
ਇਸ ਸਾਲ ਆਈ.ਪੀ.ਐਲ. ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਤੋਂ ਇਲਾਵਾ ਆਈਪੀਐਲ ਦੇ ਸਾਰੇ ਹੀ ਮੈਚ ਰੋਮਾਂਚਕ ਖੇਡੇ ਗਏ ਹਨ। ਜੇਕਰ ਛਿੱਕਿਆਂ...
ਨਵੀਂ ਦਿੱਲੀ : ਇਸ ਸਾਲ ਆਈ.ਪੀ.ਐਲ. ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਤੋਂ ਇਲਾਵਾ ਆਈਪੀਐਲ ਦੇ ਸਾਰੇ ਹੀ ਮੈਚ ਰੋਮਾਂਚਕ ਖੇਡੇ ਗਏ ਹਨ। ਜੇਕਰ ਛਿੱਕਿਆਂ ਦੀ ਗੱਲ ਕਰੀਏ ਤਾਂ ਬੀਤੇ ਦਿਨ ਤਕ 500 ਦੇ ਨੇੜੇ ਤੇੜੇ ਛਿੱਕੇ ਲਗ ਚੁਕੇ ਸਨ। ਇਸ ਸਾਲ ਨੇ ਹੁਣ ਤਕ ਸੱਭ ਤੋਂ ਲੰਬੇ ਛਿੱਕਿਆਂ ਦੀ ਗੱਲ ਕਰੀਏ, ਤਾਂ ਟਾਪ 'ਚ ਇਨ੍ਹਾਂ 5 ਬੱਲੇਬਾਜ਼ਾਂ ਦੇ ਨਾਮ ਸ਼ਾਮਲ ਹਨ। ਉਨਾਂ ਵਿਚ ਦੋੇ ਭਾਰਤੀ ਖਿਡਾਰੀ ਹਨ ਜੇੋ ਦੋਨੇ ਹੀ ਵਿਕਟਕੀਪਰ ਹਨ।
ipl
1. ਏ.ਬੀ.ਵਿਲੀਅਰਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ
a b
ਲੰਬੇ-ਲੰਬੇ ਸ਼ਾਟ ਜੜਨ ਦੀ ਗੱਲ ਹੋਵੇ ਜਾਂ ਫਿਰ ਗੇਂਦ ਨੂੰ ਸਟੇਡੀਅਮ ਪਾਰ ਪਹੁੰਚਾਉਣ ਦੀ। ਏ.ਬੀ. ਵਿਲੀਅਰਜ਼ ਇਸ 'ਚ ਹਮੇਸ਼ਾ ਤੁਹਾਨੂੰ ਅੱਗੇ ਦਿਖਾਈ ਦੇਣਗੇ। ਇਸ ਸੀਜ਼ਨ 'ਚ ਹੁਣ ਤਕ ਏ.ਬੀ.ਵਿਲੀਅਰਜ਼ ਹੀ ਸੱਭ ਤੋਂ ਲੰਬਾ ਛੱਕਾ ਲਗਾ ਸਕੇ ਹਨ। ਟਾਪ 10 ਲੰਬੇ ਛਿੱਕਿਆਂ 'ਚ ਵਿਲੀਅਰਜ਼ ਦਾ ਨਾਮ 3 ਬਾਰ ਸ਼ਾਮਲ ਹੈ। 111 ਮੀਟਰ, 106 ਮੀਟਰ ਅਤੇ 100 ਮੀਟਰ ਸ਼ਾਟਸ ਦੇ ਕਾਰਨ ਵਿਲੀਅਰਜ਼ ਪਹਿਲੇ, ਤੀਸਰੇ ਅਤੇ 8ਵੇਂ ਸਥਾਨ 'ਤੇ ਹਨ।
2. ਮਹਿੰਦਰ ਸਿੰਘ ਧੋਨੀ, ਚੇਨਈ ਸੁਪਰ ਕਿੰਗਜ਼
dhoni
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਸ ਵਿਚ ਦੂਜਾ ਨੰਬਰ ਹੈ। ਧੋਨੀ ਨੂੰ ਲੰਬੇ-ਲੰਬੇ ਸ਼ਾਟ ਲਗਾਉਣ ਦੇ ਲਈ ਹੀ ਜਾਣੇ ਜਾਂਦੇ ਹਨ। ਇਸ ਸੀਜ਼ਨ 'ਚ ਹੁਣ ਤਕ ਧੋਨੀ-2 ਬਾਰ ਗੇਂਦ ਨੂੰ ਲੰਬੀ ਦੂਰੀ ਦੇ ਲਈ ਨਾਪ ਚੁਕੇ ਹਨ। 108 ਮੀਟਰ ਅਤੇ 98 ਮੀਟਰ, ਧੋਨੀ ਦਾ ਇਕ ਸ਼ਾਟ ਦੂਸਰੇ, ਤਾਂ ਇਕ 9ਵੇਂ ਸਥਾਨ 'ਤੇ ਹੈ।
3. ਆਂਦ੍ਰੇ ਰਸਲ, ਕੋਲਕਾਤਾ ਨਾਈਟ ਰਾਈਡਰਜ਼
russel
ਵੈਸਟਇਡੀਜ਼ ਦੇ 30 ਸਾਲ ਦੇ ਇਸ ਖਿਡਾਰੀ ਨੇ ਆਈ.ਪੀ.ਐੱਲ. ਨੇ ਇਸ ਸੀਜ਼ਨ 'ਚ 3 ਬਾਰ ਲੰਬੇ-ਲੰਬੇ ਛੱਕੇ ਜੜੇ ਹਨ। ਰਸਲ ਨੇ ਇਹ ਤਿੰਨ ਛੱਕੇ ਚੌਥੇ, ਛੇਵੇਂ ਅਤੇ 10ਨੇਂ ਸਥਾਨ 'ਤੇ ਹਨ। ਉਨ੍ਹਾਂ ਦੇ ਛਿੱਕਿਆਂ ਦੀ ਦੂਰੀ 105 ਮੀਟਰ, 102 ਮੀਟਰ ਅਤੇ 97 ਮੀਟਰ ਹੈ।
4.ਕ੍ਰਿਸ ਲਿਨ, ਕੋਲਕਾਤਾ ਨਾਈਟ ਰਾਈਡਰਜ਼
lin
ਕੇ.ਕੇ.ਆਰ. ਦਾ ਇਹ ਬੱਲੇਬਾਜ਼ ਵੀ ਇਸ ਫੇਹਰਿਸਤ 'ਚ 5ਵੇਂ ਸਥਾਨ 'ਤੇ ਹੈ। ਲਿਨ ਨੇ 103 ਮੀਟਰ ਦਾ ਛੱਕਾ ਜੜਿਆ ਹੈ।
5. ਦਿਨੇਸ਼ ਕਾਰਤਿਕ, ਕੋਲਕਾਤਾ ਨਾਈਟ ਰਾਈਡਰਜ਼
kartik
ਕੇ.ਕੇ.ਆਰ. ਦੇ ਨਵੇਂ ਕਪਤਾਨ ਦੀ ਉਮਰ 33 ਸਾਲ ਹੋ ਗਈ ਹੈ। ਪਰ ਲੰਬੇ ਛਿੱਕੇ ਜੜਨ ਦੇ ਲਈ ਕਾਰਤਿਕ ਬਹੁਤ ਕਾਬਿਲ ਬੱਲੇਬਾਜ਼ ਹਨ। ਇਸ ਆਈ.ਪੀ.ਐੱਲ.'ਚ ਕਾਰਤਿਕ ਨੇ 102 ਮੀਟਰ ਦਾ ਛਿੱਕਾ ਜੜਿਆ ਹੈ। ਕਾਰਤਿਕ ਨੇ 102 ਮੀਟਰ ਦਾ ਛਿੱਕਾ ਜੜਿਆ ਹੈ। ਕਾਰਤਿਕ ਦਾ ਇਹ ਛਿੱਕਾ 7ਵੇਂ ਸਥਾਨ 'ਤੇ ਹੈ।