ਇਸ 'ਚ 30 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਗਿਣਤੀ ਵੀ ਜ਼ਿਆਦਾ ਹੈ
ਨਵੀਂ ਦਿੱਲੀ: IPL 2023 ਸੀਜ਼ਨ ਵਿਚ ਹੁਣ ਤੱਕ 7 ਮੈਚ ਖੇਡੇ ਜਾ ਚੁੱਕੇ ਹਨ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ ਇਸ ਸੀਜ਼ਨ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਟੇਬਲ 'ਚ ਚੋਟੀ 'ਤੇ ਹੈ। ਹਾਰਦਿਕ ਪਾਂਡਿਆ ਦੀ ਕਪਤਾਨੀ ਵਾਲੀ ਗੁਜਰਾਤ ਟੀਮ ਨੇ ਆਪਣੇ ਦੂਜੇ ਮੈਚ ਵਿਚ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾਇਆ। ਨੌਜਵਾਨ ਬੱਲੇਬਾਜ਼ ਸਾਈ ਸੁਦਰਸ਼ਨ ਨੇ ਮੈਚ ਵਿਚ 48 ਗੇਂਦਾਂ ਵਿਚ ਨਾਬਾਦ 62 ਦੌੜਾਂ ਬਣਾਈਆਂ। ਉਹ ਪਲੇਅਰ ਆਫ ਦ ਮੈਚ ਚੁਣੇ ਗਏ।
ਇਹ ਵੀ ਪੜ੍ਹੋ: IPL 2023: ਪੰਜਾਬ ਕਿੰਗਜ਼ ਦੀ ਟੀਮ ਵਿਚ ਬਦਲਾਅ, ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਦੀ ਟੀਮ ਵਿਚ ਹੋਈ ਐਂਟਰੀ
ਜੇਕਰ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਜਿਨ੍ਹਾਂ 7 ਖਿਡਾਰੀਆਂ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ ਹੈ, ਉਹਨਾਂ 'ਚੋਂ ਜ਼ਿਆਦਾ ਵਿਦੇਸ਼ੀ ਖਿਡਾਰੀ ਹਨ। ਇੰਨਾ ਹੀ ਨਹੀਂ ਇਸ 'ਚ 30 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਗਿਣਤੀ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਪੁਲਿਸ ਹਿਰਾਸਤ 'ਚੋਂ ਦੋ ਅੱਤਵਾਦੀ ਫਰਾਰ, ਜਾਰੀ ਹੋਇਆ ਅਲਰਟ
IPL 2023 ਦੇ ਛੇਵੇਂ ਮੈਚ ਦੀ ਗੱਲ ਕਰੀਏ ਤਾਂ ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 12 ਦੌੜਾਂ ਨਾਲ ਹਰਾਇਆ। ਸੀਐਸਕੇ ਦੇ ਹਰਫ਼ਨਮੌਲਾ ਮੋਇਨ ਅਲੀ ਪਲੇਅਰ ਆਫ਼ ਦ ਮੈਚ ਰਹੇ। 35 ਸਾਲਾ ਮੋਇਨ ਨੇ ਮੈਚ ਵਿਚ 26 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਸ ਨੇ 13 ਗੇਂਦਾਂ ਵਿਚ 19 ਦੌੜਾਂ ਵੀ ਬਣਾਈਆਂ। ਟੀ-20 ਲੀਗ 'ਚ ਹੁਣ ਤੱਕ 'ਪਲੇਅਰ ਆਫ ਦ ਮੈਚ' ਚੁਣੇ ਗਏ 7 ਖਿਡਾਰੀਆਂ 'ਚੋਂ 5 ਵਿਦੇਸ਼ੀ ਹਨ।
ਇਹ ਵੀ ਪੜ੍ਹੋ: 'ਆਪਣਾ ਆਦਰਸ਼, ਖੁਦ ਬਣੋ', ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ
ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਫਾਫ ਡੁਪਲੇਸੀ ਨੂੰ ਮੁੰਬਈ ਇੰਡੀਅਨਜ਼ ਖਿਲਾਫ ਇਕ ਮੈਚ 'ਚ 43 ਗੇਂਦਾਂ 'ਤੇ 73 ਦੌੜਾਂ ਬਣਾ ਕੇ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਉਹ ਵੀ 38 ਸਾਲ ਦੇ ਹਨ। ਇਸ ਦੇ ਨਾਲ ਹੀ ਟੀ-20 ਲੀਗ ਦੇ ਚੌਥੇ ਮੈਚ 'ਚ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ। 32 ਸਾਲਾ ਇਸ ਹਮਲਾਵਰ ਬੱਲੇਬਾਜ਼ ਨੇ 22 ਗੇਂਦਾਂ 'ਤੇ 52 ਦੌੜਾਂ ਦੀ ਹਮਲਾਵਰ ਪਾਰੀ ਖੇਡੀ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਕਾਰੋਬਾਰੀ: ਫੋਰਬਸ ਨੇ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਕੀਤੀ ਜਾਰੀ
ਲੀਗ ਦੇ ਤੀਜੇ ਮੈਚ ਵਿਚ ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਜ਼ ਨੂੰ 50 ਦੌੜਾਂ ਨਾਲ ਹਰਾਇਆ। ਮੈਚ 'ਚ ਲਖਨਊ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ (33) ਨੇ 4 ਓਵਰਾਂ 'ਚ 14 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਦੂਜੇ ਮੈਚ ਵਿਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ।
ਮੈਚ 'ਚ 24 ਸਾਲਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ 'ਪਲੇਅਰ ਆਫ ਦ ਮੈਚ' ਬਣਿਆ। ਉੱਥੇ ਹੀ ਪਹਿਲੇ ਮੈਚ ਵਿਚ ਗੁਜਰਾਤ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ। ਮੈਚ 'ਚ 24 ਸਾਲਾ ਲੈੱਗ ਸਪਿਨਰ ਰਾਸ਼ਿਦ ਖਾਨ ਨੇ 26 ਦੌੜਾਂ 'ਤੇ 2 ਵਿਕਟਾਂ ਲਈਆਂ ਅਤੇ 'ਪਲੇਅਰ ਆਫ ਦ ਮੈਚ' ਚੁਣੇ ਗਏ।