
ਨੀਦਰਲੈਂਡ 'ਚ ਚੈਂਪੀਅਨਜ਼ ਟਰਾਫ਼ੀ 'ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਪਾਕਿਸਤਾਨੀ ਹਾਕੀ ਟੀਮ ਦੇ ਕੋਚ ਰੋਲੇਂਟ ਓਲਟਮੈਂਸ ਦੀ ਨੌਕਰੀ 'ਤੇ ਕੋਈ ਮੁਸ਼ਕਲ ਨਹੀਂ ਆਉਣ ਵਾਲੀ...
ਕਰਾਚੀ : ਨੀਦਰਲੈਂਡ 'ਚ ਚੈਂਪੀਅਨਜ਼ ਟਰਾਫ਼ੀ 'ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਪਾਕਿਸਤਾਨੀ ਹਾਕੀ ਟੀਮ ਦੇ ਕੋਚ ਰੋਲੇਂਟ ਓਲਟਮੈਂਸ ਦੀ ਨੌਕਰੀ 'ਤੇ ਕੋਈ ਮੁਸ਼ਕਲ ਨਹੀਂ ਆਉਣ ਵਾਲੀ ਹੈ। ਪਾਕਿਸਤਾਨ ਹਾਕੀ ਮਹਾਸੰਘ ਨੇ ਓਲਟਮੈਂਸ ਦਾ ਬਚਾਅ ਕੀਤਾ ਹੈ ਜੋ ਸਾਬਕਾ ਹਾਕੀ ਖਿਡਾਰੀਆਂ ਦੀ ਆਲੋਚਨਾ ਦਾ ਸ਼ਿਕਾਰ ਬਣੇ ਹੋਏ ਹਨ। ਪਾਕਿਸਤਾਨ 6 ਦੇਸ਼ਾਂ ਦੇ ਟੂਰਨਾਮੈਂਟ 'ਚ ਪੰਜਵੇਂ ਸਥਾਨ 'ਤੇ ਰਿਹਾ। ਸਾਬਕਾ ਕੌਮਾਂਤਰੀ ਖਿਡਾਰੀ ਜਾਹਿਦ ਸ਼ਰੀਫ਼ ਨੇ ਕਿਹਾ, ''ਓਲਟਮੈਂਸ ਭਾਰਤੀ ਹਾਕੀ ਟੀਮ ਦੇ ਨਾਲ ਲੰਮੇ ਸਮੇਂ ਤਕ ਰਹੇ ਹਨ ਅਤੇ ਭਾਰਤ ਵਿਰੁਧ ਗੋਲਕੀਪਰ ਨੂੰ ਹਟਾਉਣ ਦਾ ਉਨ੍ਹਾਂ ਦਾ ਫ਼ੈਸਲਾ ਮੈਚ ਫਿਕਸ ਕਰ ਕੇ ਭਾਰਤ ਨੂੰ ਜਿਤਾਉਣ ਦੇ ਲਈ ਸੀ।
ਸਾਬਕਾ ਓਲੰਪੀਅਨ ਅਤੇ ਕਪਤਾਨ ਸਾਮੀਉੱਲਾਹ ਨੇ ਕਿਹਾ, ''ਮੈਨੂੰ ਟੀਮ 'ਚ ਕੋਈ ਸੁਧਾਰ ਨਜ਼ਰ ਨਹੀਂ ਆਉਂਦਾ। ਅਸੀਂ ਬਦ ਤੋਂ ਬਦਤਰ ਹੋ ਗਏ ਹਾਂ। ਵਿਦੇਸ਼ੀ ਕੋਚਾਂ ਤੋਂ ਸਾਨੂੰ ਕੋਈ ਫ਼ਾਇਦਾ ਨਹੀਂ ਮਿਲਣ ਜਾ ਰਿਹਾ ਹੈ।'' ਜਦਕਿ ਪੀ.ਐਚ.ਐਫ਼. ਨੇ ਕਿਹਾ, ''ਅਸੀਂ ਪਿੱਛੇ ਕਦਮ ਨਹੀਂ ਹਟਾਵਾਂਗੇ। ਓਲਟਮੈਂਸ ਆਗਾਮੀ ਏਸ਼ੀਆਈ ਖੇਡ ਅਤੇ ਵਿਸ਼ਵ ਕੱਪ ਤਕ ਕੋਚ ਬਣੇ ਰਹਿਣਗੇ।''