ਜਨਮਦਿਨ ਵਿਸ਼ੇਸ਼ : ਦਾਊਦ ਤੋਂ ਵੀ ਨਹੀਂ ਡਰੇ ਕਪਿਲ, ਡ੍ਰੈਸਿੰਗ ਰੂਮ 'ਚ ਲਗਾਈ ਸੀ ਫਟਕਾਰ
Published : Jan 6, 2019, 12:36 pm IST
Updated : Jan 6, 2019, 12:36 pm IST
SHARE ARTICLE
 kapil Dev and  Daud Ibrahim
kapil Dev and Daud Ibrahim

ਭਾਰਤ ਦੇ ਮਹਾਨ ਆਲਰਾਉਂਡਰ ਕਹੇ ਜਾਣ ਵਾਲੇ ਕਪਿਲ ਦੇਵ ਨਖੰਜ ਦਾ ਅੱਜ ਜਨਮਦਿਨ ਹੈ ਦੱਸ ਦਈਏ ਕਿ ਕਪਿਲ 60 ਸਾਲ ਦੇ ਹੋ ਗਏ ਨੇ। ਕਪਿਲ ਦੇਵ ਦੀ ਕਪਤਾਨੀ...

ਨਵੀਂ  ਦਿੱਲੀ: ਭਾਰਤ ਦੇ ਮਹਾਨ ਆਲਰਾਉਂਡਰ ਕਹੇ ਜਾਣ ਵਾਲੇ ਕਪਿਲ ਦੇਵ ਨਖੰਜ ਦਾ ਅੱਜ ਜਨਮਦਿਨ ਹੈ ਦੱਸ ਦਈਏ ਕਿ ਕਪਿਲ 60 ਸਾਲ ਦੇ ਹੋ ਗਏ ਨੇ। ਕਪਿਲ ਦੇਵ ਦੀ ਕਪਤਾਨੀ 'ਚ ਭਾਰਤ ਨੇ ਪਹਿਲੀ ਵਾਰ 1983 'ਚ ਵਿਸ਼ਵ ਕੱਪ ਜਿੱਤਿਆ ਸੀ। ਕਪਿਲ ਟੈਸਟ ਕ੍ਰਿਕੇਟ 'ਚ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਦੇ ਨਾਮ 400 ਤੋਂ  ਜ਼ਿਆਦਾ ਵਿਕੇਟ ਅਤੇ 4000 ਤੋਂ ਵੱਧ ਦੋੜਾਂ ਦਾ ਰਿਕਾਰਡ ਹੈ।

kapil Dev kapil Dev

ਦੱਸ ਦਈਏ ਕਿ ਕਪਿਲ ਦੇ ਨਾਮ 131 ਟੈਸਟ ਮੈਚਾਂ 'ਚ ਕੁਲ 5248 ਦੋੜਾਂ ਅਤੇ 434 ਵਿਕੇਟ ਹਨ। ਜੇਕਰ ਉਨ੍ਹਾਂ ਨੂੰ 1984-85 'ਚ ਇੰਗਲੈਂਡ ਦੇ ਵਿਰੁੱਧ ਟੈਸਟ ਮੈਚ ਤੋਂ ਡਰੋਪ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦਾ ਟੈਸਟ ਕਰੀਅਰ ਲਗਾਤਾਰ 132 ਟੈਸਟ ਮੈਚ ਦਾ ਹੁੰਦਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕਪਿਲ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੀ ਸ਼ੁਰੁਆਤ ਕਰਨ ਵਾਲਾ ਮਨਿਆ ਜਾਂਦਾ ਹੈ।

Kapil dev Kapil dev

ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕਈ ਵਾਰ ਕਿਹਾ ਹੈ ਕੀ ਭਾਰਤ 'ਚ ਤੇਜ ਗੇਂਦਬਾਜ਼ੀ ਸ਼ੁਰੁਆਤ ਕਰਨ ਦਾ ਸਿਹਰਾ ਕਪਿਲ ਨੂੰ ਜਾਣਾ ਚਾਹੀਦਾ ਹੈ। ਆਓ ਤੁਹਾਨੂੰ ਦਸਦੇ ਕਪਿਲ ਦਾ ਇਕ ਬਹਾਦੁਰੀ ਦਾ ਕਿਸਾ: ਇਸ ਨੂੰ ਕਿੱਸੇ ਨੂੰ 'ਸ਼ਾਰਜਾਹ ਡ੍ਰੈਸਿੰਗ ਰੂਮ ਕਾਂਡ' ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਦਰਅਸਲ 1987 'ਚ ਸ਼ਾਰਜਾਹ ਟੂਰਨਾਮੇਂਟ 'ਚ ਭਾਰਤ ਅਤੇ ਪਾਕਿਸਤਾਨ 'ਚ ਮੈਚ ਅਗਲੇ ਦਿਨ ਖੇਡਿਆ ਜਾਣਾ ਸੀ।ਪ੍ਰੈਕਟਿਸ ਖਤਮ ਕਰਨ ਤੋਂ ਬਾਅਦ ਭਾਰਤੀ ਟੀਮ ਡ੍ਰੈਸਿੰਗ ਰੂਮ ਪਹੁੰਚੀ।

Kapil Dev Kapil Dev

ਉਦੋਂ ਕਾਮੇਡਿਅਨ ਮਹਿਮੂਦ ਅਪਣੇ ਨਾਲ ਇਕ ਅਜਿਹੇ ਸ਼ਖਸ ਨੂੰ ਲੈ ਆਇਆ ਜਿਨੂੰ ਦਲੀਪ ਵੇਂਗਸਰਕਰ ਦੇ ਅਲਾਵਾ ਹੋਰ ਕੋਈ ਵੀ ਉਨ੍ਹਾਂ ਨੂੰ ਨਹੀਂ ਪਹਿਚਾਣ ਸਕਿਆ। ਉਹ ਸ਼ਖਸ ਸੀ ਅੰਡਰਵਰਲਡ ਡਾਨ ਦਾਊਦ ਇਬਰਾਹਿਮ। ਦੱਸ ਦਈਏ ਕਿ ਉਸ ਦੌਰ 'ਚ ਦਾਊਦ ਦੀ ਗਿਣਤੀ ਸਮਗਲਰਾਂ 'ਚ ਹੁੰਦੀ ਸੀ। ਬਾਲੀਵੁਡ ਏਕਟਰ ਮਹਿਮੂਦ ਖਿਲਾੜੀਆਂ ਨਾਲ ਦਾਊਦ ਦਾ ਜਾਣ ਪਹਿਚਾਣ ਕਰਵਾਈ।ਮਹਿਮੂਦ ਨੇ ਖਿਲਾੜੀਆਂ ਨੂੰ ਦੱਸਿਆ ਕਿ ਦਾਊਦ ਉਨ੍ਹਾਂ ਨੂੰ ਇਕ ਆਫਰ ਦੇਣਾ ਚਾਹੁੰਦੇ ਹੈ। 

kapil Dev kapil Dev

ਜਿਸ ਤੋਂ ਬਾਅਦ ਦਾਊਦ ਨੇ ਅਪਣੀ ਗੱਲ ਰੱਖਦੇ ਹੋਏ ਕਿਹਾ ਕਿ ਜੇਕਰ ਕੱਲ ਹੋਣ ਵਾਲੇ ਮੁਕਾਬਲੇ 'ਚ ਭਾਰਤੀ ਟੀਮ ਪਾਕਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਮੈਂ ਸਾਰੇ ਖਿਲਾੜੀਆਂ ਨੂੰ ਇਕ-ਇਕ ਟੋਯੋਟਾ ਕੋਰੋਲਾ ਕਾਰ ਗਿਫਟ ਕਰਾਂਗਾ। ਆਫਰ ਨੂੰ ਸੁਣਦੇ ਹੀ ਸਾਰੇ ਕ੍ਰਿਕੇਟਰ ਇਕ-ਦੂੱਜੇ ਦਾ ਮੂੰਹ ਦੇਖਣ ਲੱਗੇ। ਪਰ ਕਪਿਲ ਦੇਵ ਉਦੋਂ ਪ੍ਰੈਸ ਕਾਨਫਰੰਸ ਖਤਮ ਕਰ ਡ੍ਰੈਸਿੰਗ ਰੂਮ 'ਚ ਆਏ। ਉਨ੍ਹਾਂ ਨੇ ਪਹਿਲਾਂ ਮਹਿਮੂਦ ਨੂੰ ਕਿਹਾ ਕਿ ਮਹਿਮੂਦ ਸਾਹਿਬ ਤੁਸੀ ਜਰਾ ਬਾਹਰ ਨਿਕਲ ਜਾਓ। ਉਦੋਂ ਉਨ੍ਹਾਂ ਨੇ ਦਾਊਦ ਨੂੰ ਵੇਖਦੇ ਹੋਏ ਕਿਹਾ ਕਿ ਇਹ ਕੌਣ ਹੈ, ਚੱਲ ਬਾਹਰ ਚੱਲ, ਕਪਿਲ ਦੇ ਜਵਾਬ ਨੂੰ ਸੁਣਦੇ ਹੀ ਦਾਉਦ ਡਰੇਸਿੰਗ ਰੂਮ ਤੋਂ  ਬਾਹਰ ਨਿਕਲ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement