ਇਸ ਦੇਸ਼ ਵਿਚ ਹਾਲੇ ਵੀ ਖੇਡਿਆ ਜਾ ਰਿਹਾ ਹੈ ਫੁੱਟਬਾਲ ਟੂਰਨਾਮੈਂਟ, ਖਿਡਾਰੀ ਮਿਲਾ ਰਹੇ ਹੱਥ
Published : Apr 5, 2020, 10:18 am IST
Updated : Apr 14, 2020, 7:51 am IST
SHARE ARTICLE
Photo
Photo

ਮੌਜੂਦਾ ਸਮੇਂ ਵਿਚ, ਹਰ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ। ਦੁਨੀਆਂ ਦੇ ਲੱਖਾਂ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।

ਨਵੀਂ ਦਿੱਲੀ: ਮੌਜੂਦਾ ਸਮੇਂ ਵਿਚ, ਹਰ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ। ਦੁਨੀਆਂ ਦੇ ਲੱਖਾਂ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਲਗਭਗ ਹਰ ਦੇਸ਼ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕਾ ਹੈ। ਆਮ ਲੋਕਾਂ ਤੋਂ ਲੈ ਕੇ ਸਿਆਸਤਦਾਨਾਂ ਅਤੇ ਖਿਡਾਰੀਆਂ ਤੱਕ ਹਰ ਕੋਈ ਆਪਣੇ ਆਪ ਨੂੰ ਕੁਆਰੰਟਾਈਨ ਕਰਨ ਲਈ ਮਜਬੂਰ ਹੈ।

ਵਾਇਰਸ ਦੀ ਗੰਭੀਰਤਾ ਦੇ ਮੱਦੇਨਜ਼ਰ ਵਿੰਬਲਡਨ ਤੋਂ ਟੋਕਿਓ ਓਲੰਪਿਕ ਵਰਗੀਆਂ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਜਿੱਥੇ ਇਕ ਪਾਸੇ ਦੁਨੀਆ ਭਰ ਦੀਆਂ ਹੋਰ ਲੀਗਾਂ ਅਤੇ ਟੂਰਨਾਮੈਂਟਾਂ ਨੂੰ ਜਾਂ ਤਾਂ ਮੁਲਤਵੀ ਕਰ ਦਿੱਤਾ ਗਿਆ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਇਕ ਅਜਿਹਾ ਦੇਸ਼ ਵੀ ਹੈ ਜਿੱਥੇ ਫੁੱਟਬਾਲ ਦਾ ਨਵਾਂ ਸੀਜ਼ਨ ਸ਼ੁਰੂ ਹੋਇਆ ਹੈ।

ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਬੇਨ ਵਿਚ ਸ਼ਨੀਵਾਰ ਨੂੰ ਫੁਟਬਾਲ ਦਾ ਘਰੇਲੂ ਸੀਜ਼ਨ ਸ਼ੁਰੂ ਹੋਇਆ। ਸੁਪਰ ਕੱਪ ਦਾ ਪਹਿਲਾ ਮੈਚ ਘਰੇਲੂ ਚੈਂਪੀਅਨ ਐਫਸੀ ਇਸਤੀਕਲੋਲ ਅਤੇ ਐਫਸੀ ਖੁਜੰਦ ਵਿਚਕਾਰ ਖੇਡਿਆ ਗਿਆ। ਮੌਜੂਦਾ ਚੈਂਪੀਅਨਜ਼ ਨੇ ਖਾਲੀ ਸਟੇਡੀਅਮ ਵਿਚ ਮੈਚ 2-1 ਨਾਲ ਜਿੱਤਿਆ। ਮੈਚ ਤੋਂ ਬਾਅਦ ਖਿਡਾਰੀ ਹੱਥ ਮਿਲਾਉਂਦੇ ਅਤੇ ਇੱਕ ਦੂਜੇ ਨੂੰ ਜੱਫੀ ਪਾਉਂਦੇ ਦਿਖਾਈ ਦਿੱਤੇ। 

ਜਿੱਥੇ ਪੂਰੇ ਸੰਸਾਰ ਵਿੱਚ ਸਮਾਜਕ ਦੂਰੀ ਬਣਾਉਣ ਦੀ ਗੱਲ ਚੱਲ ਰਹੀ ਹੈ, ਇਹ ਨਜ਼ਾਰਾ ਬਹੁਤ ਸਾਰੇ ਲੋਕਾਂ ਨੂੰ ਅਜੀਬ ਲੱਗਿਆ। ਤਜ਼ਾਕਿਸਤਾਨ ਇਕ ਕੇਂਦਰੀ ਏਸ਼ੀਆਈ ਦੇਸ਼ ਹੈ, ਜਿਸ ਦੀ ਆਬਾਦੀ ਸਿਰਫ ਨੌ ਲੱਖ ਹੈ। ਇਸ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ ਮਿਲਿਆ ਹੈ। ਇਹੀ ਕਾਰਨ ਹੈ ਕਿ ਉਥੇ ਖਾਲੀ ਸਟੇਡੀਅਮ ਵਿਚ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਤਜ਼ਾਕਿਸਤਾਨ ਤੋਂ ਇਲਾਵਾ, ਤੁਰਕੀਮਿਸਤਾਨ ਦੂਜਾ ਸੋਵੀਅਤ ਦੇਸ਼ ਹੈ, ਜਿੱਥੇ ਕੋਵਿਡ -19 ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਇਸ ਦੇ ਬਾਵਜੂਦ, ਉਨ੍ਹਾਂ ਨੇ ਆਪਣੇ ਘਰੇਲੂ ਸੀਜ਼ਨ ਨੂੰ ਰੱਦ ਕਰ ਦਿੱਤਾ ਹੈ। ਯੂਰਪ ਦੀਆਂ 5 ਵੱਡੀਆਂ ਫੁੱਟਬਾਲ ਲੀਗਾਂ ਮੁਲਤਵੀ ਕੀਤੀਆਂ ਗਈਆਂ ਹਨ। ਚੈਂਪੀਅਨਜ਼ ਲੀਗ ਅਤੇ ਯੂਰੋਪਾ ਲੀਗ ਵੀ ਮੁਲਤਵੀ ਕਰ ਦਿੱਤੀ ਗਈ ਹੈ। 

ਹਾਲਾਂਕਿ ਬੇਲਾਰੂਸ ਦੇ ਬੇਲਾਰੂਸੀਅਨ ਪ੍ਰੀਮੀਅਰ ਲੀਗ ਮੈਚ ਜਾਰੀ ਹਨ। ਲੀਗ ਦੀ ਸ਼ੁਰੂਆਤ 19 ਮਾਰਚ ਨੂੰ ਕੀਤੀ ਗਈ ਸੀ, ਬਿਨਾਂ ਕਿਸੇ ਮੈਚ ਨੂੰ ਰੱਦ ਕੀਤੇ 14 ਮੈਚ ਖੇਡੇ ਗਏ। ਸ਼ਨੀਵਾਰ ਨੂੰ ਵੀ 4 ਮੈਚ ਖੇਡੇ ਗਏ ਸਨ। ਦਰਸ਼ਕਾਂ ਨੂੰ ਵੀ ਮੈਦਾਨ ਵਿਚ ਆਉਣ ਦੀ ਆਗਿਆ ਹੈ ਪਰ ਸਿਰਫ ਕੁਝ ਹੀ ਦਰਸ਼ਕ ਮੈਚ ਦੇਖਣ ਲਈ ਆ ਰਹੇ ਹਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement