
ਪੰਜਾਬ ਨੇ ਗੁਰਨੂਰ ਨੂੰ 20 ਲੱਖ ਰੁਪਏ ਦੇ ਕੇ ਟੀਮ ਵਿਚ ਸ਼ਾਮਲ ਕੀਤਾ ਹੈ।
ਨਵੀਂ ਦਿੱਲੀ: ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਵਿਚ ਬਦਲਾਅ ਹੋਇਆ ਹੈ। ਟੀਮ ਵਿਚ ਜ਼ਖਮੀ ਰਾਜ ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਨੇ ਗੁਰਨੂਰ ਨੂੰ 20 ਲੱਖ ਰੁਪਏ ਦੇ ਕੇ ਟੀਮ ਵਿਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ 'ਤੇ ਕੇਂਦਰ ਵਲੋਂ ਲਗਾਈ ਪਾਬੰਦੀ ਹਟਾਈ
ਦੱਸ ਦੇਈਏ ਕਿ ਪਿਛਲੇ ਸੀਜ਼ਨ ਵਿਚ ਪੰਜਾਬ ਕਿੰਗਜ਼ ਲਈ ਦੋ ਮੈਚ ਖੇਡਣ ਵਾਲੇ ਅੰਗਦ ਬਾਵਾ ਖੱਬੇ ਮੋਢੇ ਦੀ ਸੱਟ ਕਾਰਨ ਮੌਜੂਦਾ ਆਈਪੀਐਲ ਤੋਂ ਬਾਹਰ ਹੋ ਗਏ ਹਨ। ਬਰਾੜ ਖੱਬੇ ਹੱਥ ਦਾ ਬੱਲੇਬਾਜ਼ ਹੈ। ਉਸ ਨੇ ਪਿਛਲੇ ਸਾਲ ਦਸੰਬਰ ਵਿਚ ਪੰਜਾਬ ਲਈ ਪਹਿਲੀ ਸ਼੍ਰੇਣੀ ਵਿਚ ਡੈਬਿਊ ਕੀਤਾ ਸੀ। ਇਸ 22 ਸਾਲਾ ਖਿਡਾਰੀ ਨੇ ਹੁਣ ਤੱਕ ਪੰਜ ਪਹਿਲੀ ਸ਼੍ਰੇਣੀ ਮੈਚਾਂ ਵਿਚ 107 ਦੌੜਾਂ ਬਣਾਈਆਂ ਹਨ ਅਤੇ ਸੱਤ ਵਿਕਟਾਂ ਵੀ ਲਈਆਂ ਹਨ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਪੁਲਿਸ ਹਿਰਾਸਤ 'ਚੋਂ ਦੋ ਅੱਤਵਾਦੀ ਫਰਾਰ, ਜਾਰੀ ਹੋਇਆ ਅਲਰਟ
ਪੰਜਾਬ ਕਿੰਗਜ਼ ਨੇ ਇਸ ਸੀਜ਼ਨ ਆਈਪੀਐਲ ਵਿਚ ਆਪਣੇ ਪ੍ਰਦਰਸ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ। ਪੰਜਾਬ ਨੇ ਆਪਣੇ ਪਹਿਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਜ਼ ਨੂੰ 7 ਦੌੜਾਂ ਨਾਲ ਹਰਾਇਆ। ਪੰਜਾਬ ਅਤੇ ਕੋਲਕਾਤਾ ਦੇ ਮੈਚ ਵਿਚ ਬਾਰਿਸ਼ ਕਾਰਨ ਰੁਕਾਵਟ ਵੀ ਆਈ ਸੀ।