
ਇਸ ਨਿਯਮ ਦੇ ਤਹਿਤ ਟੀਮ ਮੈਚ ਵਿਚ ਕਦੇ ਵੀ ਵਿਕਟ ਡਿੱਗਣ ਤੋਂ ਬਾਅਦ ਜਾਂ ਓਵਰ ਖਤਮ ਹੋਣ ਤੋਂ ਬਾਅਦ ਖਿਡਾਰੀ ਨੂੰ ਬਦਲ ਸਕਦੀ ਹੈ।
ਨਵੀਂ ਦਿੱਲੀ : ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੁਨੀਆ ਦੀ ਸਭ ਤੋਂ ਸਫਲ ਕ੍ਰਿਕਟ ਲੀਗਾਂ ਵਿਚ ਸ਼ਾਮਲ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਵਿਚ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ਬੋਰਡ ਲੀਗ ਦੇ ਅਗਲੇ ਸੀਜ਼ਨ ਵਿਚ 'ਪਾਵਰ ਪਲੇਅ' ਦਾ ਨਿਯਮ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਸ ਨਿਯਮ ਦੇ ਤਹਿਤ ਟੀਮ ਮੈਚ ਵਿਚ ਕਦੇ ਵੀ ਵਿਕਟ ਡਿੱਗਣ ਤੋਂ ਬਾਅਦ ਜਾਂ ਓਵਰ ਖਤਮ ਹੋਣ ਤੋਂ ਬਾਅਦ ਖਿਡਾਰੀ ਨੂੰ ਬਦਲ ਸਕਦੀ ਹੈ।
BCCI plans game-changer ‘Power Player’ in IPL: Report
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵਿਚਾਰ ਨੂੰ ਮੰਜ਼ੂਰੀ ਤਾਂ ਮਿਲ ਗਈ ਹੈ ਪਰ ਇਸ 'ਤੇ ਮੰਗਲਵਾਰ ਨੂੰ ਮੁੰਬਈ ਵਿਖੇ ਨਵੇਂ ਬਣੇ ਪ੍ਰਧਾਨ ਸੌਰਵ ਗਾਂਗੁਲੀ ਦੀ ਅਗਵਾਈ ਵਿਚ ਬੀ. ਸੀ. ਸੀ. ਆਈ. ਦੇ ਹੈੱਡਕੁਆਰਟਰ ਵਿਚ ਹੋਣ ਵਾਲੀ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਦੀ ਬੈਠਕ ਵਿਚ ਇਸ 'ਤੇ ਚਰਚਾ ਕੀਤੀ ਜਾਵੇਗੀ।
IPL
ਅਧਿਕਾਰੀ ਨੇ ਕਿਹਾ, ''ਅਸੀਂ ਅਜਿਹੀ ਸਥਿਤੀ 'ਤੇ ਵਿਚਾਰ ਕਰ ਰਹੇ ਹਾਂ ਜਿੱਥੇ ਟੀਮਾਂ ਨੂੰ ਪਲੇਇੰਗ ਇਲੈਵਨ ਦੀ ਬਜਾਏ 15 ਖਿਡਾਰੀਆਂ ਨੂੰ ਚੁਣਨਾ ਹੋਵੇ ਅਤੇ ਇਕ ਖਿਡਾਰੀ ਨੂੰ ਮੈਚ ਦੌਰਾਨ ਕਦੇ ਵੀ ਵਿਕਟ ਡਿੱਗਣ ਤੋਂ ਬਾਅਦ ਜਾਂ ਓਵਰ ਖਤਮ ਹੋਣ ਤੋਂ ਬਾਅਦ ਬਦਲਿਆ ਜਾ ਸਕੇ। ਅਸੀਂ ਇਸ ਨੂੰ ਆਈ.ਪੀ.ਐਲ. ਵਿਚ ਜਾਰੀ ਕਰਨ ਦੀ ਸੋਚ ਰਹੇ ਹਾਂ ਪਰ ਆਗਾਮੀ ਸਈਅੱਦ ਮੁਸਤਾਕ ਅਲੀ ਟ੍ਰਾਫੀ ਵਿਚ ਇਸ ਨਿਯਮ ਨੂੰ ਲਾਗੂ ਕਰਨਾ ਸਹੀ ਹੋਵੇਗਾ।''