ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਦਿੱਤੀ ਮਾਤ
Published : Apr 5, 2019, 10:10 am IST
Updated : Apr 5, 2019, 10:10 am IST
SHARE ARTICLE
DC vs SRH
DC vs SRH

ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪਿਟਲਸ ਨੂੰ ਉਸੇ ਦੇ ਖੇਤਰ ਵਿਚ 5 ਵਿਕਟਾਂ ਨਾਲ ਹਰਾ ਦਿੱਤਾ।

IPL 2019, DC vs SRH: ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪਿਟਲਸ ਨੂੰ ਉਸੇ ਦੇ ਖੇਤਰ ਵਿਚ 5 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਦੇ ਫਿਰੌਜ਼ ਸ਼ਾਹ ਕੋਟਲਾ ਮੈਦਾਨ ਵਿਚ ਖੇਡੇ ਗਏ, 16ਵੇਂ ਮੈਚ ਵਿਚ ਹੈਦਰਾਬਾਦ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਟਾੱਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਟੀਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਅਤੇ 20 ਓਵਰਾਂ ਵਿਚ 129 ਦੌੜਾਂ ਹੀ ਬਣਾ ਸਕੀ

ਇਕ ਵਾਰ ਫਿਰ ਦਿੱਲੀ ਕੈਪਿਟਲਸ ਦੀ ਸਲਾਮੀ ਜੋੜੀ ਨਾਕਾਮ ਰਹੀ। ਪ੍ਰਿਥਵੀ ਸ਼ਾਅ 11 ਅਤੇ ਸ਼ਿਖਰ ਧਵਨ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਸ਼ੇਅਸ ਅਈਅਰ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਲਗਾਤਾਰ ਵਿਕਟ ਡਿੱਗਣ ਨਾਲ ਉਹ ਕੁਝ ਖਾਸ ਕਰ ਨਹੀਂ ਕਰ ਸਕੇ। ਦਿੱਲੀ ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ ਸਭ ਤੋਂ ਜ਼ਿਆਦਾ 43 ਦੌੜਾਂ ਦੀ ਪਾਰੀ ਖੇਡੀ।

IPL 2019IPL 2019

ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਮੁਹੰਮਦ ਨਬੀ ਅਤੇ ਭਵਨੇਸ਼ਵਰ ਕੁਮਾਰ ਨੇ ਦੋ-ਦੋ ਵਿਕਟ ਗਿਰਾਏ। ਉੱਥੇ ਹੀ ਰਾਸ਼ਿਦ ਖਾਨ, ਸੰਦੀਪ ਸ਼ਰਮਾ ਅਤੇ ਸਿਧਾਰਥ ਕੌਲ ਨੂੰ ਇਕ-ਇਕ ਵਿਕੇਟ ਹੀ ਮਿਲਿਆ। ਇਸਦੇ ਜਵਾਬ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ 19ਵੇਂ ਓਵਰ ਵਿਚ 5 ਵਿਕਟਾਂ ਨਾਲ ਇਸ ਟੀਚੇ ਨੂੰ ਹਾਸਿਲ ਕਰ ਲਿਆ। ਆਈਪੀਐਲ ਦੇ 12ਵੇਂ ਸੀਜ਼ਨ ਵਿਚ ਹੈਦਰਾਬਾਦ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਉੱਥੇ ਹੀ ਦਿੱਲੀ ਦੀ 5 ਮੈਚਾਂ ਵਿਚ ਇਹ ਤੀਜੀ ਹਾਰ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement