
ਪਾਕਿਸਤਾਨ ਨੇ ਕੀਤੀ ਸ਼ਾਨਦਾਰ ਵਾਪਸੀ
ਨਵੀਂ ਦਿੱਲੀ: ਸਾਲ 1992 ਦਾ ਚੈਂਪੀਅਨ ਪਾਕਿਸਤਾਨ ਆਈਸੀਸੀ ਵਰਲਡ ਕੱਪ 2019 ਦੇ ਅਪਣੇ ਆਖਰੀ ਲੀਗ ਮੈਚ ਵਿਚ 5 ਜੁਲਾਈ ਨੂੰ ਬੰਗਲਾਦੇਸ਼ ਵਿਰੁਧ ਮੈਦਾਨ ਵਿਚ ਉਤਰੇ ਹਨ। ਪਾਕਿਸਤਾਨ ਨੂੰ ਜੇ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਪਹੁੰਚਣਾ ਹੈ ਤਾਂ ਉਸ ਨੂੰ ਲੰਡਨ ਦੇ ਲਾਡਰਸ ਸਟੇਡੀਅਮ ਵਿਚ ਬੰਗਲਾਦੇਸ਼ ਨਾਲ ਮੁਕਾਬਲੇ ਵਿਚ ਇਕ ਨਾਮੁਮਕਿਨ ਵਰਗੇ ਦਿਸਣ ਵਾਲਾ ਉਦੇਸ਼ ਹਾਸਲ ਕਰਨਾ ਹੋਵੇਗਾ।
Cricket
ਇੰਗਲੈਂਡ ਦੇ ਨਿਊਜ਼ੀਲੈਂਡ ਨੂੰ ਹਰਾਏ ਜਾਣ ਤੋਂ ਬਾਅਦ ਪਾਕਿਸਤਾਨ ਲਈ ਸੈਮੀਫ਼ਾਈਨਲ ਵਿਚ ਜਾਣਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ। ਉਹ ਅੱਗੇ ਤਾਂ ਹੀ ਜਾ ਸਕਦੇ ਹਨ ਜੇ ਉਹ ਪਹਿਲਾਂ ਬੱਲੇਬਾਜ਼ੀ ਕਰਨਗੇ, 400 ਦਾ ਸਕੋਰ ਖੜ੍ਹਾ ਕਰਨਗੇ ਅਤੇ ਫਿਰ ਬੰਗਲਾਦੇਸ਼ ਨੂੰ 84 ਦੌੜਾਂ 'ਤੇ ਆਉਟ ਕਰਨਗੇ। ਇਸ ਵਿਸ਼ਵ ਕੱਪ ਵਿਚ ਪਾਕਿਸਤਾਨ ਦਾ ਹੁਣ ਤਕ ਦਾ ਸਫ਼ਰ 1992 ਦੀ ਤਰ੍ਹਾਂ ਹੀ ਰਿਹਾ ਹੈ।
World Cup 2019
ਫ਼ਰਕ ਏਨਾ ਹੀ ਹੈ ਕਿ ਉਸ ਸਾਲ ਪਾਕਿਸਤਾਨੀ ਟੀਮ ਨਾਕਆਉਟ ਪੱਧਰ 'ਤੇ ਪਹੁੰਚ ਗਈ ਸੀ ਪਰ ਇਸ ਸਾਲ ਉਸ ਦੇ ਰਾਸਤੇ ਮੁਸ਼ਕਲ ਹਨ। ਭਾਰਤ ਅਤੇ ਆਸਟ੍ਰੇਲੀਆ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਨੂੰ ਹਰਾਇਆ ਸੀ ਅਤੇ ਖੁਦ ਨੂੰ ਸੈਮੀਫ਼ਾਈਨਲ ਦੀ ਦੌੜ ਵਿਚ ਬਣਾਈ ਰੱਖਿਆ ਸੀ।
ਪਰ ਇਸ ਦੇ ਲਈ ਉਸ ਨੂੰ ਇੰਗਲੈਂਡ ਦੇ ਮੈਚ 'ਤੇ ਨਿਰਭਰ ਰਹਿਣਾ ਸੀ। ਜੇ ਇੰਗਲੈਂਡ ਦੀ ਟੀਮ ਅਪਣੇ ਮੈਚ ਹਾਰ ਜਾਂਦੀ ਤਾਂ ਪਾਕਿਸਤਾਨ ਦਾ ਰਸਤਾ ਸਾਫ਼ ਹੋ ਜਾਣਾ ਸੀ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਨੇ ਇਸ ਵਰਲਡ ਕੱਪ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਹ ਟੀਮ ਸੈਮੀਫ਼ਾਈਨਲ ਦੀ ਦੌੜ ਵਿਚ ਨਹੀਂ ਹੈ ਪਰ ਉਸ ਨੇ ਅਪਣੇ ਖਿਡਾਰੀ ਸ਼ਾਕਿਬ ਅਲ ਹਸਨ ਦੀ ਤਾਕਤ 'ਤੇ ਬਿਹਤਰੀਨ ਪ੍ਰਦਰਸ਼ਨ ਕਰ ਕੇ ਅਪਣੇ ਚਹੇਤਿਆਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਦਿੱਤਾ ਹੈ।