
ਵੈਸਟ ਇੰਡੀਜ਼ ਦੇ ਬੱਲੇਬਾਜ ਕ੍ਰਿਸ ਗੇਲ ਨੇ ਆਸਟ੍ਰੇਲੀਆਈ ਦੇ ਇਕ ਮੀਡੀਆ ਗਰੁੱਪ ਦੇ ਵਿਰੁੱਧ ਲਗਪਗ 3.56 ਕਰੋੜ ਰੁਪਏ ਦਾ ...
ਸਿਡਨੀ (ਭਾਸ਼ਾ) : ਵੈਸਟ ਇੰਡੀਜ਼ ਦੇ ਬੱਲੇਬਾਜ ਕ੍ਰਿਸ ਗੇਲ ਨੇ ਆਸਟ੍ਰੇਲੀਆਈ ਦੇ ਇਕ ਮੀਡੀਆ ਗਰੁੱਪ ਦੇ ਵਿਰੁੱਧ ਲਗਪਗ 3.56 ਕਰੋੜ ਰੁਪਏ ਦਾ ਮਾਣ-ਹਾਨੀ ਦਾ ਕੇਸ ਜਿੱਤਾ ਲਿਆ ਹੈ। ਮੀਡੀਆ ਗਰੁੱਪ ਫੇਅਰਫੈਕਸ ਨੇ ਦਾਅਵਾ ਕੀਤਾ ਸੀ ਕਿ ਸਿਡਨੀ ‘ਚ 2015 ਵਿਸ਼ਵ ਕੱਪ ਦੇ ਦੌਰਾਨ ਕ੍ਰਿਸ ਗੇਲ ਨੇ ਮਸਾਜ਼ ਕਰਨ ਵਾਲੀ ਇਕ ਔਰਤ ਦੇ ਸਾਹਮਣੇ ਕੱਪੜੇ ਉਤਾਰੇ ਸੀ।
Chris Gayle
ਗੇਲ ਅਤੇ ਡ੍ਰੇਸਿੰਗ ਰੂਮ ਵਿਚ ਉਹਨਾਂ ਦੇ ਨਾਲ ਮੌਜੂਦ ਡਿਵੇਨ ਸਮਿੱਥ ਨੇ ਇਹਨਾਂ ਦੋਸ਼ਾਂ ਨੂੰ ਨੁਕਾਰਿਆ ਸੀ। ਨਿਊ ਸਾਊਥ ਵੈਲਸ ਸੁਪਰੀਮ ਕੋਰਟ ਦੀ ਜੱਜ ਲੂਸੀ ਮੈਕੁਲਮ ਨੇ ਕੰਪਨੀ ਨੂੰ ਭੁਗਤਾਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹਨਾਂ ਦੋਸ਼ਾਂ ਤੋਂ ਗੇਲ ਦੇ ਮਾਣ ਨੂੰ ਬਹੁਤ ਠੇਸ ਪਹੰਚੀ ਹੈ। ਮੈਗਜੀਨ ਵਿਚ ਛਪੇ ਲੇਖ ਤੋਂ ਬਾਅਦ ਗੇਲ ਨੇ ਮਾਣ-ਹਾਨੀ ਦਾ ਕੇਸ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦੇ ਕੈਰੀਅਰ ਨੂੰ ਖ਼ਤਮ ਕਰਨ ਲਈ ਅਜਿਹੀ ਸਾਜ਼ਿਸ ਰਚੀ ਜਾ ਰਹੀ ਹੈ।