਗ ਰੂਪ ਅਤੇ ਚਾਲ ਅਜਿਹੀ ਹੋ ਚੁੱਕੀ ਸੀ ਜੋ ਕਿਸੇ ਨੇ ਪਹਿਲਾਂ ਕਦੇ ਨਹੀਂ ਸੀ ਦੇਖੀ। ਉਲਝੇ ਬਿਖਰੇ ਵਾਲ, ਬੇਹੱਦ ਪਤਲਾ ਸਰੀਰ,,ਉਸ ਨੂੰ ਸਿਰਫ਼ ਸਰੀਰਕ ਤੌਰ ’ਤੇ ਵੱਖ ਨਹੀਂ ਸੀ ਬਣਾਉਂਦਾ, ਬਲਕਿ ਉਸ ਦੀਆਂ ਹਰਕਤਾਂ ਬਹੁਤ ਅਜ਼ੀਬ ਸੀ, ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ।
3
ਇਕ ਜਾਣਕਾਰੀ ਅਨੁਸਾਰ ਜਦੋਂ ਯਾਤਰੀਆਂ ਨੇ ਉਸ ਨੂੰ ਦੇਖਿਆ ਸੀ ਤਾਂ ਉਹ ਮਹਿਜ਼ 6-7 ਸਾਲਾਂ ਦਾ ਸੀ ਅਤੇ ਉਸ ਦੇ ਚਾਰੇ ਪਾਸੇ ਬਘਿਆੜਾਂ ਦਾ ਝੁੰਡ ਖੜ੍ਹਾ ਹੋਇਆ ਸੀ। ਉਹ ਅਗਲੇ ਹੱਥ ਹੇਠਾਂ ਲਗਾ ਕੇ ਬਘਿਆੜਾਂ ਦੀ ਤਰ੍ਹਾਂ ਤੁਰਦਾ। ਕਿਹਾ ਜਾਂਦੈ ਕਿ ਬਘਿਆੜ ਉਸ ਨੂੰ ਆਪਣੀ ਬੱਚਾ ਸਮਝਦੇ ਸੀ। ਜਦੋਂ ਕਾਫ਼ੀ ਸਾਲਾਂ ਬਾਅਦ ਬਚਾਅ ਟੀਮ ਨੇ ਉਸ ਦਾ ਰੈਸਕਿਊ ਕੀਤਾ ਤਾਂ ਉਸ ਨੂੰ ਆਗਰੇ ਦੇ ਇਕ ਅਨਾਥ ਆਸ਼ਰਮ ਵਿਚ ਰੱਖਿਆ ਗਿਆ। ਉਸ ਨੂੰ ਇਕ ਵੀ ਸ਼ਬਦ ਬੋਲਣਾ ਨਹੀਂ ਸੀ ਆਉਂਦਾ,,, ਉਸ ਨੂੰ ਜਦੋਂ ਕਿਹਾ ਜਾਂਦਾ,, ਬੋਲੋ ਪਾਪਾ, ਬੋਲਾ ਮਾਂ,,, ਤਾਂ ਉਸ ਦੇ ਗਲੇ ਵਿਚੋਂ ਕੋਈ ਸ਼ਬਦ ਨਿਕਲਣ ਦੀ ਬਜਾਏ ਸਿਰਫ਼ ਘੁਰਾੜ ਨਿਕਲਦੀ ਸੀ, ਬਘਿਆੜਾਂ ਵਾਂਗ। ਜਦੋਂ ਉਸ ਨੂੰ ਦੋ ਲੱਤਾਂ ’ਤੇ ਸਿੱਧਾ ਚੱਲਣਾ ਸਿਖਾਇਆ ਜਾਂਦਾ ਤਾਂ ਉਹ ਥੋੜ੍ਹੀ ਦੇਰ ਤੁਰ ਕੇ ਡਿੱਗ ਜਾਂਦਾ ਸੀ ਅਤੇ ਫਿਰ ਧਰਤੀ ’ਤੇ ਹੱਥ ਲਗਾ ਕੇ ਤੁਰਨ ਲੱਗ ਜਾਂਦਾ। ਦੀਨਾ ਸਨਿਚਰ ਨੂੰ ਜਦੋਂ ਪੱਕਿਆ ਪਕਾਇਆ ਖਾਣਾ ਦਿੱਤਾ ਗਿਆ ਤਾਂ ਉਸ ਨੇ ਸੁੱਟ ਦਿੱਤਾ,, ਪਰ ਹੱਡੀਆਂ ਨੂੰ ਝੱਟ ਚਬਾ ਗਿਆ। ਕੱਪੜੇ ਪਹਿਨਾਏ ਗਏ ਤਾਂ ਫਾੜ ਕੇ ਪਰਾਂ ਸੁੱਟ ਦਿੱਤੇ। ਉਹ ਰਾਤ ਨੂੰ ਚੰਦ ਵੱਲ ਮੂੰਹ ਕਰਕੇ ਬਘਿਆੜਾਂ ਦੀ ਤਰ੍ਹਾਂ ਚੀਕਦਾ। ਹੋਰ ਤਾਂ ਹੋਰ ਉਸ ਨੇ ਇਸ ਸਿਖਲਾਈ ਦੌਰਾਨ ਇਕ ਵਿਅਕਤੀ ’ਤੇ ਹਮਲਾ ਤੱਕ ਕਰ ਦਿੱਤਾ ਸੀ।

ਇੰਟਰਨੈੱਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਕਿ ਦੀਨਾ ਸਨਿਚਰ ਨੂੰ ਕਈ ਸਾਲਾਂ ਤੱਕ ਸਿਖਾਇਆ ਜਾਂਦਾ ਰਿਹਾ,,, ਪਰ ਉਹ ਚੁੱਪ ਤੇ ਗੰਭੀਰ ਰਹਿੰਦਾ ਸੀ। ਇੰਨੇ ਸਾਲਾਂ ਵਿਚ ਉਹ ਜਿੱਥੇ ਕੱਪੜੇ ਪਹਿਨਣ ਲੱਗ ਪਿਆ ਸੀ, ਉਥੇ ਹੀ ਉਸ ਨੇ ਮਨੁੱਖ ਦੀ ਇਕ ਹੋਰ ਆਦਤ ਅਪਣਾ ਲਈ ਜੋ ਬਹੁਤ ਹੀ ਅਜ਼ੀਬ ਸੀ। ਉਸ ਨੇ ਸਿਗਰੇਟ ਪੀਣੀ ਸਿੱਖ ਲਈ ਸੀ। ਆਖ਼ਰਕਾਰ 30 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਆਖ਼ਰੀ ਸਮੇਂ ਦੌਰਾਨ ਵੀ ਉਹ ਬਘਿਆੜਾਂ ਦੀ ਤਰ੍ਹਾਂ ਘਰਾੜ ਰਿਹਾ ਸੀ, ਜਿਵੇਂ ਆਪਣੇ ਬਘਿਆੜਾਂ ਦੇ ਝੁੰਡ ਨੂੰ ਪੁਕਾਰ ਰਿਹਾ ਹੋਵੇ। ਦੀਨਾ ਸਨਿਚਰ ਦੀ ਇਸ ਕਹਾਣੀ ਨੇ ਹੀ ਅੰਗਰੇਜ਼ੀ ਲੇਖਕ ਰੁਡੀਅਰਡ ਕਿਪÇਲੰਗ ਨੂੰ ‘ਮੋਗ਼ਲੀ’ ਲਿਖਣ ਲਈ ਪ੍ਰੇਰਿਆ,, ਪਰ ਮੋਗ਼ਲੀ ਦੀ ਕਹਾਣੀ ਵਿਚ ਉਸ ਨੇ ਸਿਰਫ਼ ਹਸਦੇ ਖੇਡਦੇ ਬੱਚੇ ਬਾਰੇ ਲਿਖਿਆ ਸੀ,, ਜਦਕਿ ਅਸਲ ਮੋਗ਼ਲੀ ਦੀਨਾ ਸਨਿਚਰ ਨਾ ਕਦੇ ਹੱਸਿਆ ਅਤੇ ਨਾ ਰੋਇਆ, ਉਹ ਸ਼ਾਂਤ ਅਤੇ ਗੰਭੀਰ ਰਹਿੰਦਾ ਸੀ ਅਤੇ ਆਖਰੀ ਸਾਹ ਤੱਕ ਪੂਰਨ ਤੌਰ ’ਤੇ ਮਨੁੱਖ ਨਹੀਂ ਬਣ ਸਕਿਆ।
