
ਫ਼੍ਰਾਂਸ ਅਤੇ ਉਰੂਗਵੇ ਦੇ ਵਿਚ ਕੱਲ ਹੋਣ ਵਾਲੇ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਮੁਕਾਬਲੇ ਵਿਚ ਸੱਭ ਦੀਆਂ ਨਜ਼ਰਾਂ ਫ਼੍ਰਾਂਸ ਦੀ ਗੋਲ ਮਸ਼ੀਨ ਕਾਇਲਿਆਨ ਮਬਾੱਪੇ 'ਤੇ ਲੱਗੀ...
ਨਿਜਨੀ ਨੋਵਗੋਰੋਦ : ਫ਼੍ਰਾਂਸ ਅਤੇ ਉਰੂਗਵੇ ਦੇ ਵਿਚ ਕੱਲ ਹੋਣ ਵਾਲੇ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਮੁਕਾਬਲੇ ਵਿਚ ਸੱਭ ਦੀਆਂ ਨਜ਼ਰਾਂ ਫ਼੍ਰਾਂਸ ਦੀ ਗੋਲ ਮਸ਼ੀਨ ਕਾਇਲਿਆਨ ਮਬਾੱਪੇ 'ਤੇ ਲੱਗੀ ਹੋਵੇਗੀ ਜਿਸ ਨੂੰ ਰੋਕਣਾ ਉਰੂਗਵੇ ਦੇ ਸਮਰਥਾਵਾਨ ਡਿਫ਼ੈਂਸ ਲਈ ਚੁਣੋਤੀ ਭਰਪੂਰ ਹੋਵੇਗਾ। ਉਰੂਗਵੇ ਹਾਲਾਂਕਿ ਹੁਣੇ ਤੱਕ ਹਰ ਮੈਚ ਵਿਚ ਅਪਣੇ ਮਜ਼ਬੂਤ ਡਿਫ਼ੈਂਸ ਦੇ ਦਮ 'ਤੇ ਜਿੱਤਦਾ ਆਇਆ ਹੈ। ਦੂਜੇ ਪਾਸੇ 19 ਸਾਲ ਦੇ ਮਬਾੱਪੇ ਹਰ ਡਿਫ਼ੈਂਸ ਨੂੰ ਵਿੰਨ੍ਹਣ ਦੀ ਕਲਾ ਵਿਚ ਮਾਹਰ ਨਜ਼ਰ ਆ ਰਹੇ ਹਨ।
Kylian Mbappe
ਫਿਟਨੈਸ ਸਮੱਸਿਆਵਾਂ ਤੋਂ ਝੂਜ ਰਹੇ ਉਰੂਗਵੇ ਦੇ ਸਟਰਾਇਕਰ ਐਡਿਸਨ ਕਾਵਾਨੀ ਪੀਐਸਜੀ ਵਿਚ ਮਬਾੱਪੇ ਦੇ ਨਾਲ ਖੇਡਦੇ ਹਨ। ਇਹ ਮੁਕਾਬਲਾ ਉਰੂਗਵੇ ਦੇ ਡਿਫ਼ੈਂਸ ਅਤੇ ਮਬਾੱਪੇ ਦੀ ਰਫ਼ਤਾਰ ਦਾ ਮੰਨਿਆ ਜਾ ਰਿਹਾ ਹੈ। ਕਪਤਾਨ ਡਿਐਗੋ ਗੋਡਿਨ ਦੀ ਅਗੁਵਾਈ ਵਿਚ ਜੋਸ ਜਿਮੇਨਿਜ, ਮਾਰਤੀਨ ਕਾਸੇਰਿਸ ਅਤੇ ਡਿਐਗੋ ਲਕਸਾਟ ਦੇ ਰਹਿੰਦੇ ਉਰੂਗਵੇ ਦਾ ਡਿਫ਼ੈਂਸ ਹੁਣ ਤੱਕ ਇਸ ਵਿਸ਼ਵ ਕੱਪ 'ਚ ਸੱਭ ਤੋਂ ਵਧੀਆ ਰਿਹਾ ਹੈ ਅਤੇ ਇਸ ਦਾ ਕ੍ਰੈਡਿਟ ਗੋਲਕੀਪਰ ਫਰਨਾਂਡੋ ਮੁਸਲੇਰਾ ਨੂੰ ਵੀ ਜਾਂਦਾ ਹੈ।
Kylian Mbappe
ਗਰੁਪ ਪੜਾਅ ਵਿਚ ਉਰੂਗਵੇ ਨੇ ਇਕ ਵੀ ਗੋਲ ਨਹੀਂ ਛਡਿਆ। ਉਸ ਦੇ ਖਿਲਾਫ਼ ਇੱਕ ਮਾਤਰ ਗੋਲ ਪੁਰਤਗਾਲ ਦੇ ਪੇਪੇ ਨੇ ਅੰਤਮ 16 ਵਿਚ ਕੀਤਾ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਬ੍ਰਾਜ਼ੀਲ ਨੇ ਵੀ ਹੁਣੇ ਤੱਕ ਇਕ ਹੀ ਗੋਲ ਛਡਿਆ ਹੈ। ਉਥੇ ਹੀ ਫ਼੍ਰਾਂਸ ਦੀ ਟੀਮ ਚਾਰ ਗੋਲ ਗੁਆ ਚੁਕੀ ਹੈ। ਦੋਹਾਂ ਨੇ ਹੁਣ ਤਕ ਸੱਤ ਸੱਤ ਗੋਲ ਕੀਤੇ ਹਨ। ਉਰੂਗਵੇ ਦੇ ਡਿਫ਼ੈਂਡਰ ਮਿਲ ਕੇ 350 ਕੋਮਾਂਤਰੀ ਮੈਚਾਂ ਦਾ ਤਜ਼ਰਬਾ ਰੱਖਦੇ ਹਨ। ਲਿਹਾਜ਼ਾ ਮਬਾੱਪੇ ਲਈ ਰਸਤਾ ਉਨ੍ਹਾਂ ਆਸਾਨ ਨਹੀਂ ਹੋਵੇਗੀ ਜਿੰਨੀ ਅਰਜਨਟੀਨਾ ਦੇ ਖਿਲਾਫ ਸੀ।
Kylian Mbappe
ਉਰੂਗਵੇ ਦੇ ਕੋਚ ਆਸਕਰ ਤਬਾਰੇਜ ਨੇ ਕਿਹਾ ਕਿ ਫ਼੍ਰਾਂਸ ਨੂੰ ਖੁੱਲ ਕੇ ਖੇਡਣ ਦਾ ਮੌਕਾ ਦੇਣਾ ਖ਼ਤਰਨਾਕ ਸਾਬਤ ਹੋਵੇਗਾ। ਫ਼੍ਰਾਂਸ ਦੇ ਹਮਲੇ ਦੀ ਧੁਰੀ ਮਬਾੱਪੇ ਅਤੇ ਐਂਟੋਨੀਓ ਗ੍ਰੀਜ਼ਮੈਨ ਹੋਣਗੇ। ਪੇਰੀਸ ਸੈਂਟ ਜਰਮੇਨ ਦੇ ਸਟ੍ਰਾਈਕਰ ਮਬਾੱਪੇ ਨੇ ਅਰਜਨਟੀਨਾ ਦੇ ਖਿਲਾਫ਼ ਅੰਤਮ 16 ਵਿਚ ਮਿਲੀ ਜਿੱਤ 'ਚ ਦੋ ਗੋਲ ਕੀਤੇ ਸਨ। ਫ਼੍ਰਾਂਸ ਦੇ ਕੋਚ ਡੀਡੀਏਰ ਦਿਸਚੈਂਪਸ ਨੇ ਕਿਹਾ ਕਿ ਉਰੂਗਵੇ ਨਾਲ ਉਨ੍ਹਾਂ ਨੂੰ ਵੱਖ ਤਰ੍ਹਾਂ ਦੀ ਚੁਣੋਤੀ ਮਿਲੇਗੀ।