
36.2 ਓਵਰਾਂ 'ਚ 283 ਦੌੜਾਂ ਦਾ ਟੀਚਾ ਕੀਤਾ ਹਾਸਲ
ਨਵੀਂ ਦਿੱਲੀ: ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਵਿਸ਼ਵ ਕੱਪ 2023 ਦੇ ਪਹਿਲੇ ਹੀ ਮੈਚ ਵਿੱਚ ਨਿਊਜ਼ੀਲੈਂਡ ਹੱਥੋਂ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ 2019 ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਹੱਥੋਂ ਮਿਲੀ ਦਰਦਨਾਕ ਹਾਰ ਦਾ ਬਦਲਾ ਵੀ ਲੈ ਲਿਆ। ਉਦੋਂ ਲਾਰਡਜ਼ ਦੇ ਮੈਦਾਨ 'ਤੇ ਫਾਈਨਲ ਅਤੇ ਸੁਪਰ ਓਵਰ ਬਰਾਬਰ ਰਹਿਣ ਤੋਂ ਬਾਅਦ ਵੀ ਇੰਗਲੈਂਡ ਬਾਊਂਡਰੀ-ਕਾਊਂਟ ਦੇ ਆਧਾਰ 'ਤੇ ਚੈਂਪੀਅਨ ਬਣਿਆ ਸੀ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪੁਲਿਸ ਅਤੇ ਵਕੀਲ ਵਰਿੰਦਰ ਸਿੰਘ ਦੇ ਵਿਵਾਦ ’ਚ ਨਵਾਂ ਮੋੜ, ਪੁਲਿਸ ਅਤੇ ਵਕੀਲ ’ਚ ਹੋਇਆ ਸਮਝੌਤਾ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬ੍ਰਿਟੇਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ 'ਤੇ 282 ਦੌੜਾਂ ਬਣਾਈਆਂ। 283 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਦੇ ਟਾਪ-3 ਬੱਲੇਬਾਜ਼ਾਂ ਨੇ 36.2 ਓਵਰਾਂ 'ਚ ਹਾਸਲ ਕਰ ਲਿਆ। ਟੀਮ ਨੇ ਇਕ ਵਿਕਟ ਗੁਆ ਕੇ ਮੈਚ ਜਿੱਤ ਲਿਆ। ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਨੇ ਅਜੇਤੂ ਸੈਂਕੜੇ ਲਗਾਏ। ਦੋਵਾਂ ਵਿਚਾਲੇ 273 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਹੋਈ।
ਇਹ ਵੀ ਪੜ੍ਹੋ: ਦਿੱਲੀ ਆਬਕਾਰੀ ਨੀਤੀ ਮਾਮਲਾ: ਈਡੀ ਨੇ ਸੰਜੇ ਸਿੰਘ ਦਾ 5 ਦਿਨ ਦਾ ਰਿਮਾਂਡ ਕੀਤਾ ਹਾਸਲ