
ਗ੍ਰਹਿ ਮੰਤਰੀ ਨੇ ਸਰਬਜੋਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਬਜੋਤ ਨੇ ਏਸ਼ੀਆਈ ਖੇਡਾਂ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਕਰਨਾਲ - ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ, ''ਅੰਬਾਲਾ ਦੇ ਖਿਡਾਰੀ ਹੁਣ ਅੰਤਰਰਾਸ਼ਟਰੀ ਖੇਡ ਸਹੂਲਤਾਂ 'ਤੇ ਅਭਿਆਸ ਕਰ ਰਹੇ ਹਨ ਅਤੇ ਵਿਸ਼ਵ ਪੱਧਰ 'ਤੇ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਮੇਰੀ ਮਿਹਨਤ ਸਫ਼ਲ ਹੋਈ ਹੈ। ਮੈਂ ਸਖ਼ਤ ਮਿਹਨਤ ਕਰ ਰਿਹਾ ਹਾਂ ਤਾਂ ਕਿ ਅੰਬਾਲਾ ਦੇ ਬੱਚੇ ਵਿਸ਼ਵ ਪੱਧਰ 'ਤੇ ਮਸ਼ਹੂਰ ਹੋਣ ਅਤੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਹੈ।''
ਚੀਨ ਦੇ ਹਾਂਗਜ਼ੂ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਗੋਲਡ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਅੰਬਾਲਾ ਦੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਰਿਹਾਇਸ਼ 'ਤੇ ਪਹੁੰਚ ਕੇ ਅਸ਼ੀਰਵਾਦ ਲਿਆ। ਗ੍ਰਹਿ ਮੰਤਰੀ ਨੇ ਸਰਬਜੋਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਬਜੋਤ ਨੇ ਏਸ਼ੀਆਈ ਖੇਡਾਂ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਅੰਬਾਲਾ ਵਾਸੀਆਂ ਦੀ ਛਾਤੀ ਵੀ ਚੌੜੀ ਹੋ ਗਈ ਹੈ। ਉਸ ਨੇ ਅੰਬਾਲਾ ਕੈਂਟ ਦੇ ਸੈਂਟਰਲ ਫੀਨਿਕਸ ਕਲੱਬ ਵਿਚ ਇੱਕ ਫਾਇਰਿੰਗ ਰੇਂਜ ਬਣਾਈ ਸੀ, ਜਿੱਥੇ ਸਰਬਜੋਤ ਨੇ ਅਭਿਆਸ ਕੀਤਾ ਅਤੇ ਸ਼ੂਟਿੰਗ ਸਿੱਖੀ। ਗ੍ਰਹਿ ਮੰਤਰੀ ਨੇ ਆਪਣੇ ਸਵੈ-ਇੱਛੁਕ ਫੰਡ ਵਿਚੋਂ ਖਿਡਾਰੀ ਨੂੰ 50 ਹਜ਼ਾਰ ਰੁਪਏ ਹੌਂਸਲਾ ਅਫ਼ਜਾਈ ਵਜੋਂ ਦੇਣ ਦਾ ਐਲਾਨ ਕੀਤਾ।
ਏਸ਼ੀਆਈ ਖੇਡਾਂ ਵਿਚ ਦੋ ਤਗ਼ਮੇ ਜਿੱਤਣ ਵਾਲੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਅੰਬਾਲਾ ਛਾਉਣੀ ਵਿਚ ਦਿੱਤੀਆਂ ਖੇਡ ਸਹੂਲਤਾਂ ਦੀ ਸ਼ਲਾਘਾ ਕੀਤੀ। ਸਰਬਜੋਤ ਸਿੰਘ ਨੇ ਦੱਸਿਆ ਕਿ ਮੰਤਰੀ ਵਿਜ ਦੇ ਯਤਨਾਂ ਸਦਕਾ ਅੰਬਾਲਾ ਛਾਉਣੀ ਦੇ ਸੈਂਟਰਲ ਫੀਨਿਕਸ ਕਲੱਬ ਵਿਚ ਫਾਇਰਿੰਗ ਰੇਂਜ ਸਥਾਪਿਤ ਕੀਤੀ ਗਈ ਅਤੇ ਇਸ ਫਾਇਰਿੰਗ ਰੇਂਜ ਵਿਚ ਅਭਿਆਸ ਕਰ ਕੇ ਅੱਜ ਉਹ ਵਿਸ਼ਵ ਪੱਧਰ ’ਤੇ ਤਗਮਾ ਜਿੱਤਣ ਵਿਚ ਕਾਮਯਾਬ ਹੋਇਆ ਹੈ।