
ਖੋਜਕਰਤਾਵਾਂ ਨੇ ਇੱਕ ਪ੍ਰਯੋਗ ਦੇ ਦੌਰਾਨ ਪਾਇਆ ਹੈ ਕਿ ਇੱਕ ਐਂਟੀ-ਪੈਰਾਸਿਟਿਕ ਡਰੱਗ (ਐਂਟੀ-ਪੈਰਾਸੀਟਿਕਸ ਡਰੱਗ) 48 ਘੰਟਿਆਂ ਦੇ ਅੰਦਰ ਸੈੱਲਾਂ 'ਚ ਪੈਦਾ ਕੀਤੇ ਗਏ ...
ਵਸ਼ਿੰਘਟਨ - ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਬਿਲਾ ਕੇ ਰੱਖ ਦਿੱਤਾ ਹੈ ਤੇ ਇਸ ਵਾਇਰਸ ਨੂੰ ਲੈ ਕੇ ਹਰ ਕੋਈ ਆਪਣਾ ਆਪਣਾ ਦਾਅਵਾ ਕਰ ਰਿਹਾ ਹੈ। ਆਸਟਰੇਲੀਆ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਛੂਤ ਵਾਲੀ ਮਹਾਂਮਾਰੀ ਕੋਰੋਨਾ ਵਾਇਰਸ ਦਾ ਇਲਾਜ਼ ਲੱਭ ਲਿਆ ਹੈ। ਖੋਜਕਰਤਾਵਾਂ ਨੇ ਲੈਬ ਟੈਸਟ 'ਚ ਇਸ ਦੀ ਦਵਾਈ ਬਣਾਉਣ ਦਾ ਮੁੱਢਲਾ ਤਰੀਕਾ ਲੱਭਣ ਦੀ ਗੱਲ ਕਹੀ ਹੈ।
File Photo
ਖੋਜਕਰਤਾਵਾਂ ਨੇ ਇੱਕ ਪ੍ਰਯੋਗ ਦੇ ਦੌਰਾਨ ਪਾਇਆ ਹੈ ਕਿ ਇੱਕ ਐਂਟੀ-ਪੈਰਾਸਿਟਿਕ ਡਰੱਗ (ਐਂਟੀ-ਪੈਰਾਸੀਟਿਕਸ ਡਰੱਗ) 48 ਘੰਟਿਆਂ ਦੇ ਅੰਦਰ ਸੈੱਲਾਂ 'ਚ ਪੈਦਾ ਕੀਤੇ ਗਏ ਕੋਰੋਨਾ ਵਾਇਰਸ ਨੂੰ ਮਾਰ ਸਕਦੀ ਹੈ। ਇਹ ਐਂਟੀ-ਪਰਜੀਵੀ ਦਵਾਈ ਪਹਿਲਾਂ ਹੀ ਦੁਨੀਆ ਭਰ ਵਿਚ ਉਪਲੱਬਧ ਹੈ। ਅਧਿਐਨ ਦੇ ਅਨੁਸਾਰ, ਐਂਟੀਵਾਇਰਲ ਰਿਸਰਚ ਜਰਨਲ ਵਿਚ ਪ੍ਰਕਾਸ਼ਿਤ ਕੀਤੀ ਗਈ ਦਵਾਈ ਇਵਰਮੈਕਟੀਨ ਨੇ ਵਾਇਰਸ, ਸਾਰਸ-ਸੀਓਵੀ-2 ਨੂੰ 48 ਘੰਟਿਆਂ ਦੇ ਅੰਦਰ ਸੈੱਲ-ਕਲਚਰ 'ਚ ਵੱਧਣ ਤੋਂ ਰੋਕ ਦਿੱਤਾ।
Corona Virus
ਖੋਜਕਰਤਾਵਾਂ ਨੇ ਦੱਸਿਆ ਕਿ ਇਹ ਇਕ ਸ਼ੁਰੂਆਤੀ ਖੋਜ ਹੈ ਜੋ ਕੋਵਿਡ-19 ਲਈ ਨਵੇਂ ਕਲੀਨਿਕਲ ਮੈਡੀਕਲ ਅਭਿਆਸ ਦੇ ਵਿਕਾਸ ਅਤੇ ਵਿਸਥਾਰਪੂਰਵਕ ਟੈਸਟਿੰਗ ਦਾ ਪੜਾਅ ਬਣ ਸਕਦੀ ਹੈ। ਆਸਟਰੇਲੀਆ ਦੇ ਮੋਨਾਸ਼ ਯੂਨੀਵਰਸਿਟੀ ਵਿਖੇ ਅਧਿਐਨ ਦੀ ਖੋਜ ਪੱਤਰ ਦੀ ਸਹਿ ਲੇਖਿਕਾ ਕਾਇਲੀ ਵਾਗਸਟਫ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਇਕ ਖੁਰਾਕ ਵੀ ਯਕੀਨੀ ਤੌਰ 'ਤੇ 48 ਘੰਟਿਆਂ ਲਈ ਸਾਰੇ ਵਾਇਰਲ ਆਰ ਐਨ ਏ ਨੂੰ ਦੂਰ ਕਰ ਸਕਦੀ ਹੈ। ਇਸ 'ਚ 24 ਘੰਟਿਆਂ ਚ ਕਾਫ਼ੀ ਘਾਟ ਆਈ ਹੈ।
Corona Virus
ਵਿਗਿਆਨੀਆਂ ਨੇ ਕਿਹਾ ਕਿ ਇਵਰਮੈਕਟਿਨ ਇੱਕ ਪ੍ਰਵਾਨਿਤ ਪਰਜੀਵੀ ਦਵਾਈ ਹੈ ਜੋ ਕਿ ਕਈ ਤਰਾਂ ਦੇ ਵਾਇਰਸ ਵਿਸ਼ਾਣੂਆਂ ਵਿਰੁੱਧ ਵੀ ਕਾਰਗਰ ਸਿੱਧ ਹੋਈ ਹੈ, ਜਿਨ੍ਹਾਂ ਵਿਚ ਐਚਆਈਵੀ, ਡੇਂਗੂ, ਇਨਫਲੂਐਂਜ਼ਾ ਅਤੇ ਜ਼ੀਕਾ ਵਾਇਰਸ ਸ਼ਾਮਲ ਹਨ। ਹਾਲਾਂਕਿ, ਵੈਗਸਟਫ ਨੇ ਚੇਤਾਵਨੀ ਦਿੱਤੀ ਕਿ ਅਧਿਐਨ ਵਿਚ ਕੀਤੇ ਗਏ ਟੈਸਟ ਵਿਟਰੋ (ਲੈਬ) 'ਚ ਸਨ ਅਤੇ ਅਜੇ ਵੀ ਇਹ ਟੈਸਟ ਮਨੁੱਖਾਂ ਵਿਚ ਕੀਤੇ ਜਾਣ ਦੀ ਲੋੜ ਹੈ।
Corona Virus
ਵੈਗਸਟਫ ਨੇ ਕਿਹਾ, ਇਵਰਮੇਕਟਿਨ ਬਹੁਤ ਜ਼ਿਆਦਾ ਵਿਆਪਕ ਰੂਪ 'ਚ ਵਰਤੀ ਜਾਂਦੀ ਹੈ ਅਤੇ ਇੱਕ ਸੁਰੱਖਿਅਤ ਦਵਾਈ ਵਜੋਂ ਵੇਖੀ ਜਾਂਦੀ ਹੈ, ਸਾਨੂੰ ਹੁਣ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਕੀ ਅਸੀਂ ਇਸ ਨੂੰ ਮਨੁੱਖਾਂ ਵਿਚ ਵਰਤ ਸਕਦੇ ਹਾਂ ਜਾਂ ਨਹੀਂ ਤੇ ਇਹ ਮਨੁੱਖਾਂ 'ਚ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।