
ਦੋਨਾਂ ਟੀਮਾਂ ਦਾ ਆਈਪੀਐਲ ਵਿਚ ਹੁਣ ਤੱਕ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ....
ਜੈਪੁਰ : ਆਈਪੀਐਲ 2019 ਵਿਚ ਇਕ ਵੀ ਮੈਚ ਜਿੱਤਣ ਵਿਚ ਨਾਕਾਮ ਰਹੇ ਰਾਜਸਥਾਨ ਰਾਇਲਸ (RR) ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੀਆਂ ਟੀਮਾਂ ਮੰਗਲਵਾਰ ਨੂੰ ਇਥੇ ਇਕ-ਦੂਜੇ ਨੂੰ ਪਛਾੜ ਕੇ ਟੂਰਨਾਮੈਂਟ ਵਿਚ ਜਿੱਤ ਦਾ ਅਪਣਾ ਖਾਤਾ ਖੋਲ੍ਹਣ ਦੇ ਇਰਾਦੇ ਨਾਲ ਉਤਰਨਗੀਆਂ। ਦੋਨਾਂ ਟੀਮਾਂ ਦਾ ਆਈਪੀਐਲ ਵਿਚ ਹੁਣ ਤੱਕ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਅਤੇ ਅਪਣੇ ਅਭਿਆਨ ਵਿਚ ਨਵੀਂ ਜਾਨ ਫੂਕਣੇ ਲਈ ਇਨ੍ਹਾਂ ਨੂੰ ਜਿੱਤ ਦੀ ਜ਼ਰੂਰਤ ਹੈ।
IPL 2019: RR
ਮੈਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ। ਦੋਨਾਂ ਟੀਮਾਂ ਨੂੰ ਜੈਪੁਰ ਦੀ ਗਰਮੀ ਨਾਲ ਵੀ ਨਿਬੜਨਾ ਹੋਵੇਗਾ ਜਿਥੇ ਤਾਪਮਾਨ 40 ਡਿਗਰੀ ਸੈਲਸਿਅਸ ਦੇ ਨੇੜੇ ਚੱਲ ਰਿਹਾ ਹੈ। ਰਾਇਲਸ ਦੀ ਟੀਮ ਤਿੰਨੋਂ ਹੀ ਮੈਚਾਂ ਚੰਗੀ ਹਾਲਤ ਵਿਚ ਸੀ, ਪਰ ਇਸ ਦਾ ਫਾਇਦਾ ਨਹੀਂ ਉਠਾ ਸਕੀ ਅਤੇ ਕਿੰਗਸ ਇਲੇਵਨ ਪੰਜਾਬ, ਸਨਰਾਇਜਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਸ ਤਿੰਨਾਂ ਦੇ ਵਿਰੁਧ ਹਾਰ ਗਈ। ਰਾਇਲਸ ਦੇ ਕੋਲ ਸਟੀਵ ਸਮਿਥ ਅਤੇ ਸਟੋਕਸ ਵਰਗੇ ਦਿੱਗਜ ਖਿਡਾਰੀ ਹਨ, ਪਰ ਟੀਮ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੀ ਹੈ।
RCB
ਦੂਜੇ ਪਾਸੇ ਆਰਸੀਬੀ ਦੀ ਟੀਮ ਵੀ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਐਤਵਾਰ ਨੂੰ ਸਨਰਾਇਜਰਸ ਹੈਦਰਾਬਾਦ ਦੇ ਵਿਰੁਧ ਟੀਮ ਦੀ ਹਾਰ ਉਨ੍ਹਾਂ ਦੀ ਸਭ ਤੋਂ ਵੱਧ ਭੈੜੀ ਹਾਰ ਵਿਚੋਂ ਇਕ ਹੈ। ਆਰਸੀਬੀ ਟੀਮ ਦੇ ਕੋਲ ਕਪਤਾਨ ਕੋਹਲੀ ਤੋਂ ਇਲਾਵਾ ਏਬੀ ਡੀਵੀਲਿਅਰਸ, ਪਾਰਥਿਵ ਪਟੇਲ, ਮੋਈਨ ਅਲੀ ਵਰਗੇ ਚੰਗੇ ਬੱਲੇਬਾਜ ਹਨ, ਪਰ ਇਸ ਦੇ ਬਾਵਜੂਦ ਤਿੰਨਾਂ ਵਿਚੋਂ ਦੋ ਮੈਚਾਂ ਵਿਚ ਉਸ ਦਾ ਬੱਲੇਬਾਜੀ ਕ੍ਰਮ ਬੁਰੀ ਤਰ੍ਹਾਂ ਅਸਫਲ ਰਿਹਾ।