
ਉਹ ਇਸ ਵਿਸ਼ਵ ਕੱਪ ਵਿਚ 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ।
Virat Kohli 49th Century: ਨਵੀਂ ਦਿੱਲੀ - ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਅਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਮੌਕੇ ਵਿਰਾਟ ਕੋਹਲੀ ਨੇ ਵਰਲਡ ਕੱਪ ਵਿਚ ਭਾਰਤ ਤੇ ਦੱਖਣੀ ਅਫਰੀਕਾ ਦੇ ਮੁਕਾਬਲੇ ਦੌਰਾਨ ਅਪਣਾ 49ਵਾਂ ਸੈਂਕੜਾ ਪੂਰਾ ਕਰ ਲਿਆ ਤੇ ਇਸ ਸੈਂਕੜੇ ਨਾਲ ਉਹਨਾਂ ਨੇ ਅਪਣੇ ਫੈਨਸ ਨੂੰ ਤੋਹਫ਼ਾ ਦਿੱਤਾ ਹੈ ਤੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ।
ਵਿਰਾਟ ਮੌਜੂਦਾ ਵਿਸ਼ਵ ਕੱਪ 'ਚ ਸ਼ਾਨਦਾਰ ਫਾਰਮ 'ਚ ਹੈ। ਵਿਰਾਟ ਕੋਹਲੀ ਨੇ ਮੌਜੂਦਾ ਵਿਸ਼ਵ ਕੱਪ ਵਿਚ ਆਪਣੀਆਂ ਦੌੜਾਂ ਦੀ ਗਿਣਤੀ 500 ਤੋਂ ਪਾਰ ਕਰ ਲਈ ਹੈ। ਉਹ ਇਸ ਵਿਸ਼ਵ ਕੱਪ ਵਿਚ 500 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ।
ਭਾਰਤੀ ਟੀਮ 'ਚ ਸੂਰਿਆਕੁਮਾਰ 22 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਤਬਰੇਜ਼ ਸ਼ਮਸੀ ਨੇ ਵਿਕਟਕੀਪਰ ਡੀ ਕਾਕ ਦੇ ਹੱਥੋਂ ਕੈਚ ਕਰਵਾਇਆ। ਕੇਐਲ ਰਾਹੁਲ 8 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਮਾਰਕੋ ਜੈਨਸਨ ਨੇ ਰਾਸੀ ਵੈਨ ਡੇਰ ਡੁਸਨ ਦੇ ਹੱਥੋਂ ਕੈਚ ਕਰਵਾਇਆ। ਸ਼੍ਰੇਅਸ ਅਈਅਰ 77 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਏਡਨ ਮਾਰਕਰਮ ਦੇ ਹੱਥੋਂ ਲੂੰਗੀ ਨਗਦੀ ਨੇ ਫੜ ਲਿਆ। ਅਈਅਰ ਨੇ ਆਪਣਾ 17ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਇਸ ਵਿਸ਼ਵ ਕੱਪ ਵਿਚ ਲਗਾਤਾਰ ਅਰਧ ਸੈਂਕੜੇ ਲਗਾਏ। ਅਈਅਰ ਨੇ ਕੋਹਲੀ ਨਾਲ 134 ਦੌੜਾਂ ਦੀ ਸਾਂਝੇਦਾਰੀ ਕੀਤੀ।
ਟੀਮ ਨੇ 49.2 ਓਵਰਾਂ 'ਚ 5 ਵਿਕਟਾਂ 'ਤੇ 316 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਕ੍ਰੀਜ਼ 'ਤੇ ਹਨ।